ਪੰਜਾਬ

punjab

ETV Bharat / city

ਨਵੇਂ ਵਿਆਹੇ ਜੋੜੇ ਨੇ ਪਾਈ ਚੰਗੀ ਪਿਰਤ, ਮਿਲਣੀ ਸਮਾਰੋਹ 'ਤੇ ਲਗਾਏ 550 ਰੁੱਖ - ਪੰਜਾਬ ਨੂੰ ਹਰਾ ਭਰਾ ਬਣਾਉਣ ਦੀ ਪਿਰਤ

ਈਕੋ ਸਿੱਖ ਨੇ ਇੱਕ ਵੱਡਾ ਉਪਰਾਲਾ ਕਰਦਿਆਂ ਪੰਜਾਬ ਨੂੰ ਹਰਾ-ਭਰਾ ਬਣਾਉਣ ਦੀ ਪਿਰਤ ਪਾ ਦਿੱਤੀ ਹੈ। ਪਿਛਲੇ ਢਾਈ ਸਾਲਾਂ ਦੀ ਮਿਹਨਤ ਰੰਗ ਲਿਆਈ ਹੈ ਕਿ ਹੁਣ ਈਕੋ ਸਿੱਖ ਵੱਲੋਂ ਲਗਾਏ ਡੇਢ ਲੱਖ ਤੋਂ ਵੱਧ ਰੁੱਖ ਜਵਾਨ ਹੋ ਗਏ ਹਨ। ਜੋ 303 ਜੰਗਲਾਂ ਵਿੱਚ ਹਰਿਆਲੀ ਬਿਖੇਰ ਰਹੇ ਹਨ। ਇੱਥੋਂ ਤੱਕ ਕਿ ਇਸ ਸੰਸਥਾ ਨਾਲ ਜੁੜੇ ਨੌਜਵਾਨਾਂ ਨੇ ਆਪਣੇ ਵਿਆਹ ਅਤੇ ਮਿਲਣੀ ਮੌਕੇ ਵੀ ਪੌਦੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ।

ਫ਼ੋਟੋ
ਫ਼ੋਟੋ

By

Published : Mar 6, 2021, 8:01 PM IST

ਚੰਡੀਗੜ੍ਹ: ਈਕੋ ਸਿੱਖ ਨੇ ਇੱਕ ਵੱਡਾ ਉਪਰਾਲਾ ਕਰਦਿਆਂ ਪੰਜਾਬ ਨੂੰ ਹਰਾ-ਭਰਾ ਬਣਾਉਣ ਦੀ ਪਿਰਤ ਪਾ ਦਿੱਤੀ ਹੈ। ਪਿਛਲੇ ਢਾਈ ਸਾਲਾਂ ਦੀ ਮਿਹਨਤ ਰੰਗ ਲਿਆਈ ਹੈ ਕਿ ਹੁਣ ਈਕੋ ਸਿੱਖ ਵੱਲੋਂ ਲਗਾਏ ਡੇਢ ਲੱਖ ਤੋਂ ਵੱਧ ਰੁੱਖ ਜਵਾਨ ਹੋ ਗਏ ਹਨ। ਜੋ 303 ਜੰਗਲਾਂ ਵਿੱਚ ਹਰਿਆਲੀ ਬਿਖੇਰ ਰਹੇ ਹਨ। ਇੱਥੋਂ ਤੱਕ ਕਿ ਇਸ ਸੰਸਥਾ ਨਾਲ ਜੁੜੇ ਨੌਜਵਾਨਾਂ ਨੇ ਆਪਣੇ ਵਿਆਹ ਅਤੇ ਮਿਲਣੀ ਮੌਕੇ ਵੀ ਪੌਦੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ।

ਸੰਸਥਾ ਨਾਲ ਜੁੜੇ ਸਹਿਜਬੀਰ ਸਿੰਘ ਨੇ ਆਪਣੇ ਵਿਆਹ ਦੀ ਮਿਲਣੀ ਮੌਕੇ ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਗੁਰਪੁਰਬ ਨੂੰ ਸਮਰਪਤ ਸਾਢੇ ਪੰਜ ਸੌ ਪੌਦੇ ਖਰੜ ਦੇ ਨੇੜੇ ਲਾਏ।

ਨਵੇਂ ਵਿਆਹੇ ਜੋੜੇ ਨੇ ਪਾਈ ਚੰਗੀ ਪਿਰਤ, ਮਿਲਣੀ ਸਮਾਰੋਹ 'ਤੇ ਲਗਾਏ 550 ਰੁੱਖ

ਈਕੋ ਸਿੱਖ ਦੇ ਆਗੂ ਰਵਨੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਭਵਿੱਖ ਵਿੱਚ ਉਨ੍ਹਾਂ ਦਾ ਸਾਢੇ ਪੰਜ ਸੌ ਜੰਗਲ ਸਥਾਪਤ ਕਰਨ ਦਾ ਟੀਚਾ ਵੀ ਪੂਰਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਵਧੇਰੇ ਦਰੱਖਤ ਲਗਾ ਕੇ ਹੀ ਇੱਥੋਂ ਦੇ ਪੰਛੀਆਂ ਅਤੇ ਜਾਨਵਰਾਂ ਨੂੰ ਵੀ ਸੰਭਾਲਿਆ ਜਾ ਸਕਦਾ ਹੈ।

ਈਟੀਵੀ ਭਾਰਤ ਨਾਲ ਸਹਿਜਬੀਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਵਿਆਹ ਨੂੰ ਬਿਲਕੁਲ ਸਿੰਪਲ ਅਤੇ ਵਧੀਆ ਤਰੀਕੇ ਨਾਲ ਕਰਵਾਉਣਾ ਚਾਹੁੰਦੇ ਸਨ ਅਤੇ ਬੂਟੇ ਲਾ ਕੇ ਆਪਣੀ ਕਮਿਊਨਿਟੀ ਨੂੰ ਚੰਗਾ ਵਾਤਾਵਰਨ ਦੇਣ ਇਸ ਤੋਂ ਵੱਡਾ ਉਪਰਾਲਾ ਵਿਆਹ ਮੌਕੇ ਨਹੀਂ ਹੋ ਸਕਦਾ ਸੀ ਅਤੇ ਅਸੀਂ ਮਿਲਣੀ ਦੌਰਾਨ ਦੋਨੋ ਪਰਿਵਾਰ ਮਿਲ ਕੇ ਬੂਟੇ ਲਾਉਣ ਦਾ ਫ਼ੈਸਲਾ ਕੀਤਾ।

ਉੱਥੇ ਹੀ ਨਿਹਮਤ ਕੌਰ ਨੇ ਕਿਹਾ ਕਿ ਅਕਸਰ ਲੋਕ ਮਿਲਣੀ 'ਤੇ ਕੰਬਲ ਵੰਡਦੇ ਹਨ ਪਰ ਜੇ ਦੋਨੇ ਪਰਿਵਾਰ ਇਸ ਤਰੀਕੇ ਦੇ ਨਾਲ ਵਾਤਾਵਰਨ ਨੂੰ ਸੁਰੱਖਿਅਤ ਕਰਨ ਵਾਸਤੇ ਇਕੱਠੇ ਹੋਣ ਤਾਂ ਇਸ ਤੋਂ ਵੱਡੀ ਮਿਲਣੀ ਨਹੀਂ ਹੋ ਸਕਦੀ

ABOUT THE AUTHOR

...view details