ਸਭ ਤੋਂ ਵੱਧ ਵੋਟਿੰਗ ਬਠਿੰਡਾ ਵਿੱਚ ਹੋਈ ਹੈ ਤੇ ਸਭ ਤੋਂ ਘੱਟ ਵੋਟਿੰਗ ਮੋਹਾਲੀ ਵਿੱਚ ਹੋਈ ਹੈ।
ਨਿਗਮ ਚੋਣਾਂ 2021: ਦਿਨ ਭਰ ਦੀਆਂ ਖ਼ਬਰਾਂ
17:02 February 14
ਸਭ ਤੋਂ ਵੱਧ ਵੋਟਿੰਗ ਬਠਿੰਡਾ ਵਿੱਚ ਹੋਈ ਹੈ ਤੇ ਸਭ ਤੋਂ ਘੱਟ ਵੋਟਿੰਗ ਮੋਹਾਲੀ ਵਿੱਚ ਹੋਈ ਹੈ।
16:41 February 14
ਭਦੌੜ ਵਿਖੇ ਵੋਟਾਂ ਨੂੰ ਲੈ ਕੇ 4 ਨੰਬਰ ਵਾਰਡ ਵਿੱਚ ਸਮਰਥਕ ਹੋਏ ਆਹਮੋ-ਸਾਹਮਣੇ
ਭਦੌੜ ਵਿਖੇ ਵੋਟਾਂ ਨੂੰ ਲੈ ਕੇ 4 ਨੰਬਰ ਵਾਰਡ ਵਿੱਚ ਸਮਰਥਕ ਆਹਮੋ-ਸਾਹਮਣੇ ਹੋਏ। ਇਸ ਦੌਰਾਨ ਇੱਕ ਦੇ ਸਿਰ ਵਿੱਚ ਸੱਟ ਲੱਗ ਗਈ ਜਿਸ ਤੋਂ ਬਾਅਦ ਜ਼ਖ਼ਮੀ ਨੂੰ ਭਦੌੜ ਹਸਪਤਾਲ ਵਿੱਚ ਰੈਫ਼ਰ ਕੀਤਾ। ਝਗੜੇ ਨੂੰ ਲੈ ਕੇ ਅਕਾਲੀ ਦਲ ਭਾਜਪਾ ਅਤੇ ਆਜ਼ਾਦ ਸਮਰਥਕਾਂ ਨੇ ਨਾਅਰੇਬਾਜ਼ੀ ਕੀਤੀ।
16:35 February 14
ਪਾਇਲ 'ਚ 81.01 ਫੀਸਦ ਹੋਈ ਵੋਟਿੰਗ
ਲੁਧਿਆਣਾ ਦੇ ਪਾਇਲ ਵਿੱਚ ਹੁਣ ਨਗਰ ਨਿਗਮ ਚੋਣ ਖ਼ਤਮ ਹੋ ਗਈ ਹੈ। ਸ਼ਾਮ ਦੇ 4 ਵਜੇ ਤੱਕ ਪਾਇਲ ਵਿੱਚ 81.01 ਫੀਸਦ ਵੋਟਿੰਗ ਹੋਈ ਹੈ।
16:17 February 14
ਵੋਟਿੰਗ ਦਾ ਸਮਾਂ ਹੋਇਆ ਖ਼ਤਮ
ਪੰਜਾਬ 'ਚ 8 ਨਗਰ ਨਿਗਮ ਤੇ 109 ਨਗਰ ਕੌਂਸਲਾਂ ਸਮੇਤ ਨਗਰ ਪੰਚਾਇਤਾਂ ਦੀਆਂ ਆਮ ਅਤੇ ਜ਼ਿਮਨੀ ਚੋਣਾਂ ਲਈ ਹੋ ਰਹੀ ਵੋਟਿੰਗ ਦਾ ਸਮਾਂ ਦਾ ਖ਼ਤਮ ਹੋ ਚੁੱਕਾ ਹੈ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ ਸੀ, ਜਿਹੜੀ ਕਿ ਸ਼ਾਮੀਂ 4 ਵਜੇ ਤੱਕ ਚੱਲੀ।
16:09 February 14
ਆਪ ਦੇ ਵਰਕਰਾਂ ਅਤੇ ਉਮੀਦਵਾਰਾਂ ਨੇ ਫਿਰ ਤੋਂ ਚੋਣ ਕਰਨ ਦੀ ਕੀਤੀ ਮੰਗ
