ਪੰਜਾਬ

punjab

ETV Bharat / city

ਵਿਧਾਇਕ ਨੇ ਆਪਣੇ ਫ਼ਾਰਮ ਹਾਊਸ ਨੂੰ ਬਣਾਇਆ 100 ਬੈੱਡਾਂ ਦਾ ਆਈਸੋਲੇਸ਼ਨ ਵਾਰਡ

ਕੋਰੋਨਾ ਮਹਾਮਾਰੀ ਵਿਚਾਲੇ ਲੋਕ ਦਮ ਤੋੜ ਰਹੇ ਨੇ। ਸਰਕਾਰਾਂ ਦੇ ਪ੍ਰਬੰਧ ਅਧੂਰੇ ਜਾਪਦੇ ਹਨ। ਇੱਕ ਪਾਸੇ ਆਕਸੀਜਨ ਦੀ ਵੱਡੀ ਕਿੱਲਤ ਹੈ ਤਾਂ ਦੂਜੇ ਪਾਸੇ ਬੈੱਡ ਨਾ ਮਿਲਣ ਕਰਕੇ ਚਿੰਤਾਵਾਂ ਹੋਰ ਵਧ ਰਹੀਆਂ ਨੇ। ਅਜਿਹੇ ਮੌਕੇ ਬਹੁਤ ਲਾਜ਼ਮੀ ਹੋ ਜਾਂਦਾ ਹੈ ਸਮਾਜ ਸੇਵੀ ਲੋਕਾਂ ਦਾ ਅੱਗੇ ਆਉਣਾ। ਡੇਰਾਬੱਸੀ ਤੋਂ ਵਿਧਾਇਕ ਐਨ.ਕੇ. ਸ਼ਰਮਾ ਨੇ ਆਪਣਾ ਫਾਰਮ ਹਾਊਸ ਕੋਰੋਨਾ ਮਰੀਜ਼ਾਂ ਦੇ ਲੇਖੇ ਕਰ ਦਿੱਤਾ ਹੈ। ਸ਼ੁਰੂਆਤੀ ਤੌਰ ਤੇ 100 ਬੈੱਡ ਦਾ ਆਈਸੋਲੇਸ਼ਨ ਸੈਂਟਰ ਸ਼ੁਰੂ ਕੀਤਾ ਗਿਆ। ਜਿਥੇ ਕੋਰੋਨਾ ਮਰੀਜ਼ਾਂ ਦਾ ਮੁਫਤ ਇਲਾਜ ਹੋਵੇਗਾ ਤੇ ਉਥੇ ਹੀ ਉਨ੍ਹਾਂ ਲਈ ਖਾਣ ਪੀਣ ਦੀ ਵਿਵਸਥਾ ਵੀ ਜਾਰੀ ਰਹੇਗੀ।

ਫ਼ਾਰਮ ਹਾਊਸ ਨੂੰ ਬਣਾਇਆ 100 ਬੈੱਡਾਂ ਦਾ ਆਈਸੋਲੇਸ਼ਨ ਵਾਰਡ
ਫ਼ਾਰਮ ਹਾਊਸ ਨੂੰ ਬਣਾਇਆ 100 ਬੈੱਡਾਂ ਦਾ ਆਈਸੋਲੇਸ਼ਨ ਵਾਰਡ

By

Published : May 4, 2021, 7:53 PM IST

ਮੁਹਾਲੀ : ਕੋਰੋਨਾ ਮਹਾਮਾਰੀ ਵਿਚਾਲੇ ਲੋਕ ਦਮ ਤੋੜ ਰਹੇ ਨੇ। ਸਰਕਾਰਾਂ ਦੇ ਪ੍ਰਬੰਧ ਅਧੂਰੇ ਜਾਪਦੇ ਹਨ। ਇੱਕ ਪਾਸੇ ਆਕਸੀਜਨ ਦੀ ਵੱਡੀ ਕਿੱਲਤ ਹੈ ਤਾਂ ਦੂਜੇ ਪਾਸੇ ਬੈੱਡ ਨਾ ਮਿਲਣ ਕਰਕੇ ਚਿੰਤਾਵਾਂ ਹੋਰ ਵਧ ਰਹੀਆਂ ਨੇ।

