ਵਿਜੀਲੈੰਸ ਮੁਖੀ ਉਪਲ ਵੀ ਛੁੱਟੀ 'ਤੇ ਭੇਜਿਆ
Punjab Congress Clash: ਮੁੱਖ ਮੰਤਰੀ ਚੰਨੀ ਦੀ ਅਧਿਕਾਰੀਆਂ ਨਾਲ ਮੀਟਿੰਗ ਖਤਮ - ਸਿਆਸੀ ਘਮਾਸਾਨ
22:28 September 29
ਵਿਜੀਲੈੰਸ ਮੁਖੀ ਉਪਲ ਵੀ ਛੁੱਟੀ 'ਤੇ ਭੇਜਿਆ
19:35 September 29
ਮੁੱਖ ਮੰਤਰੀ ਚੰਨੀ ਦੀ ਮੀਟਿੰਗ ਖਤਮ
- ਰਾਜ ਭਵਨ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੀਟਿੰਗ ਖਤਮ ਹੋ ਗਈ।
- ਇਸ ਮੀਟਿੰਗ ਵਿੱਚ ਸੀਐਮ ਨੇ ਡੀਜੀਪੀ ਤੇ ਏਜੀ ਨਾਲ ਲੰਬੀ ਮੁਲਾਕਾਤ ਕੀਤੀ।
19:02 September 29
ਅਮਿਤ ਸ਼ਾਹ ਦੇ ਘਰ ਪਹੁੰਚੇ ਕੈਪਟਨ
- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਪਹੁੰਚੇ
- ਲੈਂਡ ਕਰੂਜ਼ਰ ਕਾਰ ਜਿਸ ਵਿੱਚ ਕੈਪਟਨ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਪਹੁੰਚੇ ਸਨ, ਗੱਡੀ ਅਮਿਤ ਸ਼ਾਹ ਦੀ ਰਿਹਾਇਸ਼ ਵਿੱਚੋਂ ਨਿਕਲ ਗਈ ਪਰ ਕੈਪਟਨ ਗੱਡੀ ਵਿੱਚ ਮੌਜੂਦ ਨਹੀਂ ਸਨ।
- ਕੈਪਟਨ ਅਜੇ ਵੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਮੌਜੂਦ ਹਨ।
18:21 September 29
ਮੁੱਖ ਮੰਤਰੀ ਨੂੰ ਮਿਲਣ ਪਹੁੰਚੇ ਏਪੀਐਸ ਦਿਓਲ
- ਪੰਜਾਬ ਦੇ ਐਡਵੋਕੇਟ ਜਨਰਲ ਏਪੀਐਸ ਦਿਓਲ ਰਾਜ ਭਵਨ ਰੈਸਟ ਹਾਊਸ ਪਹੁੰਚੇ
- ਰਾਜ ਟਰਾਂਸਪੋਰਟ ਕਮਿਸ਼ਨਰ ਵੀ ਰਾਜਭਵਨ ਰੈਸਟ ਹਾਊਸ ਪਹੁੰਚੇ
- ਇਸ ਤੋਂ ਪਹਿਲਾਂ ਪੰਜਾਬ ਦੇ ਵਧੀਕ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਵੀ ਮੀਟਿੰਗ ਵਿੱਚ ਸ਼ਾਮਲ ਹੋਏ ਸਨ ਪਰ ਉਸ ਤੋਂ ਬਾਅਦ ਚਲੇ ਗਏ।
- ਨਵਜੋਤ ਸਿੱਧੂ ਨੇ ਦੋਵਾਂ 'ਤੇ ਉਠਾਏ ਸਨ ਸਵਾਲ
17:03 September 29
ਮੁੱਖ ਮੰਤਰੀ ਚੰਨੀ ਨੂੰ ਮਿਲਣ ਦੁਬਾਰਾ ਪਹੁੰਚੇ ਓਪੀ ਸੋਨੀ
- ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਮਿਲਣ ਲਈ ਉਪ ਮੁੱਖ ਮੰਤਰੀ ਓਪੀ ਸੋਨੀ ਦੁਬਾਰਾ ਪਹੁੰਚੇ,
