ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚਾ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਅੰਮ੍ਰਿਤਸਰ ਵਿਚ ਭਰਵਾਂ ਹੁੰਗਾਰਾ ਮਿਲਿਆ। ਇਥੇ ਕਿਸਾਨਾਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਕੇ.ਐੱਮ.ਐੱਸ.ਸੀ.) ਦੇ ਬੈਨਰ ਹੇਠ, ਨੰਗੇ ਧੜ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ। ਇਸ ਵਿਰੋਧ ਪ੍ਰਦਰਸ਼ਨ 'ਚ ਵੱਡੀ ਗਿਣਤੀ 'ਚ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਉਨ੍ਹਾਂ ਵਲੋਂ ਅੰਮ੍ਰਿਤਸਰ-ਦਿੱਲੀ ਰੇਲਵੇ ਟ੍ਰੈਕ ਰੋਕਿਆ ਗਿਆ। ਇਸਦੇ ਨਾਲ ਹੀ ਹੋਰ ਥਾਈਂ ਵੀ ਕਿਸਾਨਾਂ ਵਲੋਂ ਸੜਕਾਂ ਅਤੇ ਰੇਲਵੇ ਲਾਈਨਾਂ ਰੋਕੀਆਂ ਗਈਆਂ। ਤਰਨਤਾਰਨ ਵਿਚ ਵੀ ਅੰਮ੍ਰਿਤਸਰ-ਖੇਮਕਰਣ, ਅੰਮ੍ਰਿਤਸਰ ਤੋਂ ਤਰਨਤਾਰਨ ਦਾ ਬਿਆਸ ਰੇਲ ਰੂਟ ਵੀ ਬੰਦ ਕੀਤਾ ਗਿਆ।
ਪੰਜਾਬ ‘ਚ ਭਾਰਤ ਬੰਦ ਦਾ ਕਿੱਥੇ ਕਿਸ ਤਰ੍ਹਾਂ ਦਾ ਰਿਹਾ ਅਸਰ ਅੰਮ੍ਰਿਤਸਰ ‘ਚ ਕਿਸਾਨਾਂ ਨੇ ਨੰਗੇ ਧੜ ਕੀਤਾ ਰੋਸ ਪ੍ਰਦਰਸ਼ਨ
ਸੰਯੁਕਤ ਮੋਰਚੇ ਵੱਲੋਂ ਭਾਰਤ ਬੰਦ ਦੀ ਕਾਲ ਤੋ ਬਾਅਦ ਰੇਲਵੇ (Railways) ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਕਿਸਾਨਾਂ ਵੱਲੋਂ ਸਵੇਰੇ ਛੇ ਵਜੇ ਹੀ ਰੇਲਵੇ ਪਟੜੀਆਂ ਅਤੇ ਸੜਕਾਂ ਜਾਮ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਸੀ। ਬਠਿੰਡਾ (Bathinda) ਰੇਲਵੇ ਜੰਕਸ਼ਨ ਤੇ ਰੇਲਵੇ ਵਿਭਾਗ ਵੱਲੋਂ ਪੰਜ ਗੱਡੀਆਂ ਸ਼ਾਮ ਚਾਰ ਵਜੇ ਤੱਕ ਰੋਕੀਆਂ ਗਈਆਂ।
ਪੰਜਾਬ ‘ਚ ਭਾਰਤ ਬੰਦ ਦਾ ਕਿੱਥੇ ਕਿਸ ਤਰ੍ਹਾਂ ਦਾ ਰਿਹਾ ਅਸਰ ਬਠਿੰਡਾ ‘ਚ ਕਿਸਾਨਾਂ ਨੇ ਰੇਲਵੇ ਟ੍ਰੇਕ ਕੀਤਾ ਜਾਮ
ਮਾਨਸਾ (Mansa) ਜ਼ਿਲ੍ਹਾ ਪੂਰਨ ਰੂਪ ਵਿੱਚ ਬੰਦ ਕੀਤਾ ਗਿਆ। ਇਸਦੇ ਨਾਲ ਹੀ ਕਿਸਾਨ ਜਥੇਬੰਦੀਆਂ ਵੱਲੋਂ ਰੋਡ ਜਾਮ ਕਰਕੇ ਕੇਂਦਰ ਸਰਕਾਰ (Central Government) ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਕਿਸਾਨਾਂ ਵੱਲੋਂ ਮਾਨਸਾ ਬਠਿੰਡਾ ਰੋਡ (Mansa Bathinda Road) ਜਾਮ ਕੀਤਾ ਗਿਆ ਹੈ। ਧਰਨਾ ਪ੍ਰਦਰਸ਼ਨ ਕਰਕੇ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਇਸ ਰੋਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਹੋਈਆਂ।
