ਚੰਡੀਗੜ੍ਹ: ਕੋਵਿਡ-19 ਦੇ ਹਾਲਾਤਾਂ ਨੂੰ ਵੇਖਦੇ ਹੋਏ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੰਗਿਆਨ ਲਿਆ ਅਤੇ ਪੰਜਾਬ ,ਹਰਿਆਣਾ ਅਤੇ ਚੰਡੀਗੜ੍ਹ ਨੂੰ ਮਰੀਜ਼ਾਂ ਨੂੰ ਆਕਸੀਜਨ ਬੈੱਡ ਵੈਂਟੀਲੇਟਰ ਦੇਣ ਦੇ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਜਾਰੀ ਆਦੇਸ਼ਾਂ ਦੀ ਵੀ ਪਾਲਣਾ ਕਰਨ ਲਈ ਕਿਹਾ ਸੀ ਜਿਸ ਵਿੱਚ ਸੂਬਿਆਂ ਨੂੰ ਇੱਕ ਵੈੱਬ ਪੋਰਟਲ ਤਿਆਰ ਕਰਨ ਲਈ ਕਿਹਾ ਸੀ ਕਿ ਜਿਸ ਵਿੱਚ ਸਾਰਾ ਕੁਝ ਉਪਲੱਬਧ ਹੋਵੇ ਜਿਵੇਂ ਕਿ ਕਿੰਨੇ ਬੈੱਡ ਹਨ, ਵੈਂਟੀਲੇਟਰ ਨੇ ਆਈਸੀਯੂ ਬੈੱਡ ਹਨ ਅਤੇ ਦਵਾਈਆਂ ਕਿੰਨੀਆਂ ਹਨ ਅਤੇ ਸਮੇਂ ਸਮੇਂ ਉੱਤੇ ਉਸ ਨੂੰ ਅੱਪਡੇਟ ਵੀ ਕੀਤਾ ਜਾਵੇ। ਇਸ ਨੂੰ ਲੈ ਕੇ ਹਰਿਆਣਾ ਪੰਜਾਬ ਤੇ ਚੰਡੀਗੜ੍ਹ ਨੇ ਆਸਨ ਯੋਗ ਚੱਲਦੀ ਵੈੱਬਪੋਰਟਲ ਵੀ ਤਿਆਰ ਕਰਨਗੇ।
ਐਡੀਸ਼ਨਲ ਸੋਲੀਸਿਟਰ ਜਨਰਲ ਆਫ ਇੰਡੀਆ ਸੱਤਿਆਪਾਲ ਜੈਨ ਨੇ ਕਿਹਾ ਕਿ ਸੂਬਿਆਂ ਵੱਲੋਂ ਉਨ੍ਹਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਜ਼ਿਕਰ ਕੀਤਾ ਗਿਆ। ਇਸ ਨੂੰ ਲੈ ਕੇ ਕੇਂਦਰ ਵਿੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਜਲਦੀ ਉਸ ਉੱਤੇ ਫ਼ੈਸਲਾ ਦਿੱਤਾ ਜਾਵੇਗਾ। ਸੱਤਿਆਪਾਲ ਜੈਨ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕੋਲ ਜਿੰਨੀ ਵੀ ਆਕਸੀਜਨ ਨੂੰ ਸਾਰੇ ਸੂਬਿਆਂ ਵਿੱਚ ਵੰਡੀ ਜਾਵੇਗੀ। ਜਿਸ ਨੂੰ ਜਿੰਨੀ ਜ਼ਰੂਰਤ ਉਸ ਦੇ ਹਿਸਾਬ ਨਾਲ ਆਕਸੀਜਨ ਦਿੱਤੀ ਜਾ ਰਹੀ ਹੈ ਅਤੇ ਇਸ ਆਪਦਾ ਵਿੱਚ ਹਰ ਕਿਸੇ ਨੂੰ ਇੱਕ ਦੂਜੇ ਦੇ ਨਾਲ ਮਦਦ ਕਰਨੀ ਹੈ ਤੇ ਕੋਈ ਵੀ ਸੂਬਾ ਇਹ ਨਹੀਂ ਕਹਿ ਸਕਦਾ ਕਿ ਉਨ੍ਹਾਂ ਦੇ ਸੂਬੇ ਵਿੱਚ ਪਲਾਂਟ ਉੱਤੇ ਉਹ ਆਕਸੀਜਨ ਸਿਰਫ਼ ਉਹੀ ਇਸਤੇਮਾਲ ਕਰੇਗਾ।