ਚੰਡੀਗੜ੍ਹ:ਵਿਆਹ ਭਾਰਤੀ ਸੰਸਕ੍ਰਿਤੀ ਦਾ ਇੱਕ ਅਹਿਮ ਹਿੱਸਾ ਹਨ। ਭਾਰਤ ਵਿੱਚ ਕੋਈ ਵੀ ਵਿਆਹ ਬਿਨਾਂ ਕਿਸੇ ਰੀਤੀ ਰਿਵਾਜ਼ ਤੋਂ ਸਿਰੇ ਨਹੀਂ ਚੜ੍ਹਦਾ। ਰੀਤੀ ਰਿਵਾਜ਼ਾਂ ਦੇ ਨਾਲ-ਨਾਲ ਭਾਰਤੀ ਵਿਆਹਾਂ ਦੇ ਵਿੱਚ ਮਨੋਰੰਜਨ ਵੀ ਖੂਬ ਹੁੰਦਾ ਹੈ। ਅਜਿਹੇ ਹੀ ਇੱਕ ਭਾਰਤੀ ਵਿਆਹ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋ ਰਹੀ ਹੈ ਜਿੱਥੇ ਲਾੜੀ-ਲਾੜੀ ਦੇ ਰਿਸ਼ਤੇਦਾਰ ਮੰਡਪ ਦੇ ਉੱਪਰ ਡਿੱਗਦੇ ਵਿਖਾਈ ਦੇ ਰਹੇ ਹਨ।
ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਸਾਫ ਵਿਖਾਈ ਦੇ ਰਿਹਾ ਹੈ ਲਾੜੀ-ਲਾੜੀ ਮੰਡਪ ਉੱਪਰ ਵਿਆਹ ਦੀਆਂ ਰਸਮਾਂ ਨਿਭਾਅ ਰਹੇ ਹਨ ਤਾਂ ਅਚਾਨਕ ਉਨ੍ਹਾਂ ਦੇ ਰਿਸ਼ਤੇਦਾਰ ਇੱਕ ਲਾਲ ਕੱਪੜਾ ਲੈਕੇ ਮੰਡਪ ਉੱਪਰ ਆ ਜਾਂਦੇ ਹਨ। ਇਸ ਦੌਰਾਨ ਉਹ ਉਸ ਕੱਪੜੇ ਨੂੰ ਲੈਕੇ ਕੇ ਲਾੜੀ-ਲਾੜੀ ਦੇ ਉਪਰ ਦੀ ਕਰ ਲੈਂਦੇ ਹਨ ਤੇ ਹਾਸਾ ਠੱਠਾ ਕਰਦੇ ਉਸਨੂੰ ਹੌਲੀ-ਹੌਲੀ ਖਿੱਚਣ ਲੱਗਦੇ ਹਨ। ਇਸ ਦੌਰਾਨ ਦੋਵੇ ਧਿਰਾਂ ਉਸ ਲਾਲ ਕੱਪੜੇ ਨੂੰ ਇੱਕ ਦੂਜੇ ਵੱਲ ਜ਼ੋਰ ਨਾਲ ਖਿੱਚਣ ਲੱਗਦੀਆਂ ਹਨ ਜਿਸਦੇ ਚੱਲਦੇ ਇੱਕ ਧਿਰ ਦੇ ਲੋਕ ਲਾੜੀ ਲਾੜੀ ਉੱਪਰ ਦੀ ਲੋਟਣੀਆਂ ਖਾਂਦੇ ਡਿੱਗਦੇ ਵਿਖਾਈ ਦੇ ਰਹੇ ਹਨ।