ਪੰਜਾਬ

punjab

ETV Bharat / city

ਬਲਾਤਕਾਰ ਕਰਨ ਵਾਲੇ 7 ਬੱਚਿਆ ਦੇ ਪਿਤਾ ਦੀ ਕੋਰਟ ਨੇ ਰੱਖੀ ਸਜ਼ਾ ਬਰਕਰਾਰ - ਬਲਾਤਕਾਰ ਕਰਨ ਵਾਲੇ

ਹਾਈਕਰੋਟ ਨੇ 3 ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਮੁਲਜ਼ਮ ਦੀ ਉਮਰਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਦੱਸ ਦਈਏ ਕਿ ਫਤਿਹਾਬਾਦ ਦੇ ਐਡੀਸ਼ਨਲ ਸੈਸ਼ਨ ਜਜ ਨੇ 4 ਫਰਵਰੀ 2012 ਨੂੰ ਮੁਲਜ਼ਮ ਨੂੰ 3 ਸਾਲਾ ਬੱਚੀ ਦੇ ਨਾਲ ਜਬਰਜਨਾਹ ਕਰਨ ਦੇ ਮਾਮਲੇ ਚ ਉਮਰਕੈਦ ਦੀ ਸਜ਼ਾ ਸੁਣਾਈ ਸੀ।

ਬਲਾਤਕਾਰ ਕਰਨ ਵਾਲੇ 7 ਬੱਚਿਆ ਦੇ ਪਿਤਾ ਦੀ ਕੋਰਟ ਨੇ ਰੱਖੀ ਸਜ਼ਾ ਬਰਕਰਾਰ
ਬਲਾਤਕਾਰ ਕਰਨ ਵਾਲੇ 7 ਬੱਚਿਆ ਦੇ ਪਿਤਾ ਦੀ ਕੋਰਟ ਨੇ ਰੱਖੀ ਸਜ਼ਾ ਬਰਕਰਾਰ

By

Published : May 15, 2021, 7:20 PM IST

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ 7 ਬੱਚਿਆ ਦੇ ਪਿਤਾ ਦੁਆਰਾ 3 ਸਾਲ ਦੀ ਬੱਚੀ ਨਾਲ ਬਲਾਤਕਾਰ ਦੇ ਮਾਮਲੇ ’ਚ ਹਾਈਕੋਰਟ ਨੇ ਉਮਰਕੈਦ ਦੀ ਸਜਾ ਨੂੰ ਬਰਕਰਾਰ ਰੱਖਣ ਦੇ ਆਦੇਸ਼ ਦਿੱਤੇ ਹਨ। ਇਹ ਆਦੇਸ਼ ਜਸਟਿਸ ਰਿਤੁ ਬਾਹਰੀ ਅਤੇ ਜਸਟਿਸ ਅਰਚਨਾ ਪੁਰੀ ਦੀ ਬੈਂਚ ਨੇ ਫਤਿਹਾਬਾਦ ਦੇ ਐਡੀਸ਼ਨਲ ਸੈਸ਼ਨ ਜਜ ਦੁਆਰਾ ਮਾਮਲੇ ’ਚ ਸੁਣਾਈ ਗਈ ਉਮਰਕੈਦ ਦੀ ਸਜ਼ਾ ਨੂੰ ਸਹੀ ਠਹਿਰਾਇਆ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਜਾ ਦੇ ਖਿਲਾਫ ਦੀ ਅਪੀਲ ਨੂੰ ਮਨਜੂਰ ਨਹੀਂ ਕੀਤਾ ਜਾ ਸਕਦਾ।