- ਪਰਗਟ ਸਿੰਘ, ਕੈਬਨਿਟ ਮੰਤਰੀ ਗੁਰਕੀਰਤ ਕੋਟਲੀ ਵੀ ਮੁੱਖ ਮੰਤਰੀ ਦੀ ਮੀਟਿੰਗ ਵਿੱਚ ਮੌਜੂਦ
16:18 September 29
ਮੈਂ ਸਿੱਧੂ ਬਾਰੇ ਕੁਝ ਨਹੀਂ ਕਹਾਂਗਾ : ਕਪਿਲ ਸਿੱਬਲ
- ਮਹਾਤਮਾ ਗਾਂਧੀ ਦੇ ਸ਼ਬਦਾਂ ਤੋਂ ਸਿੱਖਣ ਦੀ ਲੋੜ ਹੈ
- ਸਾਨੂੰ ਇਸ ਨੂੰ ਸਮਝਣਾ ਅਤੇ ਆਦਰ ਕਰਨਾ ਚਾਹੀਦਾ ਹੈ
- ਅਸੀਂ ਕਦੇ ਵੀ ਕਾਂਗਰਸ ਦੇ ਵਿਰੁੱਧ ਨਹੀਂ ਬੋਲਿਆ ਤੇ ਨਾ ਹੀ ਬੋਲਾਂਗੇ
- ਪੰਜਾਬ ਬਾਰੇ ਕਿਹਾ, ਅਸੀਂ ਇਸ ਮੁੱਦੇ 'ਤੇ ਕਦੇ ਕੁਝ ਨਹੀਂ ਕਿਹਾ
- ਮੈਂ ਸਿੱਧੂ ਬਾਰੇ ਕੁਝ ਨਹੀਂ ਕਹਾਂਗਾ
- ਪਾਰਟੀ ਦਾ ਕੋਈ ਵੀ ਵਰਕਰ ਕਿਸ ਦੇ ਵਿਰੁੱਧ ਨਹੀਂ ਹੋ ਸਕਦਾ
16:10 September 29
ਸੋਚਣ ਵਾਲੀ ਗੱਲ ਜਿਹੜੇ ਕਾਂਗਰਸ ਲਈ ਖ਼ਾਸ ਸੀ, ਉਹ ਚਲੇ ਗਏ
ਸੋਚਣ ਵਾਲੀ ਗੱਲ ਜਿਹੜੇ ਕਾਂਗਰਸ ਲਈ ਖ਼ਾਸ ਸੀ, ਉਹ ਚਲੇ ਗਏ
ਕਾਂਗਰਸ ਨੂੰ ਸੋਚਣਾ ਪਵੇਗਾ ਕਿ ਪਾਰਟੀ ਕਿਉਂ ਛੱਡ ਰਹੇ ਹਨ
ਪੰਜਾਬ ਦੇ ਸਰਹੱਦੀ ਖੇਤਰ ਵਿੱਚ
16:06 September 29
ਕਪਿਲ ਸਿੱਬਲ ਪ੍ਰੈਸ ਕਾਨਫਰੰਸ
ਕਾਂਗਰਸ ਦੀ ਸਥਿਤੀ ਬਾਰੇ ਕੀਤੀ ਪ੍ਰੈਸ ਕਾਨਫਰੰਸ
ਪਾਰਟੀ ਛੱਡਣ ਵਾਲੇ ਨੇਤਾਵਾਂ ਬਾਰੇ ਗੱਲ ਕੀਤੀ
ਸੋਚਣ ਵਾਲੀ ਗੱਲ ਇਹ ਹੈ ਕਿ ਲੋਕ ਕਾਂਗਰਸ ਨੂੰ ਕਿਉਂ ਛੱਡ ਰਹੇ ਹਨ
15:48 September 29
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਲੰਚ ਡਿਪਲੋਮੈਸੀ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗੈਸਟ ਹਾਊਸ ਵਿਖੇ ਦੁਪਹਿਰ ਦਾ ਖਾਣਾ ਖਾ ਰਹੇ ਹਨ, ਉਨ੍ਹਾਂ ਦੇ ਨਾਲ ਕਈ ਅਧਿਕਾਰੀ ਅਤੇ ਮੰਤਰੀ ਵੀ ਮੌਜੂਦ ਹਨ।
ਮੀਟਿੰਗ ਵਿੱਚ ਉਪ ਮੁੱਖ ਮੰਤਰੀ ਓਪੀ ਸੋਨੀ, ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਭਾਰਤ ਭੂਸ਼ਣ ਆਸ਼ੂ ਵੀ ਮੌਜੂਦ
ਇਸ ਦੇ ਨਾਲ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਵੀ ਮੌਜੂਦ
14:53 September 29
