ਚੰਡੀਗੜ੍ਹ: ਨਿਗਮ ਚੋਣਾਂ ਤੋਂ ਬਾਅਦ ਹੁਣ ਪੰਜਾਬ ਦੀ ਸਿਆਸਤ 'ਚ 2022 ਦੀਆਂ ਚੋਣਾਂ ਦੀ ਹਲ ਚਲ ਸ਼ੁਰੂ ਹੋ ਗਈ। ਵਿਧਾਨਸਭਾ ਦੀਆਂ ਚੋਣਾਂ ਨੂੰ ਦੇਖਦੇ ਹੋਏ ਅੱਜ ਪੰਜਾਬ ਵਿਧਾਨ ਸਭਾ 'ਚ ਬਜਟ ਇਜ਼ਲਾਸ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਈਵੀਐਮ ਮਸ਼ੀਨਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਮੰਗ ਕੀਤੀ ਈਵੀਐਮ ਮਸ਼ੀਨਾਂ ਦੀ ਥਾਂ ਬੈਲਟ ਪੇਪਰ ਉੱਤੇ ਚੋਣਾਂ ਹੋਣੀਆਂ ਚਾਹੀਦੀ ਹਨ। ਇਸ ਮੰਗ ਉੱਤੇ ਨਵਜੋਤ ਸਿੰਘ ਸਿੱਧੂ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਸਹਿਮਤੀ ਪ੍ਰਗਟ ਕੀਤੀ ਹੈ।
ਵਿਧਾਨ ਸਭਾ 'ਚ ਗੁੰਜਿਆ EVM ਦਾ ਮੁੱਦਾ - EVM ਦਾ ਮੁੱਦਾ
ਅੱਜ ਪੰਜਾਬ ਵਿਧਾਨ ਸਭਾ 'ਚ ਬਜਟ ਇਜ਼ਲਾਸ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਈਵੀਐਮ ਮਸ਼ੀਨਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਮੰਗ ਕੀਤੀ ਈਵੀਐਮ ਮਸ਼ੀਨਾਂ ਦੀ ਥਾਂ ਬੈਲਟ ਪੇਪਰ ਉੱਤੇ ਚੋਣਾਂ ਹੋਣੀਆਂ ਚਾਹੀਦੀ ਹਨ। ਨਵਜੋਤ ਸਿੱਧੂ ਅਤੇ ਹਰਪਾਲ ਸਿੰਘ ਚੀਮਾ ਨੇ ਭਰੀ ਹਾਮੀ।
ਫ਼ੋਟੋ
ਅੱਜ ਪੰਜਾਬ ਵਿਧਾਨ ਸਭਾ 'ਚ ਬੋਲਦਿਆਂ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਨੇ ਆਰਟੀਕਲ 388 ਤਹਿਤ ਕਮੇਟੀ ਦਾ ਗਠਨ ਕਰਕੇ ਵੋਟਾਂ ਈ.ਵੀ.ਐੱਮਜ਼ ਦੀਆਂ ਬੈਲਟ ਪੇਪਰ ਰਾਹੀਂ ਕਰਵਾਉਣ ਸੰਬੰਧੀ ਮੈਂਬਰਾਂ ਦੀ ਰਾਏ ਮੰਗੀ ਹੈ। ਜਿਸ ਦੇ ਚਲਦੇ ਸਾਨੂੰ ਸਦਨ 'ਚ ਅਜਿਹੀ ਪ੍ਰਕਿਰਿਆ ਲਿਆਉਣੀ ਚਾਹੀਦੀ ਹੈ ਤਾਂ ਜੋ ਈਵੀਐਮ ਰਾਹੀਂ ਵੋਟਾਂ ਚ ਗੜਬੜੀ ਨੂੰ ਰੋਕਿਆ ਜਾ ਸਕੇ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਹਰ ਵਿਕਾਸਸ਼ੀਲ ਦੇਸ਼ਾਂ ਵਿੱਚ ਬੈਲਟ ਪੇਪਰ ਨਾਲ ਚੌਣਾਂ ਹੁੰਦੀਆਂ ਹਨ ਤਾਂ ਇਥੇ ਕਿਉਂ ਨਹੀਂ ਕਰਵਾਇਆ ਜਾਂਦੀਆਂ।
Last Updated : Mar 9, 2021, 2:35 PM IST