ਚੰਡੀਗੜ੍ਹ:ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਲੀ ਦੌਰੇ ਦਾ ਅੱਜ ਦੂਜਾ (second day of CM Bhagwant Mann's visit to Delhi) ਦਿਨ ਹੈ। ਮੁੱਖ ਮੰਤਰੀ ਭਗਵੰਤ ਮਾਨ ਅੱਜ ਫਿਰ ਦਿੱਲੀ ਦੇ ਸਕੂਲਾਂ ਦਾ ਦੌਰਾ ਕਰਨਗੇ ਤੇ ਇਸ ਦੌਰਾਨ ਉਹ ਮੁਹੱਲਾ ਕਲੀਨਿਕਾਂ ਦਾ ਵੀ ਜਾਇਜ਼ਾ ਲੈਣਗੇ। ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ 2 ਦਿਨਾਂ ਦੇ ਦਿੱਲੀ ਦੌਰੇ ’ਤੇ ਗਏ (CM Bhagwant Mann's visit to Delhi) ਹੋਏ ਹਨ ਜਿੱਥੇ ਉਹ ਦਿੱਲੀ ਮਾਡਲ ਦੇਖ ਰਹੇ ਹਨ ਜੋ ਪੰਜਾਬ ਵਿੱਚ ਵੀ ਲਾਗੂ ਕੀਤਾ ਜਾਵੇਗਾ।
ਇਹ ਵੀ ਪੜੋ:IPL 2022: ਹਾਈਵੋਲਟੇਜ ਮੈਚ 'ਚ ਚੇਨੱਈ ਦੀ ਕਰਾਰੀ ਹਾਰ, ਪੰਜਾਬ ਕਿੰਗਜ਼ ਨੇ 11 ਦੌੜਾਂ ਨਾਲ ਜਿੱਤਿਆ ਮੈਚ
ਪੰਜਾਬ ਸਰਕਾਰ ਅਤੇ ਦਿੱਲੀ ਸਰਕਾਰ ਸਾਇਨ ਕਰਨ ਜਾ ਰਹੀ ਮੇਮਰੰਡਮ ਆਫ ਅੰਡਰਸਟੈਂਡਿੰਗ:ਦੱਸ ਦਈਏ ਕਿ ਅੱਜ ਦੂਜੇ ਦਿਨ ਦਿੱਲੀ ਅਤੇ ਪੰਜਾਬ ਸਰਕਾਰ ਦਰਮਿਆਨ ਸਿੱਖਿਆ ਅਤੇ ਸਿਹਤ ਨੂੰ ਲੈ ਕੇ ਸਮਝੌਤਾ ਹੋਵੇਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਂਝੇ ਤੌਰ 'ਤੇ ਇਸ ਬਾਰੇ ਜਾਣਕਾਰੀ ਦੇਣਗੇ। ਇਸ ਸਮਝੌਤੇ ਨੂੰ ਆਮ ਆਦਮੀ ਪਾਰਟੀ ਨੇ ਨੌਲੇਜ ਸ਼ੇਅਰਿੰਗ ਸਮਝੌਤੇ ਦਾ ਨਾਮ ਦਿੱਤਾ ਹੈ। ਬੀਤੇ ਦਿਨ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਸਕੂਲਾਂ ਤੇ ਮੁਹੱਲਾ ਕਲੀਨਿਕਾਂ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਹਨਾਂ ਨੇ ਦੇ ਨਾਲ ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਤੇ ਸਿਹਤ ਮੰਤਰੀ ਵੀ ਮੌਜੂਦ ਸਨ।
ਦੌਰਾ ਕਰਨ ਤੋਂ ਬਾਅਦ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ ’ਵੱਡੇ Hall, ਸਵੀਮਿੰਗ ਪੂਲ, Mindfulness ਕਲਾਸ...ਇਹ ਸਿੱਖਿਆ ਦਾ Next Level ਹੈ ਮੈਂ ਵਿਦਿਆਰਥੀਆਂ ਨਾਲ ਵੀ ਗੱਲ ਕੀਤੀ, ਬਹੁਤ ਸਾਰੇ ਬੱਚੇ ਵੱਡੇ ਪ੍ਰਾਈਵੇਟ ਸਕੂਲ ਛੱਡ ਕੇ ਇੱਥੇ ਆਏ ਹਨ ਦਿੱਲੀ ਵਾਂਗ ਪੰਜਾਬ 'ਚ ਵੀ ਸਿੱਖਿਆ 'ਤੇ ਸਾਡਾ ਪੂਰਾ ਜ਼ੋਰ ਰਹੇਗਾ। ਜਲਦੀ ਹੀ ਤੁਹਾਨੂੰ ਪੰਜਾਬ ਵਿੱਚ ਵੀ ਵਿਸ਼ਵ ਪੱਧਰੀ ਸਮਾਰਟ ਸਕੂਲ ਦੇਖਣ ਨੂੰ ਮਿਲਣਗੇ।