ਪੰਜਾਬ ‘ਚ ਭਾਰਤ ਬੰਦ ਦਾ ਕਿੱਥੇ ਕਿਸ ਤਰ੍ਹਾਂ ਦਾ ਰਿਹਾ ਅਸਰ ਮਾਨਸਾ ‘ਚ ਮਹਿਲਾਵਾਂ ਨੇ ਕੇਂਦਰ ਖਿਲਾਫ਼ ਖੋਲ੍ਹਿਆ ਮੋਰਚਾ
ਜਲੰਧਰ ਵਿਖੇ ਸ਼ਹਿਰ ਤੋਂ ਬਾਹਰ ਦੇ ਮਾਰਗਾਂ ਅਤੇ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਕਿਸਾਨਾਂ ਵੱਲੋਂ ਬੰਦ ਕਰ ਦਿੱਤਾ ਗਿਆ ਹੈ। ਕਿਸਾਨਾਂ ਵੱਲੋਂ ਕੀਤੇ ਗਏ ਬੰਦ ਕਾਰਨ ਆਵਾਜਾਈ ਪੂਰੀ ਤਰ੍ਹਾਂ ਰੁਕ ਗਈ ਹੈ। ਜ਼ਿਲ੍ਹੇ ਵਿਖੇ ਜਿਆਦਾਤਰ ਦੁਕਾਨਾਂ ਬੰਦ ਨਜਰ ਆਈਆਂ।
ਪੰਜਾਬ ‘ਚ ਭਾਰਤ ਬੰਦ ਦਾ ਕਿੱਥੇ ਕਿਸ ਤਰ੍ਹਾਂ ਦਾ ਰਿਹਾ ਅਸਰ ਫਰੀਦਕੋਟ ‘ਚ ਕਿਸਾਨਾਂ ਨੇ ਵੱਖ-ਵੱਖ ਥਾਵਾਂ ‘ਤੇ ਲਗਾਇਆ ਜਾਮ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤ ਬੰਦ ਦੇ ਚੱਲਦੇ ਫਰੀਦਕੋਟ ਜਿਲ੍ਹੇ ਅੰਦਰ ਵੱਖ-ਵੱਖ ਥਾਵਾਂ ’ਤੇ ਜਾਮ ਲਗਾਇਆ ਗਿਆ। ਭਾਰਤ ਬੰਦ ਦੌਰਾਨ ਕਿਸਾਨਾਂ ਨੂੰ ਹਰੇਕ ਵਰਗ ਦਾ ਸਾਥ ਮਿਲਿਆ ਵਿਖਾਈ ਦਿੱਤਾ । ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਜਿੰਨਾ ਸਮੇਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਦਿੰਦੀ ਉਨ੍ਹਾਂ ਸਮੇਂ ਉਹ ਇਹ ਸੰਘਰਸ਼ ਜਾਰੀ ਰੱਖਣਗੇ।
ਪੰਜਾਬ ‘ਚ ਭਾਰਤ ਬੰਦ ਦਾ ਕਿੱਥੇ ਕਿਸ ਤਰ੍ਹਾਂ ਦਾ ਰਿਹਾ ਅਸਰ ਬਠਿੰਡਾ ‘ਚ ਕਿਸਾਨਾਂ ਨੇ ਨੈਸ਼ਨਲ ਹਾਈਵੇਅ ਕੀਤਾ ਜਾਮ
ਬਠਿੰਡਾ (Bathinda) ਵਿਚ ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇ ਜਾ ਕੀਤਾ ਗਿਆ ਹੈ ਅਤੇ ਕੇਂਦਰ ਸਰਕਾਰ (Central Government) ਖਿਲਾਫ਼ ਜਮ ਕੇ ਨਾਅਰੇਬਾਜੀ ਕੀਤੀ। ਇਸ ਮੌਕੇ ਕਿਸਾਨ ਆਗੂ ਬਲਦੇਵ ਸਿੰਘ ਦਾ ਕਹਿਣਾ ਹੈ ਕਿ ਕਿ ਸੰਯੁਕਤ ਕਿਸਾਨ ਮੋਰਚਾ ਦੀ ਕਾਲ ਉਤੇ ਭਾਰਤ ਬੰਦ ਕੀਤਾ ਗਿਆ ਹੈ।
ਕਿਸਾਨ ਨੇ ਖੁੱਲ੍ਹੇ ਪਾਸਪੋਰਟ ਦਫਤਰ ਨੂੰ ਕਰਵਾਇਆ ਬੰਦ
