ਚੰਡੀਗੜ੍ਹ :ਵੀਪੀ ਸਿੰਘ ਬਦਨੌਰ ਜਿਨ੍ਹਾਂ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਬਤੌਰ ਰਾਜਪਾਲ ਪੰਜਾਬ ਅਤੇ ਚੰਡੀਗੜ੍ਹ ਪ੍ਰਸ਼ਾਸਕ ਦੇ ਅਹੁਦੇ 'ਤੇ ਕੰਮ ਕੀਤਾ ਅੱਜ ਉਨ੍ਹਾਂ ਦਾ ਇਸ ਅਹੁਦੇ ਤੇ ਆਖ਼ਰੀ ਦਿਨ ਹੈ। ਵੀਪੀ ਸਿੰਘ ਬਦਨੌਰ ਵੱਲੋਂ ਇਹ ਅਹੁਦਾ 22 ਅਗਸਤ 2016 ਨੂੰ ਸੰਭਾਲਿਆ ਗਿਆ ਸੀ। ਆਪਣੇ ਕਾਰਜਕਾਲ ਦੌਰਾਨ ਕਾਫ਼ੀ ਉਤਾਰ-ਚੜਾਅ ਵੀਪੀ ਸਿੰਘ ਬਦਨੌਰ ਵੱਲੋਂ ਵੇਖੇ ਗਏ।
ਇਸ ਦੌਰਾਨ ਉਨ੍ਹਾਂ ਵੱਲੋਂ ਪੰਜਾਬ ਦੀ ਤਰੱਕੀ ਲਈ ਬਣਾਈਆਂ ਗਈਆਂ ਯੋਜਨਾਵਾਂ ਦਾ ਸਮੇਂ ਸਮੇਂ ਸਿਰ ਸਰਵੇਖਣ ਵੀ ਕੀਤਾ ਜਾਂਦਾ ਰਿਹਾ। ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਪ੍ਰਸ਼ਾਸਕ ਦਾ ਅਹੁਦਾ ਸਿਆਸੀ ਹੈ ਜਿਸ 'ਤੇ ਨਿਯੁਕਤੀ ਕੇਂਦਰ ਵੱਲੋਂ ਕੀਤੀ ਜਾਂਦੀ ਹੈ ਅਤੇ ਇਸ ਅਹੁਦੇ ਅਤੇ ਅਹੁਦੇ ਦੇ ਭੇਤ ਗੁਪਤ ਰੱਖਣ ਲਈ ਸਹੁੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਵੱਲੋਂ ਚੁਕਵਾਈ ਜਾਂਦੀ ਹੈ।
ਵੀਪੀ ਸਿੰਘ ਬਦਨੌਰ ਦੀ ਜੀਵਨੀ
ਵੀਪੀ ਸਿੰਘ ਬਦਨੌਰ ਦਾ ਪੂਰਾ ਨਾਂ ਵਜਿੰਦਰਪਾਲ ਸਿੰਘ ਹੈ ਅਤੇ ਉਨ੍ਹਾਂ ਦਾ ਜਨਮ 12 ਮਈ 1948 ਨੂੰ ਰਾਜਸਥਾਨ ਦੇ ਭੀਲਵਾੜਾ ਵਿਚ ਹੋਇਆ। ਵੀਪੀ ਸਿੰਘ ਬਦਨੌਰ ਨੇ ਸਕੂਲੀ ਸਿੱਖਿਆ ਅਜਮੇਰ ਤੋਂ ਅਤੇ ਬੀ ਏ ਹੈਦਰਾਬਾਦ ਤੋਂ ਕੀਤੀ। ਵੀਪੀ ਸਿੰਘ ਬਦਨੌਰ ਦਾ ਪਿਛੋਕੜ ਕਿਸਾਨੀ ਨਾਲ ਸਬੰਧਤ ਹੈ ਅਤੇ ਉਨ੍ਹਾਂ ਵੱਲੋਂ ਰਾਜਨੀਤੀ ਦੇ ਨਾਲ ਨਾਲ ਸਮਾਜ ਸੇਵਾ 'ਚ ਵੀ ਅਹਿਮ ਯੋਗਦਾਨ ਪਾਇਆ ਹੈ।
ਵੀਪੀ ਸਿੰਘ ਬਦਨੌਰ ਦਾ ਸਿਆਸੀ ਸਫਰ