ਚੰਡੀਗੜ੍ਹ: ਪੰਜਾਬ ਤਿੰਨ ਹਿੱਸਿਆਂ ਵਿੱਚ ਵੰਡਿਆ ਹੋਇਆ ਸੂਬਾ ਹੈ। ਮਾਲਵਾ ਸਭ ਤੋਂ ਵੱਡਾ ਖੇਤਰ ਹੈ ਅਤੇ ਇਥੇ ਮਾਝੇ ਅਤੇ ਦੋਆਬੇ ਦੇ ਮੁਕਾਬਲੇ ਕਿਤੇ ਵੱਧ ਸੀਟਾਂ ਹਨ। ਕਿਸੇ ਖੇਤਰ ਵਿੱਚ ਸਿੱਖਾਂ ਦਾ ਪ੍ਰਭਾਵ ਵਧੇਰੇ ਹੈ ਤੇ ਕਿਤੇ ਹਿੰਦੂਆਂ ਤੇ ਦਲਿਤਾਂ ਦੀ ਵਧੇਰੇ ਜਨਸੰਖਿਆ ਹੈ। ਹੁਣ ਤੱਕ ਵੱਖ-ਵੱਖ ਪਾਰਟੀਆਂ ਵੱਲੋਂ ਵੰਡੀਆਂ ਟਿਕਟਾਂ ਵਿੱਚ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਣਾ ਸਾਫ਼ ਝਲਕ ਰਿਹਾ ਹੈ।
ਪਾਰਟੀਆਂ ਦੇ ਮੁਤਾਬਕ ਗੱਲ ਕਰੀਏ ਤਾਂ Punjab Assembly Election 2022 ਲਈ ਲਗਭਗ ਤਿੰਨ ਪ੍ਰਮੁੱਖ ਪਾਰਟੀਆਂ ਨੇ ਸਿੱਖ, ਹਿੰਦੂ ਤੇ ਜਾਤ ਅਧਾਰਤ ਪੂਰੀ ਤਰਜ਼ੀਹ ਦਿੱਤੀ ਹੈ। ਹਾਲਾਂਕਿ, ਮਹਿਲਾਵਾਂ ਨੂੰ ਟਿਕਟਾਂ ਦੀ ਵੰਡ (ticket allocation) ਵਿੱਚ ਸਭ ਤੋਂ ਵੱਧ ਪਹਿਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਹੀ ਦਿੱਤੀ ਹੈ, ਪਰ, ਸਿੱਖਾਂ ਨੂੰ ਤਰਜ਼ੀਹ ਦੇਣ ਵਿੱਚ ਸ਼੍ਰੋਮਣੀ ਅਕਾਲੀ ਦਲ ਮੋਢੀ ਰਿਹਾ ਹੈ। ਪਾਰਟੀ ਦੇ ਹਿਸਾਬ ਨਾਲ ਕੁਝ ਇਸ ਤਰ੍ਹਾਂ ਹਨ ਇਹ ਅੰਕੜੇ:
ਕਾਂਗਰਸ: ਕੌਮੀ ਪਾਰਟੀ ਕਾਂਗਰਸ ਦੀ ਗੱਲ ਕਰੀਏ, ਤਾਂ ਇਸ ਨੇ ਹੁਣ ਤੱਕ 86 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਸ ਵਿੱਚੋਂ ਪਾਰਟੀ ਨੇ ਦਲਿਤਾਂ ਨੂੰ ਐਸਸੀ ਰਾਖਵੀਆਂ ਸੀਟਾਂ ’ਤੇ ਪ੍ਰਤੀਨਿਧਤਾ ਦੇਣੀ ਹੀ ਸੀ। ਇਸ ਤੋਂ ਇਲਾਵਾ ਧਰਮ ਅਧਾਰਤ ਰਾਜਨੀਤੀ ਵੀ ਖੇਡੀ ਗਈ ਹੈ। ਕਾਂਗਰਸ ਨੇ ਅਜੇ ਤੱਕ 57 ਸਿੱਖ ਚਿਹਰੇ ਮੈਦਾਨ ਵਿੱਚ ਉਤਾਰੇ ਹਨ, ਜਦਕਿ 9 ਮਹਿਲਾਵਾਂ ਨੂੰ ਉਮੀਦਵਾਰ ਬਣਾਇਆ ਹੈ ਅਤੇ 28 ਹਿੰਦੂਆਂ ਨੂੰ ਟਿਕਟਾਂ ਦਿੱਤੀਆਂ ਹਨ ਤੇ ਇੱਕ ਮਹਿਲਾ ਉਮੀਦਵਾਰ ਮੁਸਲਮਾਨ ਧਰਮ ਨਾਲ ਸਬੰਧਤ ਹੈ।
ਕਾਂਗਰਸੀ ਉਮੀਦਵਾਰਾਂ ਦਾ ਖੇਤਰ ਦੇ ਹਿਸਾਬ ਨਾਲ ਵਰਗੀਕਰਣ:
