ਪੰਜਾਬ

punjab

ETV Bharat / city

ਕਾਂਗਰਸ ਦੇ ਗਲੇ ਦੀ ਹੱਡੀ ਬਣਿਆ ਬਿਜਲੀ ਸੰਕਟ, 'ਆਪ' ਨੇ ਸੀਸਵਾਂ ਵਲ ਵਹੀਰਾਂ ਘੱਤੀਆਂ - ਜਿਆਦਾ ਬਿਜਲੀ ਖਪਤ

ਬਿਜਲੀ ਸੰਕਟ ਨੂੰ ਲੈ ਕੇ ਪੰਜਾਬ ਸਰਕਾਰ ਮੁਸ਼ਿਬਤਾਂ ਵਿੱਚ ਫਸਦੀ ਨਜ਼ਰ ਆ ਰਹੀ ਹੈ।ਬਿਜਲੀ ਸੰਕਟ ਨੂੰ ਲੈ ਕੇ ਪੰਜਾਬ ਸਰਕਾਰ ਮੁਸ਼ਿਬਤਾਂ ਵਿੱਚ ਫਸਦੀ ਨਜ਼ਰ ਆ ਰਹੀ ਹੈ। ਗਰਮੀ ਨੂੰ ਲੈ ਕੇ ਹਰ ਥਾਂ ਤਰਾਅ ਤਰਾਅ ਹੋ ਰਹੀ ਹੈ ਤੇ ਵਿਰੋਧੀਆਂ ਨੇ ਕੈਪਟਨ ਨੂੰ ਘੇਰਨ ਲਈ ਚਾਲੇ ਪਾ ਦਿੱਤੇ ਹਨ।

ਕਾਂਗਰਸ ਦੇ ਗਲੇ ਦੀ ਹੱਡੀ ਬਣਿਆ ਬਿਜਲੀ ਸੰਕਟ, ਵਿਰੋਧੀਆਂ ਲਈ ਮੌਕਾ
ਕਾਂਗਰਸ ਦੇ ਗਲੇ ਦੀ ਹੱਡੀ ਬਣਿਆ ਬਿਜਲੀ ਸੰਕਟ, ਵਿਰੋਧੀਆਂ ਲਈ ਮੌਕਾ

By

Published : Jul 3, 2021, 7:20 AM IST

ਚੰਡੀਗੜ੍ਹ:ਬਿਜਲੀ ਸੰਕਟ ਨੂੰ ਲੈ ਕੇ ਪੰਜਾਬ ਸਰਕਾਰ ਮੁਸ਼ਿਬਤਾਂ ਵਿੱਚ ਫਸਦੀ ਨਜ਼ਰ ਆ ਰਹੀ ਹੈ। ਸੂਬੇ ਵਿੱਚ ਬਿਜਲੀ ਦੇ ਲੰਬੇ ਲੰਬੇ ਕੱਟ ਲੱਗ ਰਹੇ ਹਨ ਜਿਸ ਕਾਰਨ ਸਰਕਾਰ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਜਿਲ੍ਹਾ ਪੱਧਰੀ ਪ੍ਰਦਰਸ਼ਨ ਕੀਤੇ। ਕਿਸਾਨਾਂ ਵੱਲੋ ਵੀ ਲਗਾਤਾਰ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਜਾਰੀ ਹਨ। ਉਥੇ ਹੀ ਬਿਜਲੀ ਸੰਕਟ ਨੂੰ ਲੈ ਕੇ ਅੱਜ ਅਮ ਆਦਮੀ ਪਾਰਟੀ ਨੇ ਕੈਪਟਨ ਦੀ ਸੀਸਵਾਂ ਰਿਹਾਇਸ਼ ਨੂੰ ਘੇਰਨ ਦੀ ਕਾਲ ਦਿੱਤੀ ਹੋਈ ਹੈ।