ਅਬੋਹਰ ਦੇ ਵਾਰਡ ਨੰਬਰ 41 ਵਿੱਚ ਗੁੰਡਾਗਰਦੀ ਹੋਈ। ਇਸ ਗੁੰਡਾਗਰਦੀ ਦੇ ਕਾਰਨ ਆਪ ਪਾਰਟੀ ਦੇ ਵਰਕਰਾਂ ਅਤੇ ਉਮੀਦਵਾਰਾਂ ਨੇ ਐਸਡੀਐਮ ਕਾਰਜਕਾਲ ਦੇ ਸਾਹਮਣੇ ਧਰਨਾ ਲਗਾਇਆ। ਧਰਨੇ ਵਿੱਚ ਹੋਈ ਧਾਂਦਲੀ ਅਤੇ ਗੁੰਡਾਗਰਦੀ ਦੇ ਚਲਦੇ ਫਿਰ ਤੋਂ ਚੋਣ ਕਰਵਾਉਣ ਦੀ ਮੰਗ ਕੀਤੀ।
15:57 February 14
ਰੂਪਨਗਰ ਦੇ ਵਾਰਡ ਨੰਬਰ 1 ਵਿੱਚ ਕਾਂਗਰਸ ਅਤੇ ਅਕਾਲੀ ਵਰਕਰ ਆਪਸ ਵਿੱਚ ਉਲਝੇ
ਰੂਪਨਗਰ ਦੇ ਵਾਰਡ ਨੰਬਰ 1 ਵਿੱਚ ਕਾਂਗਰਸ ਅਤੇ ਅਕਾਲੀ ਵਰਕਰ ਆਪਸ ਵਿੱਚ ਉਲਝ ਗਏ, ਜਿਸ ਬਾਬਤ ਅਕਾਲੀ ਉਮੀਦਵਾਰ ਦੇ ਨਜ਼ਦੀਕੀ ਉੱਤੇ ਤਲਵਾਰਾਂ ਦੇ ਨਾਲ ਹਮਲਾ ਕਰਨਾ ਦਾ ਦੋਸ਼ ਲਗਾ ਰਹੇ ਹਨ। ਇਸ ਬਾਬਤ ਉਸ ਨੂੰ ਸਿਵਲ ਹਸਪਤਾਲ ਰੂਪਨਗਰ ਵਿਖੇ ਦਾਖਲ ਕਰਾ ਦਿੱਤਾ ਗਿਆ ਹੈ
15:53 February 14
ਭਿੱਖੀਵਿੰਡ ਦੇ ਬੂਥ ਨੰ. 4 'ਚ ਹੋਈ ਧੱਕਾ ਮੁੱਕੀ 'ਚ ਇੱਕ ਔਰਤ ਜ਼ਖ਼ਮੀ
ਤਰਨ ਤਾਰਨ: ਭਿੱਖੀਵਿੰਡ ਦੇ ਬੂਥ ਨੰਬਰ 4 ਅਕਾਲੀ ਦਲ ਦੇ ਉਮੀਦਵਾਰ ਨੇ ਜਾਅਲੀ ਵੋਟਾਂ ਪਾਉਣ ਦੇ ਦੋਸ਼ ਦੇ ਬਾਹਰ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਹੋਈ ਹੱਥੋ ਪਾਈ ਅਤੇ ਕੁਝ ਵਿਅਕਤੀਆਂ ਨੇ ਧੱਕਾ ਮੁੱਕੀ ਕੀਤੀ ਜਿਸ ਵਿੱਚ ਇੱਕ ਔਰਤ ਜ਼ਖ਼ਮੀ ਹੋ ਗਈ।
15:25 February 14
ਦੁਪਹਿਰ ਦੇ 2 ਵਜੇ ਤੱਕ ਕਪੂਰਥਲਾ 'ਚ ਵੋਟਿੰਗ
ਦੁਪਹਿਰ ਦੇ 2 ਵਜੇ ਤੱਕ ਕਪੂਰਥਲਾ ਵਿੱਚ 49.44 ਫੀਸਦ, ਸੁਲਤਾਨਪੁਰ ਲੋਧੀ ਵਿੱਚ 58.47 ਫੀਸਦ ਵੋਟਿੰਗ ਹੋਈ ਹੈ।
15:25 February 14