ਸਿੱਧੂ ਦੇ ਅਸਤੀਫੇ 'ਤੇ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਦੀ ਪ੍ਰਤੀਕਿਰਿਆ
- ਸਿੱਧੂ ਦੇ ਅਸਤੀਫੇ ਨੂੰ ਲੈ ਕੇ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਨੇ ਕਿਹਾ ਕਿ ਸਿੱਧੂ ਦੇ ਮਨ ਅੰਦਰ ਕੋਈ ਨਰਾਜ਼ਗੀ ਹੈ, ਉਸ ਨੂੰ ਹਾਈਕਮਾਨ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
- ਸਿੱਧੂ ਨਾਲ ਜੋ ਗੱਲ ਹੋਈ ਹੈ, ਉਸਨੂੰ ਹਾਈਕਮਾਨ ਅੱਗੇ ਰੱਖਾਂਗੇ ਤੇ ਇਸ ਦਾ ਜਲਦ ਹੀ ਹੱਲ ਕੱਢ ਲਿਆ ਜਾਵੇਗਾ।]
- ਮੈਂ ਪਾਰਟੀ ਦੇ ਨਾਲ ਹਾਂ, ਮੈਂ ਇਸ ਲਈ ਸਿੱਧੂ ਨਾਲ ਗੱਲ ਕਰਨ ਆਇਆ ਹਾਂ।
14:03 September 29
ਸਿੱਧੂ ਨਾਲ ਬੈਠ ਕੇ ਹੱਲ ਕੀਤਾ ਜਾਵੇਗਾ ਮਸਲਾ : ਚਰਨਜੀਤ ਚੰਨੀ
- ਪਾਰਟੀ ਸਭ ਤੋਂ ਉੱਪਰ ਹੁੰਦੀ ਹੈ ਪਾਰਟੀ ਤੋਂ ਵੱਧ ਕੋਈ ਵੀ ਨਹੀਂ
- ਮੈਂ ਨਵਜੋਤ ਸਿੰਘ ਸਿੱਧੂ ਨਾਲ ਫੋਨ ਉੱਤੇ ਕੀਤੀ ਹੈ ਗੱਲਬਾਤ, ਉਨ੍ਹਾਂ ਨੂੰ ਬੈਠ ਕੇ ਮੁੱਦਿਆ ਨੂੰ ਹੱਲ ਕਰਨ ਲਈ ਕਿਹਾ
- ਮੈਂ ਸਿਰਫ਼ ਕੰਮ ਕਰਨ ਲਈ ਆਇਆ ਹਾਂ
- ਫੀਡਬੈਕ ਲੈਣ ਤੋਂ ਬਾਅਦ ਹੀ ਨਿਯੁਕਤੀਆਂ ਕੀਤੀਆਂ ਗਈਆਂ ਸਨ
- ਜਦੋਂ ਤੱਕ ਇੱਕ ਮੁੱਖ ਮੰਤਰੀ ਹੈ, ਮੈਂ ਪੰਜਾਬ ਵਿੱਚ ਭ੍ਰਿਸ਼ਟਾਚਾਰ ਅਤੇ ਵਿਸ਼ਵਾਸਘਾਤ ਨਹੀਂ ਹੋਣ ਦੇਵਾਂਗਾ।
13:43 September 29
ਪੰਜਾਬ ਮੁੱਖ ਮੰਤਰੀ ਨੇ ਕੀਤਾ ਐਲਾਨ
- ਪੰਜਾਬ ਮੁੱਖ ਮੰਤਰੀ ਨੇ ਕੀਤਾ ਐਲਾਨ
- 53 ਲੱਖ ਪਰਿਵਾਰ ਦਾ ਸਾਰਾ ਪਿਛਲਾ ਬਿੱਲ ਮੁਆਫ
- ਇਸ ਨਾਲ ਸਰਕਾਰ ਉੱਤੇ 1200 ਕਰੌੜ ਦਾ ਲੌਡ ਪਵੇਗਾ
- ਜਿਨ੍ਹਾਂ ਦੇ ਕਨੈਕਸ਼ਨ ਕੱਟੇ ਗਏ ਹਨ ਉਨ੍ਹਾਂ ਨੂੰ ਮੁੜ ਲਵਾਉਣ ਦੀ ਰਾਸ਼ੀ ਵੀ ਪੰਜਾਬ ਸਰਕਾਰ ਦਵੇਗੀ।
13:13 September 29
ਸਿੱਧੂ ਨੇ ਤੋੜਿਆ ਗਾਂਧੀ ਪਰਿਵਾਰ ਦਾ ਭਰੋਸਾ-ਜਸਵੀਰ ਸਿੰਘ