ਅਕਾਲੀਆਂ ਨੇ ਜ਼ਿਲ੍ਹਾ ਪੱਧਰੀ ਦਿੱਤੇ ਧਰਨੇ, ਕਿਸਾਨਾਂ ਨੇ ਲਾਏ ਜਾਮ

ਰਾਜ ਭਰ 'ਚ ਵੱਡੇ-ਵੱਡੇ ਬਿਜਲੀ ਕੱਟ ਲੱਗਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅੱਤ ਦੀ ਪੈ ਰਹੀ ਗਰਮੀ ਦੇ ਮੌਸਮ 'ਚ ਅੱਜ ਜਦੋਂ ਪੂਰਾ ਪੰਜਾਬ ਤੰਦੂਰ ਵਾਂਗ ਤਪ ਰਿਹਾ ਹੈ ਤਾਂ ਬਿਜਲੀ ਮਹਿਕਮਾ ਵੱਡੇ-ਵੱਡੇ ਕੱਟ ਲਗਾ ਕੇ ਆਮ ਲੋਕਾਂ 'ਤੇ ਇਸ ਕਦਰ ਸਿੱਤਮ ਢਾਹ ਰਿਹਾ ਹੈ । ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਲੋਕਾਂ 'ਚ ਹਾਹਾਕਾਰ ਮਚੀ ਹੋਈ ਹੈ|

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਗਰਮੀ ਜ਼ਿਆਦਾ ਪੈਣ ਕਾਰਨ ਬਿਜਲੀ ਦੀ ਸਮੱਸਿਆ ਪੇਸ਼ ਆ ਰਹੀ ਹੈ। ਜਿਹੜਾ ਮਾਨਸੂਨ ਆਉਣਾ ਸੀ ਉਹ ਨਹੀਂ ਆਇਆ ਹੈ ਇਸ ਕਾਰਨ ਬਿਜਲੀ ਦੀ ਮੰਗ ਜ਼ਿਆਦਾ ਵੱਧ ਗਈ ਹੈ। ਲੋਕ AC ਦੀ ਵਰਤੋਂ ਜ਼ਿਆਦਾ ਕਰ ਰਹੇ ਹਨ। ਇਸ ਨਾਲ ਟਰਾਂਸਫਾਰਮ ਵਿੱਚ ਵੀ ਖਰਾਬੀ ਆ ਰਹੀ ਹੈ।

ਵਿਰੋਧ ਦੇ ਚਲਦੇ ਬਿਜਲੀ ਸੰਕਟ ਨਾਲ ਨਿਪਟਨ ਲਈ ਸਰਕਾਰ ਨੇ ਕਈ ਤਰ੍ਹਾ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਸਰਕਾਰ ਨੇ ਸਰਕਾਰੀ ਦਫ਼ਤਰਾਂ ਨੂੰ ਸਵੇਰੇ 8 ਤੋ ਦੁਪਹਿਰ 2 ਵਜੇ ਤੱਕ ਬਿਜਲੀ ਸਪਲਾਈ ਦਾ ਫੈਸਲਾ ਕੀਤਾ ਹੈ ਨਾਲ ਹੀ ਜ਼ਿਆਦਾ ਬਿਜਲੀ ਖ਼ਪਤ ਵਾਲਿਆਂ ਸਨਅਤਾਂ ਦੀ ਸਪਲਾਈ ਵਿਚ ਤੁਰੰਤ ਪ੍ਰਭਾਵ ਨਾਲ ਕਟੌਤੀ ਕਰਨ ਦੇ ਹੁਕਮ ਦਿੱਤੇ ਹਨ ਤਾਂ ਜੋ ਫ਼ਸਲਾਂ ਨੂੰ ਬਚਾਉਣ ਦੇ ਨਾਲ-ਨਾਲ ਘਰੇਲੂ ਬਿਜਲੀ ਸਪਲਾਈ 'ਚ ਰਾਹਤ ਦਿੱਤੀ ਜਾ ਸਕੇ।

ਇਹ ਵੀ ਪੜ੍ਹੋ:-Assembly Elections: ਕੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਕੋਲ ਮੁੱਕ ਚੁੱਕੇ ਹਨ ਲੋਕਾਂ ਦੇ ਮੁੱਦੇ ?

ABOUT THE AUTHOR

...view details