ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਦੌਰ ’ਚ ਕੋਰੋਨਾ ਵਾਰੀਅਰਜ਼ ਲਗਾਤਾਰ ਕੰਮ ਕਰ ਰਹੇ ਨੇ ਚਾਹੇ ਉਹ ਵਾਲੰਟੀਅਰਜ਼, ਹੈਲਥ ਵਰਕਰ, ਲਾਸ਼ ਮਨੇਜਮੈਂਟ ਵਾਲੇ ਜਾਂ ਫਿਰ ਖਾਣੇ ਦੀ ਡਿਲਿਵਰੀ ਕਰਨ ਵਾਲੇ ਹੋਣ ਸਾਰੇ ਕੰਮ ਕਰ ਰਹੇ ਹਨ। ਇਨ੍ਹਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਚੰਡੀਗੜ੍ਹ ਦੇ ਫਾਇਰ ਮਹਿਕਮੇ ’ਚ ਤੈਨਾਤ ਅਮਨਦੀਪ ਸਿੰਘ ਨੇ ਫੇਸ ਸ਼ੀਲ ਤਿਆਰ ਕੀਤੀਆਂ ਹਨ ਜੋ ਕਿ ਮੁਫ਼ਤ ਵਿੱਚ ਫਰੰਟ ਲਾਈਨ ਵਾਰੀਅਰਜ਼ ਨੂੰ ਵੰਡੀਆਂ ਜਾ ਰਹੀਆਂ ਹਨ।
ਇਹ ਵੀ ਪੜੋ: ਲੁਧਿਆਣਾ ਵਿਖੇ ਸਥਾਪਿਤ ਕੀਤਾ ਗਿਆ ਨਵਾਂ ਕੋਵਿਡ ਕੰਟਰੋਲ ਰੂਮ, ਇੰਝ ਕਰੋ ਸੰਪਰਕ
ਸਮਾਜ ਪ੍ਰਤੀ ਸਮਝੀ ਆਪਣੀ ਜ਼ਿੰਮੇਵਾਰੀ
ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਚੰਡੀਗੜ੍ਹ ’ਚ ਬਤੌਰ ਫਾਇਰਮੈਨ ਕੰਮ ਕਰਦੇ ਹਨ, ਪਰ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਸਮਾਜ ਦੇ ਪ੍ਰਤੀ ਕੰਮ ਕਰਨ ਦਾ ਸ਼ੌਂਕ ਸੀ ਉਸ ਨੂੰ ਵੇਖਦੇ ਹੋਏ ਉਨ੍ਹਾਂ ਦੇ ਮਨ ਵਿੱਚ ਖਿਆਲ ਆਇਆ ਕਿ ਉਹ ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਲੋਕਾਂ ਦੇ ਮਦਦ ਕਰੇ ਇਸ ਲਈ ਉਸ ਦੇ ਇਹ ਫੇਸ ਸ਼ੀਲਡ ਤਿਆਰ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਪਹਿਲੇ ਬੈਂਕ ਵਿੱਚ ਕੰਮ ਕਰਦੇ ਸੀ ਤਾਂ ਉਨ੍ਹਾਂ ਨੂੰ ਪਤਾ ਸੀ ਕਿ ਜਿਹੜੀ ਟ੍ਰਾਂਸਪਰੈਟ ਸ਼ੀਟ ਹੁੰਦੀ ਹੈ ਉਸ ਦੀ ਵਰਤੋਂ ਇਸ ਲਈ ਕੀਤੀ ਜਾ ਸਕਦੀ ਹੈ ਇਸ ਲਈ ਉਸ ਨੇ ਇਹ ਤਿਆਰ ਕਰ ਲਈਆਂ।
ਉਹਨਾਂ ਨੇ ਕਿਹਾ ਕਿ ਇੱਕ ਸ਼ੀਲਡ ਨੂੰ ਤਿਆਰ ਕਰਨ ਲਈ 4 ਤੋਂ 5 ਮਿੰਟ ਲੱਗਦੇ ਹਨ ਤੇ ਉਹਨਾਂ ਨੇ ਹੁਣ 100 ਸ਼ੀਲਡਾਂ ਤਿਆਰ ਕੀਤੀਆਂ ਹਨ ਜੋ ਉਹ ਫਰੰਸ ਲਾਈਣ ’ਤੇ ਕੰਮ ਕਰਨ ਵਾਲਿਆ ਨੂੰ ਦੇਣਗੇ।
ਇਹ ਵੀ ਪੜੋ: ਲੁਧਿਆਣਾ ਦੇ ਡੀਸੀ ਨੇ ਲੋਕਾਂ ਨੂੰ ਬਿਨਾਂ ਵਜ੍ਹਾ ਸਟੇਰਾਈਡ ਗੋਲੀਆਂ ਨਾ ਲੈਣ ਸਬੰਧੀ ਕੀਤੀ ਅਪੀਲ