ਚੰਡੀਗੜ੍ਹ :ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਆਉਂਦੇ ਹਨ ਅਤੇ ਬਿਜਲੀ ਦੇ ਮੁੱਦੇ 'ਤੇ ਵੱਡੇ-ਵੱਡੇ ਵਾਅਦੇ ਕਰਦੇ ਹਨ ਪਰ ਅਸਲ ਤਸਵੀਰ ਪੰਜਾਬ ਅਤੇ ਦਿੱਲੀ ਦੀ ਬਿਜਲੀ ਨੂੰ ਲੈ ਕੇ ਕੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ।
ਇਸ ਵਾਰ ਪੰਜਾਬ 'ਚ ਬਿਜਲੀ 'ਤੇ ਚੱਲਣਗੀਆਂ ਵੋਟਾਂ, ਲੋਕਾਂ ਦੀ ਰਾਇ : ਦੇਖੋ ਖਾਸ ਰਿਪੋਰਟ - ਮੁੱਖ ਮੰਤਰੀ
ਨਜ਼ਰ ਮਾਰੀਏ ਤਾਂ ਪਤਾ ਚਲਦਾ ਦਿੱਲੀ ਵਿੱਚ ਪਿਛਲੇ 200 ਯੂਨਿਟ 'ਤੇ 3 ਰੁਪਏ ਹਰ ਯੂਨਿਟ ਦੇ ਦੇਣੇ ਪੈਂਦੇ ਹਨ ,ਜਦੋਂ ਕਿ ਪੰਜਾਬ ਵਿੱਚ 3.49 ਰੁਪਏ ਤੋਂ 4.64 ਰੁਪਏ ਹਨ। ਇਸੇ ਤਰਾਂ 201 ਤੋਂ 400 ਤੱਕ ਦਿੱਲੀ ਵਿੱਚ 4.50 ਪੈਸੇ ਅਤੇ ਪੰਜਾਬ ਵਿੱਚ 5.84 ਤੋਂ 6.50 ਰੁਪਏ ਹਨ। ਇਸੇ ਤਰਾਂ 401 ਤੋਂ 800 ਯੂਨਿਟ ਦੇ 6.50 ਰੁਪਏ ਦਿੱਲੀ ਵਿੱਚ ਅਤੇ ਪੰਜਾਬ ਵਿੱਚ 300 ਤੋਂ ਉਪਰ ਯੂਨਿਟ ਦੇ 7.30 ਤੋਂ 7.50 ਰੁਪਏ ਅਦਾ ਕਰਨ ਪੈਂਦੇ ਹਨ।
ਇਸ ਵਾਰ ਪੰਜਾਬ 'ਚ ਬਿਜਲੀ 'ਤੇ ਚੱਲਣਗੀਆਂ ਵੋਟਾਂ, ਲੋਕਾਂ ਦੀ ਰਾਇ : ਦੇਖੋ ਖਾਸ ਰਿਪੋਰਟ
ਫਿਲਹਾਲ ਇਹ ਦੇਖਣਾ ਲਾਜ਼ਮੀ ਹੋਵੇਗਾ ਕਿ ਚੋਣਾਂ ਵੇਲੇ ਰਾਜਨੈਤਿਕ ਪਾਰਟੀਆਂ ਵੱਲੋਂ ਕੀਤੇ ਜਾਂਦੇ ਵਾਅਦੇ ਧਰਾਤਲ ਤੇ ਕੋਈ ਰੋਲ ਨਿਭਾਉਂਦੇ ਹਨ ,ਕਿ ਭਵਿੱਖ ਵਿੱਚ ਅਸਲ ਵਿੱਚ ਲੋਕਾਂ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਅਤੇ ਸਸਤੀ ਬਿਜਲੀ ਮਿਲਦੀ ਹੈ ਜ਼ਾ ਫਿਰ ਮੁਫ਼ਤਖੋਰੀ ਦੇ ਲਾਰਿਆ ਨਾਲ ਇੱਕ ਵਾਰ ਫਿਰ ਪੰਜਾਬ ਦੇ ਲੋਕਾਂ ਨੂੰ ਭੰਬਲਭੂਸੇ ਵਿੱਚ ਪਾਇਆ ਜਾਂਦਾ ।