ਚੰਡੀਗੜ੍ਹ:ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮੋਦੀ ਦੀ ਰੈਲੀ (Modi's rally) ਨੂੰ ਲੈ ਕੇ ਕਾਨਫਰੰਸ ਕੀਤੀ ਹੈ।ਇਸ ਦੌਰਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਮੌਸਮ ਦੀ ਖਰਾਬੀ ਕਾਰਨ ਹੈਲੀਕਾਪਟਰ ਉਡਾਨ ਨਹੀਂ ਭਰ ਰਿਹਾ ਸੀ।ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਡੀਜੀਪੀ ਅਤੇ ਚੀਫ ਸੈਕਟਰੀ ਨੇ ਕਿਹਾ ਕਿ ਰੋਡ ਦੁਆਰਾ ਹੀ ਜਾਣਾ ਪੈਣਾ ਹੈ।ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਦੀ ਘਾਟ (Lack of security)ਹੋਣ ਕਾਰਨ ਪੁੱਲ ਉਤੇ ਪ੍ਰਧਾਨ ਮੰਤਰੀ ਦਾ ਕਾਫਲਾ 20 ਮਿੰਟ ਤੱਕ ਰੁੱਕਦਾ ਹੈ।ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਪੁਖਤਾ ਪ੍ਰਬੰਧ ਦੀ ਘਾਟ ਹੋਣ ਕਰਕੇ ਸਾਰਾ ਕੁੱਝ ਹੋਇਆ ਹੈ।
ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦਾ ਕਾਫਲਾ ਲਈ ਸਾਰਾ ਰਾਸਤਾ ਸਾਫ ਹੁੰਦਾ ਹੈ ਪਰ ਕਾਫਲੇ ਅੱਗੇ ਲੋਕ ਕਿਵੇ ਆ ਗਏ।ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿਚ ਕਾਨੂੰਨ ਨਹੀਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਘਟਨਾ ਦੇ ਜਿੰਮੇਵਾਰ ਮੁੱਖ ਮੰਤਰੀ ਚਰਨਜੀਤ ਚੰਨੀ ਹੈ।ਉਨ੍ਹਾਂ ਕਿਹਾ ਹੈ ਕਿ ਇਹ ਸਾਰੀ ਘਟਨਾ ਦੇ ਜਿੰਮੇਵਾਰ ਮੁੱਖਮੰਤਰੀ ਹੈ।