ਪੰਜਾਬ

punjab

By

Published : Jun 16, 2021, 10:08 PM IST

ETV Bharat / city

ਟੋਕੀਓ ਉਲੰਪਿਕ ਵਿੱਚ ਜਾਣ ਵਾਲੇ ਖਿਡਾਰੀਆਂ ਨਾਲ ਖੇਡ ਮੰਤਰੀ 18 ਨੂੰ ਹੋਣਗੇ ਰੂ-ਬ-ਰੂ

ਟੋਕੀਓ ਉਲੰਪਿਕਸ (Tokyo Olympics)ਵਿਚ ਭਾਗ ਲੈਣ ਜਾ ਰਹੇ ਸੂਬੇ ਦੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਲਈ 18 ਜੂਨ 2021 ਨੂੰ ਉਨ੍ਹਾਂ ਨਾਲ ਰੂਬਰੂ ਪ੍ਰੋਗਰਾਮ ਉਲੀਕਿਆਂ ਹੈ।ਜਿਸ ਦੀ ਪ੍ਰਧਾਨਗੀ ਖੇਡ ਮੰਤਰੀ (Sports Minister)ਰਾਣਾ ਗੁਰਮੀਤ ਸਿੰਘ ਸੋਢੀ ਕਰਨਗੇ।

ਟੋਕੀਓ ਉਲੰਪਿਕ ਵਿੱਚ ਜਾਣ ਵਾਲੇ ਖਿਡਾਰੀਆਂ ਨਾਲ ਖੇਡ ਮੰਤਰੀ 18 ਨੂੰ ਹੋਣਗੇ ਰੂ-ਬ-ਰੂ
ਟੋਕੀਓ ਉਲੰਪਿਕ ਵਿੱਚ ਜਾਣ ਵਾਲੇ ਖਿਡਾਰੀਆਂ ਨਾਲ ਖੇਡ ਮੰਤਰੀ 18 ਨੂੰ ਹੋਣਗੇ ਰੂ-ਬ-ਰੂ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਟੋਕੀਓ ਉਲੰਪਿਕਸ (Tokyo Olympics)ਚ ਭਾਗ ਲੈਣ ਜਾ ਰਹੇ ਸੂਬੇ ਦੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਲਈ 18 ਜੂਨ, 2021 ਨੂੰ ਉਨ੍ਹਾਂ ਨਾਲ ਰੂਬਰੂ ਪ੍ਰੋਗਰਾਮ ਉਲੀਕਿਆ ਹੈ।ਜਿਸ ਦੀ ਪ੍ਰਧਾਨਗੀ ਪੰਜਾਬ ਦੇ ਖੇਡ (Sports Minister) ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਕਰਨਗੇ। ਵਿਭਾਗ ਦੇ ਵਿਸ਼ੇਸ਼ ਸਕੱਤਰ-ਕਮ-ਡਾਇਰੈਕਟਰ ਡੀ.ਪੀ.ਐਸ. ਖਰਬੰਦਾ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਇਹ ਸਮਾਗਮ ਵਰਚੂਅਲ ਤੌਰ ਉਤੇ ਕਰਵਾਇਆ ਜਾ ਰਿਹਾ ਹੈ।

ਵੀਡਿਉ ਕਾਨਫਰੰਸਿੰਗ ਦੁਆਰਾ ਰੂ-ਬ-ਰੂ

ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿੱਚ ਚੰਡੀਗੜ੍ਹ ਸਮੇਤ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਤੋਂ ਉਲੰਪਿਕਸ ਲਈ ਕੁਆਲੀਫਾਈ ਕਰ ਚੁੱਕੇ 25 ਖਿਡਾਰੀ ਅਤੇ ਉਨ੍ਹਾਂ ਦੇ ਮਾਪੇ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਾਮਲ ਹੋਣਗੇ।

ਸਾਰੇ ਡੀਸੀ ਹੋਣਗੇ ਸ਼ਾਮਿਲ

ਖਰਬੰਦਾ ਨੇ ਦੱਸਿਆ ਕਿ ਸੂਬੇ ਭਰ ਦੇ ਵੱਖ-ਵੱਖ ਡਿਪਟੀ ਕਮਿਸ਼ਨਰਾਂ ਨੂੰ ਆਪਣੇ ਦਫ਼ਤਰਾਂ ਵਿੱਚ ਵੀਡੀਓ ਕਾਨਫਰੰਸਿੰਗ ਲਈ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਗਈ ਹੈ।ਇਸ ਤੋਂ ਇਲਾਵਾ ਜ਼ਿਲ੍ਹਾ ਖੇਡ ਅਫ਼ਸਰਾਂ ਨੂੰ ਪਹਿਲਾਂ ਹੀ ਹਦਾਇਤ ਕੀਤੀ ਜਾ ਚੁੱਕੀ ਹੈ ਕਿ ਉਹ ਉਲੰਪਿਕਸ ਕੁਆਲੀਫਾਈ ਕਰ ਚੁੱਕੇ ਖਿਡਾਰੀਆਂ ਨੂੰ ਇਸ ਵਿਸ਼ਵ ਪੱਧਰੀ ਟੂਰਨਾਮੈਂਟ ਦੀਆਂ ਤਿਆਰੀਆਂ ਵਿੱਚ ਕੋਈ ਘਾਟ ਨਾ ਆਉਣ ਦੇਣ ਅਤੇ ਲੋੜ ਪੈਣ ਉਤੇ ਮੁੱਖ ਦਫ਼ਤਰ ਨੂੰ ਜਾਣਕਾਰੀ ਦੇ ਕੇ ਖਿਡਾਰੀਆਂ ਨੂੰ ਤੁਰੰਤ ਮਦਦ ਮੁਹੱਈਆ ਕਰਵਾਉਣ।

ਇਹ ਵੀ ਪੜੋ:ਉਦਯੋਗ ਤੇ ਸੰਘਣੀ ਆਬਾਦੀ ਵਾਲੇ ਸ਼ਹਿਰੀ ਖੇਤਰਾਂ ’ਚ ਵਧੇਰੇ ਵਧੇ ਕੋਰੋਨਾ ਮਾਮਲੇ

ABOUT THE AUTHOR

...view details