ਪੰਜਾਬ

punjab

ETV Bharat / city

ਅਰਵਿੰਦ ਕੇਜਰੀਵਾਲ ਦੇ ਦੌਰੇ ਦਾ ਦੂਜਾ ਦਿਨ, ਕਰ ਸਕਦੇ ਨੇ ਵੱਡੇ ਐਲਾਨ... - ਦੇਵੀ ਤਲਾਬ ਮੰਦਿਰ

ਅਰਵਿੰਦ ਕੇਜਰੀਵਾਲ (Arvind Kejriwal) 2 ਦਿਨਾਂ ਦੇ ਪੰਜਾਬ ਦੌਰੇ ’ਤੇ ਪਹੁੰਚੇ ਹੋਏ ਹਨ, ਜਿਹਨਾਂ ਨੇ ਦੌਰਾ ਦਾ ਅੱਜ ਦੂਜਾ ਦਿਨ ਹੈ। ਖ਼ਬਰਾਂ ਇਹ ਮਿਲ ਰਹੀਆਂ ਹਨ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਵੱਡੇ ਐਲਾਨ ਕਰ ਸਕਦੇ ਹਨ।

ਅਰਵਿੰਦ ਕੇਜਰੀਵਾਲ ਦੇ ਦੌਰੇ ਦਾ ਦੂਜਾ ਦਿਨ
ਅਰਵਿੰਦ ਕੇਜਰੀਵਾਲ ਦੇ ਦੌਰੇ ਦਾ ਦੂਜਾ ਦਿਨ

By

Published : Oct 13, 2021, 7:29 AM IST

Updated : Oct 13, 2021, 7:35 AM IST

ਚੰਡੀਗੜ੍ਹ:ਜਿਵੇਂ-ਜਿਵੇਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਉਵੇਂ-ਉਵੇਂ ਚੋਣ ਅਖਾੜਾ ਭਖਦਾ ਹੀ ਜਾ ਰਿਹਾ ਹੈ ਤੇ ਹਰ ਪਾਰਟੀ ਵੱਲੋਂ ਕੁਰਸੀ ਹਾਸਲ ਕਰਨ ਲਈ ਪੂਰਾ ਜੋਰ ਲਗਾਇਆ ਜਾ ਰਿਹਾ ਹੈ। ਉਥੇ ਹੀ ਜੇਕਰ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਵੱਲੋਂ ਵੀ ਪੰਜਾਬ ਦੇ ਲਗਾਤਾਰ ਦੌਰੇ ਕੀਤੇ ਜਾ ਰਹੇ ਹਨ। ਉਥੇ ਹੁਣ ਫੇਰ ਅਰਵਿੰਦ ਕੇਜਰੀਵਾਲ (Arvind Kejriwal) 2 ਦਿਨਾਂ ਦੇ ਪੰਜਾਬ ਦੌਰੇ ’ਤੇ ਪਹੁੰਚੇ ਹੋਏ ਹਨ, ਜਿਹਨਾਂ ਨੇ ਦੌਰਾ ਦਾ ਅੱਜ ਦੂਜਾ ਦਿਨ ਹੈ।

ਇਹ ਵੀ ਪੜੋ: ਲਾਲ ਲਕੀਰ 'ਚ ਆਉਂਦਾ ਮੁੱਖ ਮੰਤਰੀ ਚੰਨੀ ਦਾ ਜੱਦੀ ਘਰ,ਕੇਜਰੀਵਾਲ ਨੇ ਸੇਖਵਾਂ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ, ਪੜ੍ਹੋ ਈ.ਟੀ.ਵੀ ਭਾਰਤ ਟੌਪ ਨਿਊਜ਼

ਦੂਜੇ ਦਿਨ ਇਹ ਰਹੇਗਾ ਖਾਸ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਅੱਜ ਜਲੰਧਰ ਉਦਯੋਗਪਤੀਆਂ ਨਾਲ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਹੋਰ ਬਹੁਤ ਸਾਰੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਜਦੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਪੰਜਾਬ ਦੌਰੇ ’ਤੇ ਆਏ ਸਨ ਤਾਂ ਉਹਨਾਂ ਨੇ ਉਦੋਂ ਵੀ ਉਦਯੋਗਪਤੀਆਂ ਨਾਲ ਮੁਲਾਕਾਤ ਕੀਤੀ ਸੀ।

