ਚੰਡੀਗੜ੍ਹ: ਕੋਰੋਨਾ ਨੇ ਪੂਰੇ ਵਿਸ਼ਵ ਭਰ ’ਚ ਹਾਹਾਕਾਰ ਮਚਾਈ ਹੋਈ ਹੈ। ਉਥੇ ਹੀ ਇਹ ਮਹਾਂਮਾਰੀ ਨੇ ਭਾਰਤ ਵਿੱਚ ਮਾਰਚ 2020 ਵਿੱਚ ਦਸਤਕ ਦਿੱਤੀ ਸੀ ਜਿਸ ਤੋਂ ਮਗਰੋਂ ਲੌਕਡਾਊਨ ਲਗਾਉਣ ਨਾਲ ਹਾਲਾਤ ਕੁਝ ਠੀਕ ਹੋ ਗਏ। ਪਰ ਹੁਣ ਫੇਰ ਕੋਰੋਨਾ ਦੀ ਦੂਜੀ ਲਹਿਰ ਪਹਿਲੀ ਨਾਲੋਂ ਵੀ ਜਿਆਦਾ ਭਿਆਨਕ ਤੇ ਵਧੇਰੇ ਲੋਕਾਂ ਦੀ ਜਾਨ ਲੈ ਰਹੀ ਹੈ। ਉਥੇ ਹੀ ਜੇਕਰ ਸਿਟੀ ਬਿਊਟੀਫੁੱਲ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ’ਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਜਿਸ ਕਾਰਨ ਸਰਕਾਰ ਨੇ ਕੁਝ ਹਦਾਈਤਾਂ ਨਾਲ ਲੌਕਡਾਊਨ ਲਗਾਇਆ ਹੋਇਆ ਹੈ ਉਥੇ ਹੀ ਸਾਰੇ ਸਿੱਖਿਆ ਅਦਾਰੇ ਬੰਦ ਕੀਤੇ ਗਏ ਹਨ ਜਿਸ ਕਾਰਨ ਬੱਚੇ ਘਰਾਂ ਵਿੱਚ ਬੈਠਕੇ ਆਨਲਾਈਨ ਪੜਾਈ ਕਰ ਰਹੇ ਹਨ।
ਇਹ ਵੀ ਪੜੋ: ਚੰਡੀਗੜ੍ਹ 'ਚ ਕੋਰੋਨਾ ਦੇ ਡਰਾਉਣ ਵਾਲੇ ਅੰਕੜੇ, 12 ਲੱਖ ਦੀ ਆਬਾਦੀ 'ਚ 585 ਲੋਕਾਂ ਨੇ ਤੋੜਿਆ ਦਮ
ਡੈਮੋਕਰੇਟਿਕ ਟੀਚਰਜ਼ ਫਰੰਟ ਯੂਨੀਅਨ ਪੰਜਾਬ ਦੇ ਆਗੂ ਵਿਕਰਮ ਦੇਵ ਨੇ ਦੱਸਿਆ ਕਿ ਅਧਿਆਪਕ ਆਨਲਾਈਨ ਸਿੱਖਿਆ ਦੇ ਰਹੇ ਹਨ ਅਤੇ ਨਾਨ-ਟੀਚਿੰਗ ਸਟਾਫ ਪਹਿਲਾਂ ਵਾਂਗ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਸਕੂਲ ’ਚ 10 ਤੋਂ ਵੱਧ ਸਟਾਫ ਹੈ ਉਹ 50 ਪ੍ਰਤੀਸ਼ਤ ਰੋਟੇਸ਼ਨ ’ਤੇ ਕੰਮ ਕਰ ਰਹੇ ਹਨ ਅਤੇ ਜਿਥੇ ਸਟਾਫ 10 ਤੋਂ ਘੱਟ ਹੈ ਉਹ ਪਹਿਲਾਂ ਵਾਂਗ ਸਕੂਲ ਆ ਰਹੇ ਹਨ।