ਦੁਪਹਿਰ ਦੇ 2 ਵਜੇ ਤੱਕ ਤਰਨ ਤਾਰਨ 'ਚ ਵੋਟਿੰਗ
ਦੁਪਹਿਰ ਦੇ 2 ਵਜੇ ਤੱਕ ਤਰਨ ਤਾਰਨ ਦੇ ਭਿੱਖੀਵਿੰਡ ਵਿੱਚ 60 ਫੀਸਦ ਵੋਟਿੰਗ ਹੋ ਗਈ ਹੈ।
15:24 February 14
ਦੁਪਹਿਰ ਦੇ 2 ਵਜੇ ਤੱਕ ਮੋਗਾ 'ਚ ਵੋਟਿੰਗ
ਦੁਪਹਿਰ ਦੇ 2 ਵਜੇ ਤੱਕ ਮੋਗਾ ਦੇ ਕੋਟ ਇਸੇ ਖਾਨ ਵਿੱਚ 66.63 ਫੀਸਦ, ਬੰਧਨੀ ਕਲਾਂ ਵਿੱਚ 75.18 ਫੀਸਦ, ਨਿਹਾਲ ਸਿੰਘ ਵਾਲਾ ਵਿੱਚ 73.37 ਫੀਸਦ ਵੋਟਿੰਗ ਹੋਈ ਹੈ।
15:18 February 14
ਦੁਪਹਿਰ ਦੇ 2 ਵਜੇ ਤੱਕ ਬਠਿੰਡਾ 'ਚ ਵੋਟਿੰਗ
ਦੁਪਹਿਰ ਦੇ 2 ਵਜੇ ਤੱਕ ਬਠਿੰਡਾ ਵਿੱਚ 66.93 ਫੀਸਦ ਵੋਟਿੰਗ ਹੋ ਗਈ ਹੈ।
15:18 February 14
ਦੁਪਹਿਰ ਦੇ 2 ਵਜੇ ਤੱਕ ਰੂਪਨਗਰ 'ਚ ਵੋਟਿੰਗ
ਦੁਪਹਿਰ ਦੇ 2 ਵਜੇ ਤੱਕ ਸ੍ਰੀ ਅਨੰਦਪੁਰ ਸਾਹਿਬ ਵਿੱਚ 57 ਫੀਸਦ, ਨੰਗਲ ਵਿੱਚ 55 ਫੀਸਦ, ਕੀਰਤਪੁਰ ਸਾਹਿਬ 76 ਫੀਸਦ ਵੋਟਿੰਗ ਕੀਤੀ ਹੈ।
15:14 February 14
ਦੁਪਹਿਰ ਦੇ 2 ਵਜੇ ਤੱਕ ਫ਼ਰੀਦਕੋਟ 'ਚ ਵੋਟਿੰਗ
ਦੁਪਹਿਰ ਦੇ 2 ਵਜੇ ਤੱਕ ਫ਼ਰੀਦਕੋਟ ਵਿੱਚ 51.60 ਫੀਸਦੀ, ਜੈਤੋ ਵਿੱਚ 51.55 ਫੀਸਦੀ, ਕੋਟਕਪੁਰਾ ਵਿੱਚ 52.34 ਫੀਸਦੀ ਵੋਟਿੰਗ ਹੋਈ।
15:05 February 14
ਫ਼ਿਰੋਜ਼ਪੁਰ 'ਚ ਨਗਰ ਕੌਂਸਲ ਚੋਣਾਂ ਦੌਰਾਨ ਵਾਰਡ ਨੰ. 20 ਦੇ ਅਕਾਲੀ ਉਮੀਦਵਾਰ ਨੇ ਕੀਤਾ ਬਾਈਕਾਟ
