ਚੰਡੀਗੜ੍ਹ: ਪੂਰੀ ਦੁਨੀਆ ਜਿੱਥੇ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ 'ਚ ਲੱਗੀ ਹੋਈ ਹੈ ਉਥੇ ਹੀ ਸਾਈਬਰ ਕ੍ਰਾਈਮ ਪੂਰੀ ਤਰ੍ਹਾਂ ਨਾਲ ਸਰਗਰਮ ਹੈ। ਸਾਈਬਰ ਰਾਹੀਂ ਲੋਕਾਂ ਨਾਲ ਧੋਖਾਧੜੀ ਕਰਨ ਦਾ ਕੰਮ ਲੌਕਡਾਊਨ ਤੇ ਕਰਫਿਊ ਦੌਰਾਨ ਵੱਧ ਹੋ ਗਿਆ ਹੈ। ਇਨ੍ਹਾਂ ਸਾਈਬਰ ਮੁਲਜ਼ਮਾਂ ਦੀ ਲਪੇਟ 'ਚ ਗਰੀਬ ਤੇ ਘੱਟ ਜਾਣਕਾਰੀ ਵਾਲਾ ਵਿਅਕਤੀ ਛੇਤੀ ਆਉਂਦਾ ਹੈ। ਅਜਿਹਾ ਹੀ ਇੱਕ ਸਾਈਬਰ ਕ੍ਰਾਈਮ ਦਾ ਮਾਮਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਆਟੋ ਚਾਲਕ ਰਾਮਨਾਥ ਨਾਲ ਸਾਈਵਰ ਰਾਹੀਂ 45 ਹਜ਼ਾਰ ਦੀ ਧੋਖਾਧੜੀ ਹੋਈ ਹੈ।
ਰਾਮਨਾਥ ਨੇ ਦੱਸਿਆ ਕਿ ਉਸ ਦੇ ਨਾਲ ਲੋਨ ਦੇ ਨਾਂਅ 'ਤੇ ਠੱਗੀ ਕੀਤੀ ਗਈ ਹੈ। ਰਾਮਨਾਥ ਕਿਹਾ ਕਿ ਉਨ੍ਹਾਂ ਆਪਣੀ ਸਾਰੀ ਜਮ੍ਹਾ ਪੂੰਜੀ ਲੋਨ ਦੇ ਲਾਲਚ 'ਚ ਉਨ੍ਹਾਂ ਲੋਕਾਂ ਨੂੰ ਦੇ ਦਿੱਤੀ। ਦੱਸਣਯੋਗ ਹੈ ਕਿ ਉਸ ਤੋਂ 1.5 ਲੱਖ ਦੀ ਐਵਰੇਜ ਵਿੱਚ 45 ਹਜ਼ਾਰ ਰੁਪਏ ਲਏ ਗਏ ਹਨ। ਰਾਮਨਾਥ ਨੇ ਦੱਸਿਆ ਕਿ ਉਸ ਨੇ ਐੱਫਆਈਆਰ ਦਰਜ ਕਰਵਾ ਦਿੱਤੀ ਹੈ।