ਚੰਡੀਗੜ੍ਹ: ਕੋਰੋਨਾ ਨੂੰ ਲੈਕੇ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ। ਕੋਰੋਨਾ ਦੀ ਤੀਜੀ ਲਹਿਰ ਨੂੰ ਲੈਕੇ ਪੀਜੀਆਈ ਚੰਡੀਗੜ੍ਹ ਦੇ ਮਾਹਿਰਾਂ ਦਾ ਕਹਿਣੈ ਕਿ ਕੋਰੋਨਾ ਦੀ ਤੀਜੀ ਲਹਿਰ ਆਵੇਗੀ ਪਰ ਇਹ ਕਿੰਨ੍ਹੀ ਘਾਤਕ ਹੋਵੇਗੀ ਉਸ ਬਾਰੇ ਕੁਝ ਵੀ ਕਹਿਣੈ ਮੁਸ਼ਕਿਲ ਹੈ।
ਕੋਰੋਨਾ ਦੀ ਤੀਜੀ ਲਹਿਰ ਨੂੰ ਲੈਕੇ ਜੋ ਰਿਪੋਰਟਾਂ ਆ ਰਹੀਆਂ ਹਨ ਉਸ ਨੂੰ ਲੈਕੇ ਲੋਕਾਂ ਵਿੱਚ ਵੱਖ ਵੱਖ ਤਰ੍ਹਾਂ ਦੀਆ ਚਰਚਾਵਾਂ ਹੋ ਰਹੀਆਂ ਹਨ। ਕੇਂਦਰ ਗ੍ਰਹਿ ਮੰਤਰਾਲੇ ਵੱਲੋਂ ਬਣਾਈ ਗਈ ਕਮੇਟੀ ਨੇ ਕਿਹਾ ਸੀ ਕਿ ਅਕਤੂਬਰ ਮਹੀਨੇ ਵਿੱਚ ਕੋਰੋਨਾ ਦੀ ਤੀਜੀ ਲਹਿਰ ਆਵੇਗੀ ਜਦਕਿ ਆਈਆਈਟੀ ਕਾਨਪੁਰ ਵੱਲੋਂ ਜੋ ਗਣਿਤ ਦੇ ਆਧਾਰ ਉੱਪਰ ਰਿਪੋਰਟ ਜਾਰੀ ਕੀਤੀ ਗਈ ਹੈ ਉਸ ਅਨੁਸਾਰ ਤੀਜੀ ਲਹਿਰ ਦੀ ਸੰਭਾਵਨਾ ਬਹੁਤ ਘੱਟ ਹੈ। ਇੰਨ੍ਹਾਂ ਰਿਪੋਰਟਾਂ ਨੂੰ ਲੈਕੇ ਹੁਣ ਲੋਕਾਂ ਵਿੱਚ ਕਈ ਤਰ੍ਹਾਂ ਦੀ ਚਰਚਾਵਾਂ ਹੋ ਰਹੀ ਹੈ। ਇਨ੍ਹਾਂ ਦੋਵਾਂ ਰਿਪੋਰਟਾਂ ਨੂੰ ਲੈਕੇ ਇਹ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ ਕਿ ਕਿਹੜੀ ਰਿਪੋਰਟ ਸਹੀ ਹੈ। ਕਿਉਂਕਿ ਇਨ੍ਹਾਂ ਚੋਂ ਇੱਕ ਰਿਪੋਰਟ ਡਰਾਉਣ ਵਾਲੀ ਹੈ ਜਦਿਕ ਦੂਜੀ ਰਿਪੋਰਟ ਰਾਹਤ ਦੇਣ ਵਾਲੀ ਹੈ।