ਫਿਰੋਜ਼ਪੁਰ ਵਿੱਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੋਟਿੰਗ ਜਾਰੀ ਹੈ। ਇਸ ਦੌਰਾਨ ਜਿਥੇ ਲੋਕਾਂ ਵਿੱਚ ਵੋਟ ਪਾਉਣ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਥੇ ਹੀ ਅੱਜ ਫਿਰੋਜ਼ਪੁਰ ਦੇ ਵਾਰਡ ਨੰਬਰ 20 ਦੇ ਅਕਾਲੀ ਦਲ ਨਾਲ ਸਬੰਧਤ ਉਮੀਦਵਾਰਾਂ ਵੱਲੋਂ ਕਾਂਗਰਸ ਉੱਤੇ ਧੱਕੇਸ਼ਾਹੀ ਦੇ ਦੋਸ਼ ਲਗਾਉਂਦੇ ਹੋਏ ਬਾਈਕਾਟ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਉਮੀਦਵਾਰ ਜੁਗਰਾਜ ਸਿੰਘ ਸੰਧੂ ਨੇ ਦੱਸਿਆ ਕਿ ਵੋਟਿੰਗ ਦੌਰਾਨ ਕਾਂਗਰਸ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਖੁਦ ਵੋਟਾਂ ਪਾਈ ਜਾ ਰਹੀ ਹੈ। ਇਸ ਨੂੰ ਲੈ ਕੇ ਉਹ ਬਾਈਕਾਟ ਕਰਕੇ ਜਾ ਰਹੇ ਹਨ। ਉਨ੍ਹਾਂ ਕਿਹਾ ਜੇਕਰ ਕਾਂਗਰਸ ਨੇ ਇਸੇ ਤਰ੍ਹਾਂ ਧੱਕੇਸ਼ਾਹੀ ਕਰਨੀ ਸੀ ਤਾਂ ਚੋਣਾਂ ਕਰਾਉਣ ਦੀ ਕੀ ਲੋੜ ਸੀ ਸਿਧੇ ਤੌਰ ਉੱਤੇ ਹੀ ਕਾਂਗਰਸ ਕਬਜ਼ਾ ਕਰ ਲੈਂਦੀ।
14:47 February 14
ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਪਾਈ ਵੋਟ
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਆਪਣੇ ਪਰਿਵਾਰ ਸਮੇਤ ਵੋਟ ਪਾਈ। ਬੋਨੀ ਅਜਨਾਲਾ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਆਪਣੇ ਪਰਿਵਾਰ ਸਮੇਤ ਵੋਟ ਪਾਈ ਹੈ ਅਤੇ ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਦਾ ਸਾਥ ਦੇਣ ਤਾਂ ਜੋ ਸਾਰੀਆਂ ਹੀ ਵਾਰਡਾਂ ਉੱਤੇ ਅਕਾਲੀ ਦਲ ਦੇ ਉਮੀਦਵਾਰ ਵੱਡੀ ਜਿੱਤ ਹਾਸਲ ਕਰਨ ਅਤੇ ਰੁੱਕੇ ਹੋਏ ਵਿਕਾਸ ਨੂੰ ਦੁਬਾਰਾ ਚਾਲੂ ਕਰਵਾਇਆ ਜਾ ਸਕੇ।
14:42 February 14