ਕੇਜਰੀਵਾਲ ਕਰ ਸਕਦੇ ਹਨ ਵੱਡੇ ਐਲਾਨ

ਇਸ ਮੌਕੇ ਖ਼ਬਰਾਂ ਇਹ ਮਿਲ ਰਹੀਆਂ ਹਨ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਵੱਡੇ ਐਲਾਨ ਕਰ ਸਕਦੇ ਹਨ। ਉਥੇ ਹੀ ਇਸ ਸਬੰਧੀ ਬੀਤੇ ਦਿਨ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ (Arvind Kejriwal) ਜੋ ਦਿੱਲੀ ਤੋਂ ਪੰਜਾਬ ਆਏ ਹੋਏ ਹਨ ਅਤੇ ਇਨ੍ਹਾਂ ਦੋ ਦਿਨਾਂ ਦੌਰੇ ਦੌਰਾਨ ਅਰਵਿੰਦ ਕੇਜਰੀਵਾਲ (Arvind Kejriwal) ਕੋਈ ਵੱਡਾ ਐਲਾਨ ਵੀ ਕਰ ਕਰ ਸਕਦੇ ਹਨ।

ਕੇਜਰੀਵਾਲ ਦਾ ਪੰਜਾਬ ਦਾ 5ਵਾਂ ਦੌਰਾ

ਦੱਸ ਦਈਏ ਕਿ ਪਿਛਲੇ ਕਰੀਬ 3 ਮਹੀਨਿਆਂ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਦਾ ਇਹ ਪੰਜਾਬ ਦਾ 5ਵਾਂ ਦੌਰਾ ਹੈ।

ਬੀਤੇ ਦਿਨ ਕੀ ਰਿਹਾ ਖ਼ਾਸ

ਪੰਜਾਬ ਦੌਰੇ ਤੇ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਆਪਣੇ ਤੈਅ ਪ੍ਰੋਗਰਾਮਾਂ ਅਨੁਸਾਰ ਸ਼ਾਮ ਨੂੰ ਜਲੰਧਰ ਪਹੁੰਚੇ ਹਨ ਅਤੇ ਇੱਥੇ ਪਹੁੰਚ ਉਨ੍ਹਾਂ ਨੇ ਸ੍ਰੀ ਦੇਵੀ ਤਲਾਬ ਮੰਦਿਰ ਵਿਖੇ ਮੱਥਾ ਟੇਕਿਆ ਹੈ। ਇਸ ਮੌਕੇ ਉਨ੍ਹਾਂ ਨੇ ਸ੍ਰੀ ਦੇਵੀ ਤਲਾਬ ਮੰਦਰ ਵਿਖੇ ਹੋ ਰਹੇ ਜਾਗਰਣ ਵਿਚ ਵੀ ਹਿੱਸਾ ਲਿਆ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

ਅਰਵਿੰਦ ਕੇਜਰੀਵਾਲ ਦੇ ਦੌਰੇ ਦਾ ਦੂਜਾ ਦਿਨ

ਇਹ ਵੀ ਪੜੋ: ਪੰਜਾਬ ਅਤੇ ਹਰਿਆਣਾ ’ਚ ਨਹੀਂ ਸੜ ਰਹੀ ਪਰਾਲੀ, ਫੇਰ ਵੀ ਦਿੱਲੀ ’ਚ ਵਧਿਆ ਪ੍ਰਦੂਸ਼ਣ !

ਸੇਖਵਾਂ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਜਲੰਧਰ ਪਹੁੰਚਣ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ (Arvind Kejriwal)ਨੇ ਗੁਰਦਾਸਪੁਰ ਦੇ ਪਿੰਡ ਸੇਖਵਾਂ ਵਿਖੇ ਸੇਵਾ ਸਿੰਘ ਸੇਖਵਾਂ ਦੇ ਦੇਹਾਂਤ ਦਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਹਨਾਂ ਨਾਲ ਆਪ ਆਗੂ ਰਾਘਵ ਚੱਢਾ ,ਭਗਵੰਤ ਮਾਨ, ਹਰਪਾਲ ਸਿੰਘ ਚੀਮਾ ਬਲਜਿੰਦਰ ਕੌਰ ਅਤੇ ਹੋਰਨਾਂ ਵਿਧਾਇਕ ਵੀ ਸੇਖਵਾਂ ਪਰਿਵਾਰ ਨੂੰ ਇਸ ਦੁੱਖ ਦੀ ਘੜੀ 'ਚ ਦੁੱਖ ਸਾਂਝਾ ਕਰਨ ਲਈ ਪਹੁੰਚੇ ਸਨ।

Last Updated : Oct 13, 2021, 7:35 AM IST

ABOUT THE AUTHOR

...view details