ਚੰਡੀਗੜ੍ਹ: ਸੋਸ਼ਲ ਮੀਡੀਆ ਤੇ ਨਾ ਜਾਣੇ ਕਿੰਨ੍ਹੇ ਤਰ੍ਹਾਂ ਦੇ ਵੀਡੀਓਜ਼ ਸਾਹਮਣੇ ਆਉਂਦੇ ਹਨ, ਜਿੰਨ੍ਹਾਂ ਵਿੱਚ ਕੁਝ ਦਿਲ ਨੂੰ ਖ਼ੁਸ ਕਰਨ ਵਾਲੇ ਅਤੇ ਕੁਝ ਦਿਲ ਨੂੰ ਦਹਿਲਾਉਣ ਵਾਲੇ ਹੁੰਦੇ ਹਨ ਪਰ ਇਹ ਵੀਡੀਓ ਕੁਝ ਅਜਿਹਾ ਹੈ, ਜਿਸ ਨੂੰ ਦੇਖਣ ਵਾਲਾ ਹੈਰਾਨ ਰਹਿ ਜਾਵੇਗਾ।
ਇਸ ਵਿੱਚ ਇਹੋ ਜਿਹੀ ਹੀ ਇੱਕ ਵੀਡੀਓ Bebadass ਨਾਮਕ ਇੰਸਟਾਗ੍ਰਾਮ ਹੈਂਡਲ ਨੇ ਸਾਂਝੀ ਕੀਤੀ ਹੈ, ਜਿੱਥੇ ਇੱਕ ਕੁੜੀ ਨੇ Lays ਬ੍ਰਾਂਡ ਦੇ ਨੀਲੇ ਪੈਕਟ ਵਾਲੇ Chips ਦੇ ਖਾਲੀ ਪੈਕਟਾਂ ਤੋਂ ਇੱਕ ਸਾੜੀ ਬਣਾ ਦਿੱਤੀ ਹੈ। ਉਸ ਨੇ ਇਹ ਸਾੜੀ ਮਹਿਜ਼ ਬਣਾਈ ਹੀ ਨਹੀਂ ਬਲਕਿ ਇਸ ਸਾੜੀ ਨੂੰ ਪਾ ਕੇ ਵੀ ਵਿਖਾਇਆ।