ਮਾਲਵੇ ਵਿੱਚ 34 ਸਿੱਖਾਂ ਨੂੰ ਟਿਕਟਾਂ ਦਿੱਤੀਆਂ ਗਈਆਂ, ਜਦੋਂਕਿ ਨੌ ਹਿੰਦੂਆਂ, ਇੱਕ ਮੁਸਲਮਾਨ ਅਤੇ ਤਿੰਨ ਨੂੰ ਵੈਸ਼ ਸਮਾਜ ਤੋਂ ਉਮੀਦਵਾਰ ਬਣਾਇਆ ਗਿਆ ਹੈ। ਪਾਰਟੀ ਨੇ ਮਾਝੇ ਵਿੱਚ 15 ਸਿੱਖ ਚਿਹਰੇ ਮੈਦਾਨ ਵਿੱਚ ਉਤਾਰੇ ਹਨ ਤੇ ਸੱਤ ਹਿੰਦੂਆਂ ਨੂੰ ਉਮੀਦਵਾਰ ਬਣਾਇਆ ਹੈ ਜਦੋਂਕਿ ਦੋਆਬੇ ਵਿੱਚ ਸੱਤ ਸਿੱਖਾਂ ਅਤੇ ਸੱਤ ਹਿੰਦੂਆਂ ਨੂੰ ਟਿਕਟਂ ਦਿੱਤੀਆਂ ਹਨ।
ਸ਼੍ਰੋਮਣੀ ਅਕਾਲੀ ਦਲ:ਸ਼੍ਰੋਮਣੀ ਅਕਾਲੀ ਦਲ ਨੇ 96 ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤੇ ਹਨ। ਸਿੱਖ ਧਰਮ ਦੀ ਅਗਵਾਈ ਕਰਨ ਦਾ ਦਾਅਵਾ ਕਰਨ ਵਾਲੀ ਇਸ ਪਾਰਟੀ ਨੇ 84 ਸਿੱਖ ਉਮੀਦਵਾਰ ਬਣਾਏ ਹਨ, ਜਦਕਿ 12 ਹਿੰਦੂ ਚਿਹਰੇ ਚੋਣ ਮੈਦਾਨ ਵਿੱਚ ਉਤਾਰੇ ਹਨ। ਇਸ ਪਾਰਟੀ ਨੇ ਸਿਰਫ਼ 4 ਮਹਿਲਾਵਾਂ ਨੂੰ ਟਿਕਟਾਂ ਦਿੱਤੀਆਂ ਹਨ।
ਅਕਾਲੀ ਉਮੀਦਵਾਰਾਂ ਦਾ ਖੇਤਰ ਦੇ ਹਿਸਾਬ ਨਾਲ ਵਰਗੀਕਰਣ
ਮਾਲਵੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ 46 ਸਿੱਖ ਚਿਹਰੇ ਚੋਣ ਮੈਦਾਨ ਵਿੱਚ ਉਤਾਰੇ ਹਨ ਤੇ ਨੌ ਹਿੰਦੂ ਉਮੀਦਵਾਰ ਬਣਾਏ ਹਨ ਜਦੋਂਕਿ ਇੱਕ ਮੁਸਲਮਾਨ ਅਤੇ ਦੋ ਉਮੀਦਵਾਰ ਵੈਸ਼ ਸਮਾਜ ਨਾਲ ਸਬੰਧਤ ਹਨ। ਇਸੇ ਤਰ੍ਹਾਂ ਦੋਆਬੇ ਵਿੱਚ ਅੱਠ ਸਿੱਖ ਅਤੇ ਤਿੰਨ ਹਿੰਦੂ ਧਰਮ ਦੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ, ਜਦੋਂਕਿ ਮਾਝੇ ਵਿੱਚ ਪਾਰਟੀ ਨੇ 21 ਸਿੱਖਾਂ ਨੂੰ ਟਿਕਟਾਂ ਦਿੱਤੀਆਂ ਹਨ ਤੇ ਦੋ ਹਿੰਦੂ ਚਿਹਰੇ ਮੈਦਾਨ ਵਿੱਚ ਉਤਾਰੇ ਹਨ।
ਆਮ ਆਦਮੀ ਪਾਰਟੀ: ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ, ਤਾਂ ਇਸ ਪਾਰਟੀ ਨੇ ਵੀ ਸਿੱਖਾਂ ਨੂੰ ਵਧੇਰੇ ਤਰਜ਼ੀਹ ਦਿੱਤੀ ਹੈ। ਪਾਰਟੀ ਵਲੋਂ ਸਿੱਖ ਸਮਾਜ ਤੋਂ 61 ਉਮੀਦਵਾਰ ਲਏ ਹਨ ਤੇ ਹਿੰਦੂ ਧਰਮ ਦੇ 20 ਆਗੂਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਪਾਰਟੀ ਨੇ ਕੁੱਲ 9 ਮਹਿਲਾਵਾਂ ਨੂੰ ਟਿਕਟਾਂ ਦਿੱਤੀਆਂ ਹਨ।
ਇਹ ਵੀ ਪੜ੍ਹੋ:ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ 12ਵੀਂ ਸੂਚੀ ਦਾ ਵੀ ਕੀਤਾ ਐਲਾਨ