ਚੰਡੀਗੜ੍ਹ : ਸਾਵਣ ਦਾ ਮਹੀਨਾ ਸ਼ੁਰੂ ਹੁੰਦੇ ਹੀ ਉੱਤਰ ਭਾਰਤ ਵਿੱਚ ਤੀਆਂ ਦਾ ਤਿਓਹਾਰ ਹਰ ਸਾਲ ਮਨਾਇਆ ਜਾਂਦਾ ਹੈ, ਇਸ ਦਿਨ ਮਹਿਲਾਵਾਂ ਸੋਲ਼ਾਂ ਸ਼ਿੰਗਾਰ ਕਰ ਆਪਣੇ ਪਤੀ ਦੀ ਲੰਬੀ ਉਮਰ ਦੇ ਲਈ ਵਰਤ ਰੱਖਦੀਆਂ ਹਨ। ਸਾਰੀ ਮਹਿਲਾਵਾਂ ਨੇ ਕੱਠੀਆਂ ਹੋ ਕੇ ਪੀਂਘਾਂ ਪਾਉਂਦੀਆਂ ਹਨ। ਚੰਡੀਗੜ੍ਹ ਵਿੱਚ ਵੀ ਕੋਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਤੀਆਂ ਦਾ ਤਿਓਹਾਰ ਮਨਾਇਆ ਗਿਆ ਅਤੇ ਲੋਕਾਂ ਨੂੰ ਵੈਕਸੀਨੇਸ਼ਨ ਦੇ ਲਈ ਜਾਗਰੂਕ ਕੀਤਾ ਗਿਆ।
ਹਰਿਆਲੀ ਤੀਜ ਨੂੰ ਪੰਜਾਬ ਦੇ ਵਿੱਚ ਤੀਆਂ ਦੇ ਮੇਲਾ ਕਿਹਾ ਜਾਂਦਾ ਹੈ। ਇਸ ਤਿਉਹਾਰ ਦੇ ਮੌਕੇ ਤੇ ਚੰਡੀਗੜ੍ਹ ਵਿੱਚ ਸ਼ਹਿਰ ਦੀ ਮਹਿਲਾਵਾਂ ਇਕੱਠੀਆਂ ਹੋਈਆਂ ਤੇ ਸਾਰੀ ਖ਼ੂਬਸੂਰਤ ਤਰੀਕੇ ਦੇ ਨਾਲ ਤਿਆਰ ਹੋਈਆਂ ਸਨ ਅਤੇ ਇਸ ਦੌਰਾਨ ਮਹਿਲਾਵਾਂ ਨੇ ਪੰਜਾਬੀ ਬੋਲੀਆਂ ਵੀ ਪਾ ਕੇ ਸੁਣਾਈਆਂ।