ਪੰਜਾਬ ਕਾਂਗਰਸ ਕਲੇਸ਼ ਨੂੰ ਲੈ ਕੇ ਜਸਵੀਰ ਸਿੰਘ ਕੰਬੋਜੋ ਨੇ ਕਿਹਾ ਕਿ, ਉਨ੍ਹਾਂ ਨੂੰ ਸੁਨੀਲ ਜਾਖੜ ਦੇ ਉੱਤੇ ਚੁਣੇ ਗਏ ਸਨ, ਜਿਨ੍ਹਾਂ ਨੇ ਸਾਰੀ ਉਮਰ ਕਾਂਗਰਸ ਲਈ ਕੰਮ ਕੀਤਾ। ਜੇ ਉਹ (ਸਿੱਧੂ) ਅਜੇ ਵੀ ਖੁਸ਼ ਨਹੀਂ ਹਨ, ਤਾਂ ਉਹ ਕਦੇ ਵੀ ਖੁਸ਼ ਨਹੀਂ ਹੋ ਸਕਦੇ ।ਪੰਜਾਬ ਦੇ ਹਾਲਾਤ ਥੋੜੇ ਪਰੇਸ਼ਾਨ ਕਰਨ ਵਾਲੇ ਹਨ। ਗਾਂਧੀ ਪਰਿਵਾਰ ਨੇ ਉਨ੍ਹਾਂ 'ਤੇ ਬਹੁਤ ਭਰੋਸਾ ਕੀਤਾ ਅਤੇ ਫਿਰ ਉਨ੍ਹਾਂ ਨੇ ਇਹ ਕੀਤਾ।
13:03 September 29
ਪੰਜਾਬ ਕੈਬਨਿਟ ਦੀ ਬੈਠਕ ਹੋਈ ਖ਼ਤਮ, ਪੰਜਾਬ ਘਮਾਸਾਣ ਦਾ ਦੂਜਾ ਦਿਨ
- ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਖ਼ਤਮ ।
- ਕੁੱਝ ਸਮੇਂ ਵਿੱਚ ਮੁੱਖ ਮੰਤਰੀ ਚੰਨੀ ਪ੍ਰੈਸ ਕਾਨਫੰਰਸ ਕਰਨਗੇ।
12:41 September 29
ਇੰਦਰਬੀਰ ਸਿੰਘ ਬੁਲਾਰਿਆ ਦਾ ਵੱਡਾ ਬਿਆਨ, ਕਹਿ ਇਹ ਵੱਡੀ ਗੱਲ
ਇੰਦਰਬੀਰ ਸਿੰਘ ਬੁਲਾਰਿਆ ਨੇ ਦਿੱਤਾ ਵੱਡਾ ਬਿਆਨ ਆਖਿਆ ਕਿ ਪੰਜਾਬ ਦੇ ਅਸਲ ਮੁੱਦਿਆਂ ਨੂੰ ਲੈ ਕੇ ਹੀ ਕੀਤਾ ਗਿਆ ਸੀ ਮੁੱਖ ਮੰਤਰੀ ਦਾ ਫੇਰਬਦਲ ਲੇਕਿਨ ਜੇਕਰ ਅਸੀਂ ਉਹਨਾਂ ਮੁੱਦਿਆਂ ਵੱਲ ਧਿਆਨ ਨਹੀਂ ਦਵਾਗੇਂ ਤਾਂ ਲੋਕਾਂ ਦੇ ਵਿੱਚ ਜਾਣਾ ਮੁਸ਼ਕਲ ਹੋ ਜਾਣਾ ਹੈ।
ਜਾਣੋਂ ਕੋਣ ਕਰ ਰਿਹਾ ਹੈ ਨਵਜੋਤ ਸਿੰਘ ਸਿੱਧੂ ਦੇ ਨਾਲ ਮੁਲਾਕਾਤ
- ਜ਼ਿਲ੍ਹਾ ਮਲੋਟ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਨੱਥੂ ਰਾਮ
- ਅਮਰਗੜ੍ਹ ਤੋਂ ਵਿਧਾਇਕ ਸੁਰਜੀਤ ਸਿੰਘ ਧੀਮਾਨ
- ਵਰਕਿੰਗ ਪ੍ਰੈਸੀਡੈਂਟ ਸੁਖਵਿੰਦਰ ਸਿੰਘ ਡੈਨੀ
- PPCC ਦੇ ਖਜਾਨਚੀ ਗੁਲਜ਼ਾਰ ਇੰਦਰ ਸਿੰਘ ਚਹਿਲ
12:18 September 29
ਨਵਜੋਤ ਸਿੰਘ ਸਿੱਧੂ ਦੀ ਪਟਿਆਲਾ ਰਿਹਾਇਸ਼ ਦੇ ਬਾਹਰ ਸਿਆਸੀ ਹੱਲਚਲਾ ਤੇਜ਼
- ਨਵਜੋਤ ਸਿੰਘ ਸਿੱਧੂ ਦੀ ਪਟਿਆਲਾ ਰਿਹਾਇਸ਼ ਦੇ ਬਾਹਰ ਸਿਆਸੀ ਹੱਲਚਲਾ ਤੇਜ਼
- ਵਿਧਾਇਕ ਸੁਰਜੀਤ ਸਿੰਘ ਧਿਮਾਨ ਅਤੇ ਪਵਨ ਗੋਇਲ ਪਹੁੰਚੇ ਨਵਜੋਤ ਸਿੰਘ ਸਿੱਧੂ ਦੇ ਘਰ
- ਇੰਦਰਬੀਰ ਸਿੰਘ ਬੁਲਾਰਿਆ ਵੀ ਪਹੁੰਚੇ ਸਿੱਧੂ ਦੇ ਘਰ
12:03 September 29
ਪੰਜਾਬ ਕੈਬਨਿਟ ਦੀ ਮੀਟਿੰਗ ਜਾਰੀ
