ਪੰਜਾਬ

punjab

ETV Bharat / city

ਬਲਟਾਣਾ ਐਨਕਾਉਂਟਰ ਮਾਮਲਾ: ਤਿੰਨ ਗੈਂਗਸਟਰ ਹਥਿਆਰ ਸਣੇ ਕਾਬੂ, ਜਾਂਚ ਚ ਜੁੱਟੀ ਪੁਲਿਸ - ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਹੋਈ ਮੁੱਠਭੇੜ

ਜ਼ੀਰਕਪੁਰ ਦੇ ਬਲਟਾਣਾ ਵਿਖੇ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਹੋਈ ਮੁੱਠਭੇੜ ਦੌਰਾਨ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ। ਇਸਦੇ ਬਾਵਜੁਦ ਵੀ ਪੁਲਿਸ ਵੱਲੋਂ ਤਿੰਨਾਂ ਗੈਂਗਸਟਰਾਂ ਨੂੰ ਕਾਬੂ ਕਰ ਲਿਆ। ਇਹ ਤਿੰਨੋਂ ਗੈਂਗਸਟਰ ਹੋਟਲ ਮਾਲਿਕ ਕੋਲੋਂ ਵਸੂਲੀ ਕਰਨ ਦੇ ਲਈ ਆਏ ਸੀ।

ਬਲਟਾਣਾ ਐਨਕਾਉਂਟਰ ਮਾਮਲਾ
ਬਲਟਾਣਾ ਐਨਕਾਉਂਟਰ ਮਾਮਲਾ

By

Published : Jul 18, 2022, 10:32 AM IST

ਜ਼ੀਰਕਪੁਰ: ਬਲਟਾਣਾ 'ਚ ਬੀਤੇ ਦਿਨ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲੇ ਦੌਰਾਨ ਤਿੰਨ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ। ਮੁੱਠਭੇੜ ਦੌਰਾਨ ਇੱਕ ਗੈਂਗਸਟਰ ਜ਼ਖਮੀ ਵੀ ਹੋ ਗਿਆ ਨਾਲ ਹੀ ਇੱਕ ਪੁਲਿਸ ਮੁਲਾਜ਼ਮ ਜਵਾਬੀ ਕਾਰਵਾਈ ਦੌਰਾਨ ਜ਼ਖਮੀ ਹੋ ਗਿਆ। ਦੱਸ ਦਈਏ ਕਿ ਪੁਲਿਸ ਨੇ ਤਿੰਨਾਂ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹੈ।

ਇਸ ਮਾਮਲੇ ’ਤੇ ਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਹੋਟਲ ਮਾਲਿਕ ਵੱਲੋਂ 11 ਜੁਲਾਈ ਨੂੰ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਇੱਕ ਗੈਂਗਸਟਰ ਅੰਕਿਤ ਰਾਣਾ ਨੇ ਉਨ੍ਹਾਂ ਕੋਲੋਂ ਫਿਰੌਤੀ ਮੰਗੀ ਹੈ। ਜਿਸ ਦੀ ਐਫਆਈਆਰ ਵੀ ਦਰਜ ਕੀਤੀ ਗਈ ਸੀ। ਉਸੇ ਦੇ ਚੱਲਦੇ ਹੋਟਲ ਚ ਜਾਲ ਲਗਾ ਦਿੱਤਾ ਗਿਆ, ਗੈਂਗਸਟਰ ਅੰਕਿਤ ਰਾਣਾ ਨੇ ਤਿੰਨ ਗੈਂਗਸਟਰਾਂ ਨੂੰ ਹੋਟਲ ਮਾਲਿਕ ਕੋਲੋਂ ਪੈਸੇ ਲੈਣ ਦੇ ਲਈ ਭੇਜਿਆ ਸੀ ਜਿਸ ਤੋਂ ਬਾਅਦ ਤਿੰਨਾਂ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ।

ਬਲਟਾਣਾ ਐਨਕਾਉਂਟਰ ਮਾਮਲਾ

ਇਸ ਦੌਰਾਨ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਗੋਲੀਬਾਰੀ ਵੀ ਹੋਈ। ਗੈਂਗਸਟਰਾਂ ਵੱਲੋਂ ਪੁਲਿਸ ਮੁਲਾਜ਼ਮਾਂ ’ਤੇ ਗੋਲੀ ਚਲਾਈ ਗਈ ਗਈ ਉਨ੍ਹਾਂ ਦੀ ਇੱਕ ਗੋਲੀ ਕੰਧ ’ਤੇ ਲੱਗੀ ਜਦਕਿ ਦੂਜੀ ਗੋਲੀ ਦੂਜੇ ਮੁਲਾਜ਼ਮ ਦੇ ਬਲੁਟ ਪਰੂੱਫ ਜੈਕੇਟ ’ਚ ਫਸ ਗਈ। ਇਸ ਦੌਰਾਨ ਇੱਕ ਗੈਂਗਸਟਰ ਵੱਲੋਂ ਪੁਲਿਸ ਮੁਲਾਜ਼ਮ ਨੂੰ ਆਪਣੀ ਰਿਵਾਲਵਰ ਦਾ ਬਟ ਮਾਰਿਆ ਜਿਸ ਕਾਰਨ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ। ਆਈਜੀ ਨੇ ਦੱਸਿਆ ਕਿ ਆਪਣੇ ਬਚਾਅ ਦੇ ਲਈ ਪੁਲਿਸ ਮੁਲਾਜ਼ਮਾਂ ਵੱਲੋਂ ਵੀ ਫਾਇਰਿੰਗ ਕੀਤੀ ਗਈ।

ਗੈਂਗਸਟਰਾਂ ਬਾਰੇ ਦੱਸਦੇ ਹੋਏ ਆਈਜੀ ਨੇ ਦੱਸਿਆ ਕਿ ਗੈਂਗਸਟਰ ਰਣਬੀਰ ਜੋ ਕਿ ਬਰਵਾਲੇ ਦਾ ਰਹਿਣ ਵਾਲਾ ਹੈ ਉਸਦੇ ਪੈਰ ’ਤੇ ਗੋਲੀ ਵੱਜੀ ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਫਿਲਹਾਲ ਤਿੰਨਾਂ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਹ ਤਿੰਨੋਂ ਗੈਂਗਸਟਰ ਭੁੱਪੀ ਅਤੇ ਅੰਕਿਤ ਰਾਣਾ ਗੈਂਗ ਦੇ ਨਾਲ ਸਬੰਧਿਤ ਹਨ। ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰਾਂ ਕੋਲੋਂ ਕਈ ਹਥਿਆਰ ਵੀ ਬਰਾਮਦ ਕੀਤੇ ਗਏ ਹਨ।

ਇਹ ਵੀ ਪੜੋ:ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਰਿਮਾਂਡ ’ਚ ਹੋਰ ਵਾਧਾ

ABOUT THE AUTHOR

...view details