ਫਤਿਹਾਬਾਦ ਦੇ ਐਡੀਸ਼ਨਲ ਸੈਸ਼ਨ ਜਜ ਨੇ 4 ਫਰਵਰੀ 2012 ਨੂੰ ਮੁਲਜ਼ਮ ਨੂੰ 3 ਸਾਲਾ ਬੱਚੀ ਦੇ ਨਾਲ ਜਬਰਜਨਾਹ ਕਰਨ ਦੇ ਮਾਮਲੇ ਚ ਉਮਰਕੈਦ ਦੀ ਸਜ਼ਾ ਸੁਣਾਈ ਸੀ। ਸਜਾ ਦੇ ਖਿਲਾਫ ਉਪੇਂਦਰ ਨੇ ਹਾਈਕੋਰਟ ਚ ਅਪੀਲ ਦਾਇਰ ਕਰ ਕਿਹਾ ਹੈ ਕਿ ਉਸ ਤੇ ਝੂਠਾ ਆਰੋਪ ਲਗਾਇਆ ਗਿਆ ਹੈ। ਪੀੜਤ ਬੱਚੇ ਦੀ ਮਾਂ ਦੇ ਪਤੀ ਦਾ ਦੇਹਾਂਤ ਹੋ ਚੁੱਕਿਆ ਹੈ ਅਤੇ ਉਹ ਉਸ ਨਾਲ ਵਿਆਹ ਕਰਨਾ ਚਾਹੁੰਦੀ ਹੈ। ਸ਼ਾਦੀ ਤੋਂ ਇਨਕਾਰ ਕਰਨ ’ਤੇ ਝੂਠੇ ਇਲਜ਼ਾਮ ਚ ਫਸਾ ਦਿੱਤਾ ਗਿਆ ਹੈ। ਪੀੜਤ ਬੱਚੀ ਦੂਜੇ ਬੱਚਿਆ ਦੇ ਨਾਲ ਖੇਡ ਰਹੀ ਸੀ ਅਤੇ ਉਸਨੂੰ ਖੇਡਦੇ ਹੋਏ ਸੱਟ ਲੱਗ ਗਈ ਸੀ। ਅਜਿਹੇ ’ਚ ਉਮਰਕੈਦ ਦੀ ਸਜ਼ਾ ਨੂੰ ਖਾਰਿਜ ਕਰ ਉਸਨੂੰ ਬਰੀ ਕਰ ਦਿੱਤਾ ਜਾਵੇ।

ਹਾਈਕੋਰਟ ਚ ਸੁਣਵਾਈ ਦੇ ਦੌਰਾਨ ਪਾਇਆ ਗਿਆ ਹੈ ਕਿ ਮੈਡੀਕਲ ਰਿਪੋਰਟ ਚ ਸਾਫ ਸੀ ਕਿ ਬੱਚੇ ਦੇ ਗੁਪਤ ਅੰਗਾਂ ਚੋਂ ਕਾਫੀ ਖੂਨ ਨਿਕਲਿਆ ਸੀ ਜੋ ਉਸਦੇ ਕਪੜਿਆਂ ਤੇ ਵੀ ਲੱਗਿਆ ਹੋਇਆ ਸੀ। ਮੈਡੀਕਲ ਰਿਪੋਰਟ ਚ ਆਇਆ ਹੈ ਕਿ ਬੱਚੀ ਦੇ ਨਾਲ ਜਬਰਜਨਾਹ ਕੀਤਾ ਗਿਆ ਹੈ। ਇਸਤੋਂ ਇਲਾਵਾ ਹਾਈਕਰੋਟ ਨੇ ਕਿਹਾ ਹੈ ਕਿ ਮੁਲਜ਼ਮ ਦੇ ਖੁਦ ਦੇ ਬੱਚੇ ਹਨ ਅਤੇ ਉਸਦੀ ਪਤਨੀ ਜਿੰਦਾ ਹੈ। ਅਜਿਹੇ ਚ ਸ਼ਿਕਾਇਤਕਰਤਾ ਦੁਆਰਾ ਉਸ ਨਾਲ ਵਿਆਹ ਦੀ ਮੰਗ ਕਰਨਾ ਠੀਕ ਨਹੀਂ ਲੱਗ ਰਿਹਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਨੇ ਆਪਣੀ ਬੱਚੀ ਦੀ ਚੀਖਣ ਦੀ ਆਵਾਜ ਸੁਣੀ ਅਤੇ ਉਪੇਂਦਰ ਉਸਦੀ ਬੱਚੀ ਦੇ ਨਾਲ ਆਪਣੀ ਝੋਪੜੀ ਚ ਜਬਰਜਨਾਹ ਕਰ ਰਿਹਾ ਸੀ ਅਤੇ ਉਸਨੂੰ ਝੋਪੜੀ ਚ ਦੇਖ ਕੇ ਮੌਕੇ ਤੋਂ ਭੱਜ ਗਿਆ।


ਇਹ ਵੀ ਪੜੋ: ਹਰਿਆਣਾ ਸਰਕਾਰ ਨੇ ਬਲੈਕ ਫੰਗਸ ਨੂੰ ਐਲਾਨਿਆ ਨੋਟੀਫਾਈਡ ਰੋਗ, ਜਾਣੋ ਕੀ ਹਨ ਲੱਛਣ ਅਤੇ ਕਿਵੇਂ ਕਰੀਏ ਬਚਾਅ

ABOUT THE AUTHOR

...view details