- ਪੰਜਾਬ ਕੈਬਨਿਟ ਦੀ ਮੀਟਿੰਗ ਜਾਰੀ
- ਕਾਂਗਰਸ ਘਮਾਸਾਣ ਨੂੰ ਸੁਲਝਾਉਣ ਲਈ ਚੱਲ ਰਹੀ ਹੈ ਜਦੋ ਜਹਿਦ
- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਰਾਜਾ ਵੜ੍ਹਿੰਗ ਦੀ ਹਾਈਕਮਾਨ ਵਲੋਂ ਲਗਾਈ ਜ਼ਿੰਮੇਵਾਰੀ
- ਦੋਵੇਂ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਸੰਪਰਕ 'ਚ
11:47 September 29
Punjab Congress Clash : ਕੀ ਸਿੱਧੂ ਨੂੰ ਮਨਾਵੇਗਾ ਹਾਈਕਮਾਨ?
Punjab Congress Clash : ਕੀ ਸਿੱਧੂ ਨੂੰ ਮਨਾਵੇਗਾ ਹਾਈਕਮਾਨ?
11:13 September 29
ਕੈਬਨਿਟ ਦੀ ਮੀਟੰਗ ਸ਼ੁਰੂ, 12:30 ਵਜੇ ਮੁੱਖ ਮੰਤਰੀ ਚੰਨੀ ਕਰਨਗੇ ਪ੍ਰੈੱਸ ਵਾਰਤਾ
ਕੈਬਨਿਟ ਦੀ ਮੀਟੰਗ ਸ਼ੁਰੂ, 12:30 ਵਜੇ ਮੁੱਖ ਮੰਤਰੀ ਚੰਨੀ ਕਰਨਗੇ ਪ੍ਰੈੱਸ ਵਾਰਤਾ
10:53 September 29
ਅਸਤੀਫੇ ਤੋਂ ਬਾਅਦ ਬੋਲੇ ਸਿੱਧੂ, 'ਹੱਕ ਸੱਚ ਦੀ ਲੜਾਈ ਲੜਦਾ ਰਹੂੰਗਾ'
ਪੰਜਾਬ ਕਾਂਗਰਸ ਦੇ ਕਲੇਸ਼ ਵਿਚਾਲੇ ਨਵਜੋਤ ਸਿੰਘ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਟਵੀਟ ਕਰ ਕੇ ਕਿਹਾ, " ਮੈਂ ਹੱਕ ਸੱਚ ਦੀ ਲੜਾਈ ਆਖ਼ਰੀ ਦਮ ਤੱਕ ਲੜਦਾ ਰਹਾਂਗਾ। "
10:50 September 29
ਕੈਬਿਨਟ ਮੀਟਿੰਗ ਦੇ ਲਈ ਮੁੱਖ ਮੰਤਰੀ ਚੰਨੀ ਪਹੁੰਚੇ ਚੰਡੀਗੜ੍ਹ
ਨਵਜੋਤ ਸਿੰਘ ਦੇ ਅਸਤੀਫਾ ਦੇਣ ਮਗਰੋਂ ਅੱਜ ਮੁੱਖ ਮੰਤਰੀ ਚੰਨੀ ਨੇ ਕੈਬਨਿਟ ਸੱਦੀ ਹੈ। ਇਸ ਦੇ ਚਲਦੇ ਕੈਬਿਨਟ ਮੀਟਿੰਗ ਕਰਨ ਲਈ ਮੁੱਖ ਮੰਤਰੀ ਚੰਨੀ ਚੰਡੀਗੜ੍ਹ ਪਹੁੰਚ ਚੁੱਕੇ ਹਨ। ਇਸ ਮੀਟਿੰਗ ਵਿੱਚ ਪੰਜਾਬ ਕਾਂਗਰਸ ਦਾ ਕਲੇਸ਼ ਖ਼ਤਮ ਦੀਆਂ ਕੋਸ਼ਿਸ਼ਾਂ ਜਾਰੀ ਹੈ।
10:45 September 29
ਪੰਜਾਬ 'ਚ ਵਾਪਰ ਰਹੀਆਂ ਘਟਨਾਵਾਂ ਤੋਂ ਮਨ ਦੁਖੀ- ਮਨੀਸ਼ ਤਿਵਾੜੀ