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸ਼ਹਿਰ ਦਾ ਦੌਰਾ ਕੀਤਾ ਇਸ ਦੌਰਾਨ ਉਨ੍ਹਾਂ ਵੱਲੋਂ ਖੁੱਲ੍ਹੇ ਅਦਾਰਿਆ ਨੂੰ ਬੰਦ ਕਰਵਾਇਆ। ਇਸ ਦੌਰਾਨ ਕਿਸਾਨ ਜਥੇਬੰਦੀ ਅੰਮ੍ਰਿਤਸਰ ਦੇ ਪਾਸਪੋਰਟ ਦਫਤਰ ਵਿਖੇ ਪਹੁੰਚੇ। ਇੱਥੇ ਲੋਕ ਪਾਸਪੋਰਟ ਬਣਵਾਉਣ ਦੇ ਲਈ ਇੰਟਰਵਿਊ ਦੇਣ ਲਈ ਪਹੁੰਚੇ ਹੋਏ ਸੀ।
ਭਾਰਤ ਬੰਦ ਦੌਰਾਨ ਕਿਸਾਨ ਨੇ ਕੀਤੀ ਜੀਵਨ ਲੀਲਾ ਸਮਾਪਤ
ਕੇਂਦਰ ਸਰਕਾਰ (Central Government) ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਰੋਸ਼ ਵਜੋਂ ਕਿਸਾਨੀ ਸੰਘਰਸ਼ (Peasant struggle) ਨੂੰ ਅਣਗੌਲਿਆਂ ਕਰਨ ਦੇ ਰੋਸ਼ ਵੱਜੋਂ ਭਾਵਕ ਹੋ ਕਿ ਸਥਾਨਕ ਘੁਲਾਲ ਟੋਲ ਪਲਾਜ਼ੇ 'ਤੇ ਬੀਤੀ ਰਾਤ ਇੱਕ ਕਿਸਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
ਮੁਸਲਿਮ ਭਾਈਚਾਰੇ ਵੱਲੋਂ ਕਿਸਾਨਾਂ ਦਾ ਸਮਰਥਨ
ਮਲੇਰਕੋਟਲਾ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਵੱਲੋਂ ਵੀ ਕਿਸਾਨਾਂ ਦੇ ਸਮਰਥਨ ਦੇ ਵਿੱਚ ਆਉਂਦੇ ਹੋਏ ਕੇਂਦਰ ਸਰਕਾਰ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਪ੍ਰਦਰਸ਼ਨ ਦੌਰਾਨ ਮੁਸਲਿਮ ਲੋਕਾਂ ਦੇ ਨਾਲ ਨਾਲ ਮਹਿਲਾਵਾਂ ਵੀ ਕਿਸਾਨਾਂ ਦੇ ਸਮਰਥਨ ਵਿੱਚ ਪ੍ਰਦਰਸ਼ਨ ਕਰਦੀਆਂ ਵਿਖਾਈ ਦਿੱਤੀਆਂ।
ਪਟਿਆਲਾ ਵਿਖੇ ਕਿਸਾਨਾਂ ਨੇ ਟ੍ਰੇਨ ਰੋਕ ਰੇਲਵੇ ਟ੍ਰੈਕ ਕੀਤਾ ਜਾਮ
ਪਟਿਆਲਾ (Patiala) ਵਿਖੇ ਰਾਜਪੁਰਾ ਰੋਡ ਮੇਨ ਹਾਈਵੇ ਸੜਕ, ਪਟਿਆਲਾ ਸਰਹਿੰਦ ਰੋਡ ਅਤੇ ਸ਼ਹਿਰ ਅੰਦਰ ਕਈ ਥਾਵਾਂ ਨੂੰ ਬਲੌਕ ਕੀਤਾ ਹੋਇਆ। ਦੂਜੇ ਪਾਸੇ ਕਿਸਾਨਾਂ ਵੱਲੋਂ ਦੌਂਣ ਕਲਾਂ ਵਿਖੇ ਕਿਸਾਨਾਂ ਵੱਲੋਂ ਰੇਲਵੇ ਟ੍ਰੈਕ ’ਤੇ ਟ੍ਰੇਨ ਨੂੰ ਰੋਕਿਆ ਗਿਆ ਅਤੇ ਨਾਲ ਹੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਜਦਕਿ ਇਸ ਬੰਦ ਦੌਰਾਨ ਕਈ ਥਾਵਾਂ ਤੇ ਕਿਸਾਨਾਂ ਅਤੇ ਲੋਕਾਂ ਵੱਲੋਂ ਵਿਚਾਲੇ ਬਹਿਸ ਵੀ ਹੋਈ।
ਫਗਵਾੜਾ 'ਚ ਕਿਸਾਨਾਂ ਨੇ ਰੋਕੀਆਂ ਟਰੇਨਾਂ