ਫ਼ਾਰਮ ਹਾਊਸ ਨੂੰ ਬਣਾਇਆ 100 ਬੈੱਡਾਂ ਦਾ ਆਈਸੋਲੇਸ਼ਨ ਵਾਰਡ

ਅਜਿਹੇ ਮੌਕੇ ਬਹੁਤ ਲਾਜ਼ਮੀ ਹੋ ਜਾਂਦਾ ਹੈ ਸਮਾਜ ਸੇਵੀ ਲੋਕਾਂ ਦਾ ਅੱਗੇ ਆਉਣਾ। ਡੇਰਾਬੱਸੀ ਤੋਂ ਵਿਧਾਇਕ ਐਨ.ਕੇ. ਸ਼ਰਮਾ ਨੇ ਆਪਣਾ ਫਾਰਮ ਹਾਊਸ ਕੋਰੋਨਾ ਮਰੀਜ਼ਾਂ ਦੇ ਲੇਖੇ ਕਰ ਦਿੱਤਾ ਹੈ। ਸ਼ੁਰੂਆਤੀ ਤੌਰ ਤੇ 100 ਬੈੱਡ ਦਾ ਆਈਸੋਲੇਸ਼ਨ ਸੈਂਟਰ ਸ਼ੁਰੂ ਕੀਤਾ ਗਿਆ। ਜਿਥੇ ਕੋਰੋਨਾ ਮਰੀਜ਼ਾਂ ਦਾ ਮੁਫਤ ਇਲਾਜ ਹੋਵੇਗਾ ਤੇ ਉਥੇ ਹੀ ਉਨ੍ਹਾਂ ਲਈ ਖਾਣ ਪੀਣ ਦੀ ਵਿਵਸਥਾ ਵੀ ਜਾਰੀ ਰਹੇਗੀ।

ਹੋਵੇਗਾ ਮੁਫ਼ਤ ਇਲਾਜ, ਮਿਲੇਗਾ ਮੁਫ਼ਤ ਖਾਣਾ

ਜਿਹੜੇ ਮਰੀਜ਼ਾਂ ਦੀ ਹਾਲਾਤ ਠੀਕ ਨਹੀਂ ਜਾਂ ਆਕਸੀਜਨ ਦੀ ਲੋੜ ਹੈ ਉਨ੍ਹਾਂ ਲਈ 20 ਬੈੱਡ ਵੱਖਰੇ ਰੱਖੇ ਗਏ ਹਨ। 24 ਘੰਟੇ ਮੈਡੀਕਲ ਸਟਾਫ ਹਸਪਤਾਲ ਵਿੱਚ ਹਾਜ਼ਰ ਰਹੇਗਾ। ਇਸ ਦੇ ਨਾਲ ਹੀ ਦੋ ਐਂਬੂਲੈਸ ਵੀ ਤੈਨਾਤ ਰਹਿਣਗੀਆਂ।

ਫ਼ਾਰਮ ਹਾਊਸ ਨੂੰ ਬਣਾਇਆ 100 ਬੈੱਡਾਂ ਦਾ ਆਈਸੋਲੇਸ਼ਨ ਵਾਰਡ

ਇਸ ਮੌਕੇ ਵਿਧਾਇਕ ਸ਼ਰਮਾ ਨੇ ਕਿਹਾ ਕਿ ਹਲਕੇ ਵਿੱਚ ਵਧ ਰਹੇ ਕੇਸਾਂ ਨੂੰ ਵੇਖਦਿਆਂ ਉਨ੍ਹਾਂ ਨੇ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਉਨ੍ਹਾਂ ਨੇ ਇਲਜ਼ਾਮ ਵੀ ਲਗਾਇਆ ਕਿ ਸਥਾਨਕ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਸਹਿਯੋਗ ਨਹੀਂ ਮਿਲ ਰਿਹਾ।

ABOUT THE AUTHOR

...view details