ਪੰਜਾਬ ਦੇ ਸੰਸਦ ਮੈਂਬਰ ਹੋਣ ਦੇ ਨਾਤੇ, ਮੈਂ ਪੰਜਾਬ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਬਹੁਤ ਦੁਖੀ ਹਾਂ। ਪੰਜਾਬ ਵਿੱਚ ਸ਼ਾਂਤੀ ਬੜੀ ਮੁਸ਼ਕਲ ਨਾਲ ਜਿੱਤੀ ਗਈ ਸੀ। 25,000 ਲੋਕਾਂ, ਜਿਨ੍ਹਾਂ ਚੋਂ ਬਹੁਤ ਸਾਰੇ ਕਾਂਗਰਸੀ ਸਨ, ਅੱਤਵਾਦ ਨਾਲ ਲੜਨ ਤੋਂ ਬਾਅਦ ਪੰਜਾਬ ਵਿੱਚ ਸ਼ਾਂਤੀ ਵਾਪਸ ਲਿਆਉਣ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ।
10:39 September 29
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਤਲਾਸ਼ 'ਚ ਜੁੱਟੀ ਹਾਈ ਕਮਾਨ- ਸੂਤਰ
ਪੰਜਾਬ ਦੀ ਸਿਆਸਤ ਨੂੰ ਲੈ ਕੇ ਹੁਣ ਤੱਕ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਦੇ ਮੁਤਾਬਕ ਪਾਰਟੀ ਹਾਈ ਕਮਾਨ ਪੰਜਾਬ ਨੂੰ ਲੈ ਕੇ ਖ਼ੁਦ ਨੂੰ ਸ਼ਰਮਸਾਰ ਮਹਿਸੂਸ ਕਰ ਰਹੀ ਹੈ। ਹੁਣ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਨਾਂ ਮਨਾਉਣ ਦਾ ਮਨ ਬਣਾ ਲਿਆ ਹੈ। ਜਾਣਕਾਰੀ ਮੁਤਾਬਕ ਹਾਈਕਮਾਨ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੇ ਲਈ ਤਾਲਸ਼ 'ਚ ਜੁੱਟ ਗਈ ਹੈ। ਸਭ ਤੋਂ ਅੱਗੇ ਚੱਲ ਰਹੇ ਨਾਂਅ 'ਚ ਰਵਨੀਤ ਸਿੰਘ ਬਿੱਟੂ ਤੇ ਕੁਲਜੀਤ ਸਿੰਘ ਨਾਗਰਾ ਦੇ ਨਾਮ 'ਤੇ ਵੀ ਚਰਚਾ ਹੋਵੇਗੀ। ਸੂਤਰਾਂ ਮੁਤਾਬਕ ਪਾਰਟੀ ਅੱਜ ਸ਼ਾਮ ਤੱਕ ਵੀ ਪਾਰਟੀ ਦੇ ਨਵੇਂ ਪ੍ਰਧਾਨ ਦਾ ਨਾਂਅ ਐਲਾਨ ਕਰ ਸਕਦੀ ਹੈ।
10:15 September 29
ਕੁੱਝ ਦੇਰ ਬਾਅਦ ਚੰਡੀਗੜ੍ਹ ਰਵਾਨਾ ਹੋਣਗੇ ਸਿੱਧੂ
ਨਵਜੋਤ ਸਿੰਘ ਦੇ ਅਸਤੀਫਾ ਦੇਣ ਮਗਰੋਂ ਅੱਜ ਮੁੱਖ ਮੰਤਰੀ ਚੰਨੀ ਨੇ ਕੈਬਨਿਟ ਸੱਦੀ ਹੈ। ਇਸ ਦੇ ਚਲਦੇ ਨਵਜੋਤ ਸਿੰਘ ਸਿੱਧੂ ਕੁੱਝ ਦੇਰ ਬਾਅਦ ਚੰਡੀਗੜ੍ਹ ਰਵਾਨਾ ਹੋਣਗੇ। ਪਾਰਟੀ ਵੱਲੋਂ ਸਿੱਧੂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਤੇ ਕਾਂਗਰਸ ਹਾਈ ਕਮਾਨ ਨੇ ਇਸ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਨੂੰ ਸੌਂਪੀ ਹੈ।
10:15 September 29
ਪੰਜਾਬ ਕਾਂਗਰਸ ਸੰਕਟ ਤੋਂ ਦੂਰ ਰਹਿਣਾ ਚਾਹੁੰਦੀ ਹੈ ਹਾਈ ਕਮਾਨ