ਭਾਰਤ ਬੰਦ ਦੀ ਕਾਲ ਨੂੰ ਲੈ ਕੇ ਫਗਵਾੜਾ (Phagwara)ਦੇ ਰੇਲਵੇ ਸਟੇਸ਼ਨ ਉਤੇ ਟਰੇਨਾਂ ਰੋਕੀਆਂ ਗਈਆ।ਟਰੇਨਾਂ ਰੋਕਣ ਕਾਰਨ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ।ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਦਿੱਲੀ (Delhi)ਦੀਆਂ ਸਰਹੱਦਾਂ ਉਤੇ 11 ਮਹੀਨਿਆਂ ਤੋਂ ਸ਼ਾਤੀਮਈ ਢੰਗ ਨਾਲ ਧਰਨਾ ਦੇ ਰਹੇ ਹਨ।ਉਨ੍ਹਾਂ ਕਿਹਾ ਹੈ ਕਿ ਕੇਂਦਰ ਸਰਕਾਰ ਕਾਲੇ ਕਾਨੂੰਨਾਂ ਨੂੰ ਰੱਦ ਨਹੀ ਕਰ ਰਹੀ ਹੈ।ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਗਏ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਕਿਸਾਨਾਂ ਵੱਲੋਂ ਜਲੰਧਰ ਕੈਂਟ ਸਟੇਸ਼ਨ ਦਾ ਰੇਲਵੇ ਟਰੈਕ ਜਾਮ
ਜਲੰਧਰ (Jalandhar) ਵਿੱਚ ਵੀ ਕਿਸਾਨਾਂ ਨੇ ਨੈਸ਼ਨਲ ਹਾਈਵੇ ਚੌਂਕਾ (National Highway intersection) ਨੂੰ ਜਾਮ ਕੀਤਾ । ਇਸੇ ਤਰ੍ਹਾਂ ਕਿਸਾਨਾਂ ਵੱਲੋਂ ਜਲੰਧਰ ਕੈਂਟ ਦਾ ਰੇਲਵੇ ਸਟੇਸ਼ਨ ਵੀ ਜਾਮ ਕੀਤਾ , ਇਸੇ ਦੌਰਾਨ ਕਿਸਾਨਾਂ ਨੇ ਕਿਹਾ ਕਿ ਹੈ ਕਿ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਦਾ ਦੇਸ਼ ਵਿਦੇਸ਼ਾਂ ਵਿੱਚ ਵਿਰੋਧ ਹੋ ਰਿਹਾ ਹੈ ਪਰ ਫਿਰ ਵੀ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ।
ਚੰਡੀਗੜ੍ਹ ਚ ਵੀ ਬੰਦ ਦਾ ਰਲਿਆ ਮਿਲਿਆ ਅਸਰ ਵਿਖਾਈ ਦਿੱਤਾ
ਪੰਜਾਬ ‘ਚ ਭਾਰਤ ਬੰਦ ਦਾ ਕਿੱਥੇ ਕਿਸ ਤਰ੍ਹਾਂ ਦਾ ਰਿਹਾ ਅਸਰ ਚੰਡੀਗੜ੍ਹ (Chandigarh) ਵਿੱਚ ਵੀ ਭਾਰਤ ਬੰਦ ਦਾ ਰਲਿਆ-ਮਿਲਿਆ ਹੁੰਗਾਰਾ ਵਿਖਾਈ ਦਿੱਤਾ ਹੈ। ਜੇਕਰ ਗੱਲ ਚੰਡੀਗੜ੍ਹ ਦੇ ਦਿਲ ਮੰਨੇ ਜਾਂਦੇ 17 ਸੈਕਟਰ ਦੀ ਕੀਤੀ ਜਾਵੇ ਤਾਂ ਇੱਥੇ ਦੁਕਾਨਾਂ ਜ਼ਿਆਦਾਤਰ ਖੁੱਲ੍ਹੀਆਂ ਹੀ ਵਿਖਾਈ ਦਿੱਤੀਆਂ। ਹਾਲਾਂਕਿ ਇਨ੍ਹਾਂ ਦੁਕਾਨਾਂ ‘ਤੇ ਲੋਕਾਂ ਦੀ ਭੀੜ ਵਿਖਾਈ ਨਹੀਂ ਦਿੱਤੀ ਜਿਸਦੇ ਚੱਲਦੇ ਚਾਰੇ ਪਾਸੇ ਸੁੰਨ ਪੱਸਰਿਆ ਵਿਖਾਈ ਦਿੱਤਾ।
ਇਹ ਵੀ ਪੜ੍ਹੋ:ਭਾਰਤ ਬੰਦ: ਰਾਕੇਸ਼ ਟਿਕੈਤ ਨੇ ਕਿਹਾ - ਐਂਬੂਲੈਂਸ, ਡਾਕਟਰ ਜਾਂ ਐਮਰਜੈਂਸੀ ਵਿੱਚ ਜਾਣ ਵਾਲਿਆਂ ਨੂੰ ਛੋਟ