ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਲਾਗ ਨਾਲ ਜਾਨਾਂ ਗਵਾਉਣ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਲਈ ਹਰੇਕ ਸ਼ਨਿਚਰਵਾਰ ਨੂੰ 1 ਘੰਟੇ ਦਾ ਮੌਨ ਵਰਤ ਰੱਖਿਆ ਜਾਵੇ। ਇਸ ਮੌਨ ਵਰਤ ਅੱਜ ਤੋਂ ਸ਼ੁਰੂਆਤ ਹੀ ਕੀਤੀ ਜਾ ਰਹੀ ਹੈ। ਮੌਨ ਵਰਤ ਦਾ ਸਮਾਂ 11 ਤੋਂ 12 ਵਜੇ ਤੱਕ ਦਾ ਹੈ। ਇਸ ਸਮੇਂ ਦੌਰਾਨ ਸੜਕਾਂ ਉੱਤੇ ਕੋਈ ਵਾਹਨ ਨਹੀਂ ਚੱਲੇਗਾ।
ਕੋਰੋਨਾ ਕਾਰਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ, 1 ਘੰਟੇ ਲਈ ਮੌਨ ਵਰਤ - ਕੈਪਟਨ ਅਮਰਿੰਦਰ ਸਿੰਘ
ਕੈਪਟਨ ਦੀ ਪੰਜਾਬ ਦੀ ਜਨਤਾ ਨੂੰ ਅਪੀਲ, ਕੋਰੋਨਾ ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਘੰਟੇ ਦਾ ਮੌਨ ਵਰਤ ਰੱਖੋ। ਇਸ ਦੌਰਾਨ ਸੜਕਾਂ ਉੱਤੇ ਵਾਹਨ ਵੀ ਨਹੀਂ ਚੱਲਣਗੇ।
ਫ਼ੋਟੋ
ਇਸ ਕੈਪਟਨ ਅਮਰਿੰਦਰ ਸਿੰਘ ਦੇ ਇਸ ਆਦੇਸ਼ ਦੀ ਪਾਲਣਾ ਕਰਦੇ ਹੋਏ ਅੰਮ੍ਰਿਤਸਰ ਦੇ ਡੀਸੀ ਨੇ ਨੋਟਿਸ ਜਾਰੀ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਅੱਜ ਤੋਂ ਹਰੇਕ ਸ਼ਨਿਚਰਵਾਰ ਨੂੰ ਕੋਰੋਨਾ ਲਾਗ ਨਾਲ ਮਰੇ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਮੌਨ ਵਰਤ ਰੱਖਿਆ ਜਾਵੇਗਾ।