ਚੰਡੀਗੜ੍ਹ:ਕੋਰੋਨਾ ਦੇ ਵਧਦੇ ਮਾਮਲਿਆਂ ਕਰਕੇ ਚਾਰੇ ਪਾਸੇ ਆਕਸੀਜਨ ਦੀ ਮੰਗ ਵਧ ਗਈ ਹੈ ਹਾਲਾਤ ਇਹ ਬਣ ਗਏ ਹਨ ਕਿ ਆਕਸੀਜਨ ਪਲਾਂਟ ਦੇ ਬਾਹਰ ਦਿੱਲੀ, ਪੰਜਾਬ, ਯੂਪੀ ਤੇ ਹਰਿਆਣਾ ਦੇ ਟੈਂਕਰ ਲਾਈਨਾਂ ਲਾ ਕੇ ਖੜ੍ਹੇ ਹਨ ਕਿ ਉਨ੍ਹਾਂ ਦੀ ਵਾਰੀ ਆਵੇ ਤੇ ਉਹ ਆਕਸੀਜਨ ਲੈ ਕੇ ਆਪਣੇ ਸੂਬੇ ਵਿੱਚ ਜਾਣ। ਗੱਲ ਪਾਨੀਪਤ ਦੇ ਆਕਸੀਜਨ ਪਲਾਂਟ ਦੀ ਕਰੀਏ ਤਾਂ ਉਸ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਵੀ ਤੇਜ਼ ਹੋ ਗਈ ਹੈ, ਪੰਜਾਬ ਦੇ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਅਸੀਂ ਆਕਸੀਜਨ ਪਹੁੰਚਾਉਣ ਵਾਲੀ ਗੱਡੀਆਂ ਦੇ ਨਾਲ ਸੁਰੱਖਿਆ ਵੀ ਮੁਹੱਈਆ ਕਰਵਾਵਾਂਗੇ, ਕਿਉਂਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਉਨ੍ਹਾਂ ਦੀਆਂ ਗੱਡੀਆਂ ਰਸਤੇ ਵਿੱਚ ਰੋਕੀਆਂ ਗਈਆਂ ਹਨ। ਸਿਹਤ ਮੰਤਰੀ ਪੰਜਾਬ ਨੇ ਕਿਹਾ ਕਿ ਹਰ ਕੋਈ ਇਸ ਗੱਲ ਦੀ ਦੌੜ ਵਿੱਚ ਹੈ ਕਿ ਉਸ ਨੂੰ ਪਹਿਲਾਂ ਆਕਸੀਜਨ ਮਿਲ ਜਾਵੇ ਇਸ ਕਰਕੇ ਦੂਜੇ ਸੂਬਿਆਂ ਦੀ ਆਕਸੀਜਨ ਗੱਡੀਆਂ ਰੋਕੀਆਂ ਜਾ ਰਹੀਆਂ ਹਨ। ਇਸ ਕਰਕੇ ਹੁਣ ਅਸੀਂ ਅੱਗੇ ਆਪਣੀ ਗੱਡੀਆਂ ਦੇ ਨਾਲ ਸੁਰੱਖਿਆ ਵੀ ਭੇਜਾਂਗੇ ਤਾਂ ਜੋ ਕਿਸੇ ਤਰੀਕੇ ਦੀ ਪ੍ਰੇਸ਼ਾਨੀ ਨਾ ਆਵੇ।
ਆਕਸੀਜਨ ਸਪਲਾਈ ਨੂੰ ਲੈ ਕੇ ਸੂਬਿਆਂ ’ਚ ਜ਼ੁਬਾਨੀ ਜੰਗ ਹੋਈ ਤੇਜ਼
ਹਰਿਆਣਾ ਦੇ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਅਸੀਂ ਰੋਸਟਰ ਵਾਈਸ ਸਾਰਿਆਂ ਨੂੰ ਆਕਸੀਜਨ ਭੇਜ ਰਹੇ ਹਾਂ, ਸੂਚੀ ਮੁਤਾਬਕ ਪਹਿਲਾਂ ਦਿੱਲੀ ਦੀਆਂ ਫਿਰ ਹਰਿਆਣਾ ਅਤੇ ਫੇਰ ਪੰਜਾਬ ਦੀਆਂ ਗੱਡੀਆਂ ਨੂੰ ਆਕਸੀਜਨ ਭੇਜੀ ਜਾ ਰਹੀ ਹੈ।
ਇਹ ਵੀ ਪੜੋ: ਜਲੰਧਰ ’ਚ ਪੁਲਿਸ ਮੁਲਾਜ਼ਮ ਅਤੇ ਉਸਦੇ ਸਾਥੀ ਨਸ਼ੇ ਸਮੇਤ ਕਾਬੂ
ਉੱਥੇ ਹੀ ਹਰਿਆਣਾ ਦੇ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਅਸੀਂ ਰੋਸਟਰ ਵਾਈਸ ਸਾਰਿਆਂ ਨੂੰ ਆਕਸੀਜਨ ਭੇਜ ਰਹੇ ਹਾਂ, ਸੂਚੀ ਮੁਤਾਬਕ ਪਹਿਲਾਂ ਦਿੱਲੀ ਦੀਆਂ ਫਿਰ ਹਰਿਆਣਾ ਅਤੇ ਫੇਰ ਪੰਜਾਬ ਦੀਆਂ ਗੱਡੀਆਂ ਨੂੰ ਆਕਸੀਜਨ ਭੇਜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਗਲਤਫਹਿਮੀ ਨਹੀਂ ਫੈਲਾਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਪਾਣੀਪਤ ਦੇ ਪਲਾਂਟ ਵਿੱਚੋਂ 140 ਮੀਟ੍ਰਿਕ ਟਨ ਦਿੱਲੀ ਨੂੰ ਦੇਣ ਵਾਸਤੇ ਕਿਹਾ ਗਿਆ ਹੈ ਜਦਕਿ 80 ਮੀਟ੍ਰਿਕ ਟਨ ਹਰਿਆਣਾ ਨੂੰ ਮਿਲੇਗੀ ਅਤੇ 50 ਮੀਟ੍ਰਿਕ ਟਨ ਇੱਥੋਂ ਪੰਜਾਬ ਨੂੰ ਦੇਣੀ ਹੈ।
ਇਹ ਵੀ ਪੜੋ: ਲੁਧਿਆਣਾ ਵਾਸੀਆਂ ਲਈ ਜ਼ਿਲ੍ਹੇ ’ਚ ਆਕਸੀਜਨ ਦੀ ਨਹੀਂ ਕੋਈ ਘਾਟ