ਸੂਤਰਾਂ ਦੇ ਮੁਤਾਬਕ ਹੁਣ ਪਾਰਟੀ ਹਾਈਕਮਾਨ ਪੰਜਾਬ ਕਾਂਗਰਸ ਦੇ ਸੰਕਟ ਤੋਂ ਦੂਰ ਰਹਿਣਾ ਚਾਹੁੰਦੀ ਹੈ। ਕਿਉਂਕਿ ਪਾਰਟੀ ਨੂੰ ਬਹੁਤ ਅਪਮਾਨ ਅਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਇਸ ਨੂੰ ਵੇਖਦੇ ਹੋਏ ਹੁਣ ਪੰਜਾਬ ਇੰਚਾਰਜ ਹਰੀਸ਼ ਰਾਵਤ ਦੇ ਦੌਰੇ ਨੂੰ ਰੋਕ ਦਿੱਤਾ ਗਿਆ ਹੈ ਅਤੇ ਹੁਣ ਪਾਰਟੀ ਚਾਹੁੰਦੀ ਹੈ ਕਿ ਇਸ ਨੂੰ ਪਾਰਟੀ ਦੇ ਸੂਬਾਈ ਨੇਤਾਵਾਂ ਅਤੇ ਮੁੱਖ ਮੰਤਰੀ ਚਰਨਜੀਤ ਚੰਨੀ ਰਾਹੀਂ ਹੱਲ ਕੀਤਾ ਜਾਵੇ।
09:07 September 29
ਕਾਂਗਰਸ ਹਾਈ ਕਮਾਨ ਨੇ ਮੁੱਖ ਮੰਤਰੀ ਨੂੰ ਸੌਂਪੀ ਸਿੱਧੂ ਨੂੰ ਮਨਾਉਣ ਦੀ ਜ਼ਿੰਮੇਵਾਰੀ
ਕਾਂਗਰਸ ਹਾਈ ਕਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਚੰਨੀ ਨੂੰ ਦਿੱਤੀ। ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਪੰਜਾਬ ਦੀ ਸਿਆਸਤ ਚ ਸਿਆਸੀ ਭੂਚਾਲ ਆ ਗਿਆ ਹੈ ਤੇ ਲਗਾਤਾਰ ਕਈ ਸਿਆਸੀ ਆਗੂਆਂ ਵੱਲੋਂ ਸਿੱਧੂ ਨੂੰ ਮਨਾਏ ਜਾਣ ਦੀ ਕੋਸ਼ਿਸ਼ਾਂ ਜਾਰੀ ਹਨ।
09:05 September 29
ਸਿੱਧੂ ਦੇ ਅਸਤੀਫੇ ਤੋਂ ਬਾਅਦ ਸ਼ਾਹੀ ਸੰਕਟ 'ਚ ਪਈ ਕਾਂਗਰਸ - ਰਵੀਨ ਠਕੁਰਾਲ
ਰਵੀਨ ਠਕੁਰਾਲ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਪੋਸਟ ਪਾ ਕੇ ਲਿਖਿਆ, " ਪੰਜਾਬ : ਨਵਜੋਤ ਸਿੰਘ ਸਿੱਧੂ ਨੇ ਦਿੱਤਾ ਅਸਤੀਫਾ। ਸ਼ਾਹੀ ਸੰਕਟ ਵਿੱਚ ਪਈ ਕਾਂਗਰਸ। "
08:59 September 29
ਸਿੱਧੂ ਦੇ ਘਰ ਪਹੁੰਚੇ ਕੈਬਨਿਟ ਮੰਤਰੀ ਪਰਗਟ ਸਿੰਘ ਅਤੇ ਰਾਜਾ ਵੜ੍ਹਿੰਗ
ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸੇ ਕੜੀ ਵਿੱਚ ਅੱਜ ਕੈਬਨਿਟ ਮੰਤਰੀ ਪਰਗਟ ਸਿੰਘ ਅਤੇ ਰਾਜਾ ਵੜ੍ਹਿੰਗ ਨਵਜੋਤ ਸਿੰਘ ਸਿੱਧੂ ਦੇ ਪਟਿਆਲਾ ਸਥਿਤ ਘਰ ਪੁੱਜੇ ਹਨ।
08:27 September 29
10 ਵਜੇ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਬੈਠਕ, ਸਿੱਧੂ ਨੂੰ ਮਨਾਉਂਣ ਦੀਆਂ ਕੋਸ਼ਿਸ਼ਾਂ
ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਪੰਜਾਬ ਦੀ ਸਿਆਸਤ ਚ ਸਿਆਸੀ ਭੂਚਾਲ ਆ ਗਿਆ। ਇੱਕ ਤਾਂ ਪਹਿਲਾਂ ਹੀ ਕਾਂਗਰਸ ਚ ਕਲੇਸ਼ ਖਤਮ ਨਹੀਂ ਹੋ ਰਿਹਾ ਅਤੇ ਹੁਣ ਇਹ ਕਲੇਸ਼ ਹੋਰ ਵੀ ਵੱਧ ਗਿਆ, ਅੱਜ ਪੰਜਾਬ ਕੈਬਨਿਟ ਦੀ ਬੈਠਕ ਹੋਣ ਜਾ ਰਹੀ ਹੈ. ਜਿਸਤੇ ਸਭ ਦੀਆਂ ਨਜ਼ਰਾ ਹਨ।
07:48 September 29
ਹਰੀਸ਼ ਰਾਵਤ ਦਾ ਪੰਜਾਬ ਆਉਣਾ ਤੈਅ ਨਹੀਂ - ਸੂਤਰ
ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਪੰਜਾਬ ਦੀ ਸਿਆਸਤ 'ਚ ਮੁੜ ਸਿਆਸੀ ਸੰਕਟ ਛਾ ਗਿਆ ਹੈ। ਸੂਤਰਾ ਦੇ ਹਵਾਲੇ ਤੋਂ ਖ਼ਬਰ ਹੈ ਕਿ ਅਜੇ ਤੱਕ ਹਰੀਸ਼ ਰਾਵਤ ਦੇ ਪੰਜਾਬ ਆਉਣ ਸਬੰਧੀ ਅਜੇ ਤੱਕ ਕੁੱਝ ਵੀ ਤੈਅ ਨਹੀਂ ਹੋ ਸਕਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪਾਰਟੀ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
07:14 September 29
Punjab Congress Clash : ਸਿੱਧੂ ਨਾਲ ਬੈਠ ਕੇ ਹੱਲ ਕੀਤਾ ਜਾਵੇਗਾ ਮਸਲਾ : ਚਰਨਜੀਤ ਚੰਨੀ
ਚੰਡੀਗੜ੍ਹ:ਕਾਂਗਰਸ 'ਚ ਮੱਚੇ ਸਿਆਸੀ ਘਮਾਸਾਨ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੈਬਨਿਟ ਮੀਟਿੰਗ ਸੱਦੀ ਗਈ ਹੈ। ਇਸ ਮੀਟਿੰਗ ਨੂੰ ਲੈਕੇ ਸਿਆਸੀ ਹਲਕਿਆਂ ਦੇ ਵਿੱਚ ਕਈ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ ਕਿ ਪਾਰਟੀ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸਦੇ ਚੱਲਦੇ ਹੀ ਅੱਜ ਦਾ ਦਿਨ ਪੰਜਾਬ ਦੀ ਸਿਆਸਤ ਨੂੰ ਲੈਕੇ ਕਾਫੀ ਅਹਿਮ ਰਹਿਣ ਵਾਲਾ ਹੈ। ਕਿਉਂਕਿ ਨਵਜੋਤ ਸਿੰਘ ਸਿੱਧੂ ਤੇ ਹੋਰ ਆਗੂਆਂ ਵੱਲੋਂ ਦਿੱਤੇ ਅਸਤੀਫਿਆਂ ਨੂੰ ਲੈਕੇ ਜਿੱਥੇ ਤਸਵੀਰ ਸਾਫ ਹੋਵੇਗੀ ਉੱਥੇ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕੋਈ ਵੱਡਾ ਧਮਾਕਾ ਕਰ ਸਕਦੇ ਹਨ।