ਫ਼ਿਰੋਜ਼ਪੁਰ ਸ਼ਹਿਰ ਦੇ 17 ਨੰਬਰ ਵਾਰਡ ਵਿੱਚ ਅਕਾਲੀ ਦਲ ਨੇ ਕਾਂਗਰਸ ਉੱਤੇ ਕੁੱਟਮਾਰ ਦੇ ਦੋਸ਼ ਲਗਾਏ
ਫ਼ਿਰੋਜ਼ਪੁਰ ਸ਼ਹਿਰ ਦੇ 17 ਨੰਬਰ ਵਾਰਡ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਉੱਤੇ ਕੁੱਟਮਾਰ ਦੇ ਦੋਸ਼ ਲਗਾਏ। ਭਾਰੀ ਪੁਲਿਸ ਬਲ ਤੈਨਾਤ।
14:34 February 14
ਅਕਾਲੀ ਉਮੀਦਵਾਰ ਨੇ ਕਾਂਗਰਸੀ ਉਮੀਦਵਾਰ 'ਤੇ ਜਾਅਲੀ ਵੋਟਾਂ ਦੇ ਭੁਗਤਾਨ ਦਾ ਲਗਾਇਆ ਦੋਸ਼
ਭਿੱਖੀਵਿੰਡ ਵਿਖੇ 4 ਨੰਬਰ ਬੂਥ 'ਤੇ ਸੱਤਾਧਾਰੀ ਧਿਰ ਦੇ ਵਿਅਕਤੀਆਂ ਵੱਲੋਂ ਧੱਕੇਸ਼ਾਹੀ ਕਰਨ ਦਾ ਮਾਮਲਾ ਸਾਹਮਣੇ ਆਇਆ। ਬੂਥ ਅੰਦਰ ਬੈਠੇ ਵਿਰੋਧੀ ਪਾਰਟੀਆਂ ਦੇ ਪੋਲਿੰਗ ਏਜੰਟਾਂ ਨਾਲ ਪੁਲਿਸ ਦੀ ਹਾਜ਼ਰੀ ਵਿੱਚ ਕੀਤੀ। ਅਕਾਲੀ ਦਲ ਦੇ ਉਮੀਦਵਾਰ ਅਮਨ ਕੁਮਾਰ ਬਿੱਟੂ ਨੇ ਕਾਂਗਰਸੀ ਉਮੀਦਵਾਰ ਉੱਤੇ ਧੱਕੇ ਨਾਲ ਬਹਾਰੋਂ ਲੋਕ ਲਿਆ ਕੇ ਜਾਅਲੀ ਵੋਟਾਂ ਭੁਗਤਾਨ ਦੇ ਲਗਾਏ ਦੋਸ਼।
14:28 February 14
ਬਠਿੰਡਾ ਦੇ ਵਾਰਡ ਨੰਬਰ 43 ਵਿੱਚ ਆਜ਼ਾਦ ਅਤੇ ਕਾਂਗਰਸ ਉਮੀਦਵਾਰਾਂ ਦੀ ਆਪਸੀ ਬਹਿਸ ਤੋਂ ਬਾਅਦ ਝੜਪ ਹੋਈ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਮਾਮਲਾ ਸੁਲਝਾਇਆ।
ਬਠਿੰਡਾ ਦੇ ਵਾਰਡ ਨੰਬਰ 43 ਵਿੱਚ ਆਜ਼ਾਦ ਅਤੇ ਕਾਂਗਰਸ ਉਮੀਦਵਾਰਾਂ ਦੀ ਆਪਸੀ ਬਹਿਸ ਤੋਂ ਬਾਅਦ ਝੜਪ ਹੋਈ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਮਾਮਲਾ ਸੁਲਝਾਇਆ।
14:13 February 14
ਤਲਵੰਡੀ ਭਾਈ ਵਿੱਚ ਵਾਰਡ ਨੰਬਰ 11 ਦੇ ਬੂਥ 'ਤੇ ਕੁਝ ਅਗਿਆਤ ਵਿਅਕਤੀਆਂ ਨੇ ਫਾੜੇ ਕਾਗਜ਼ਾਤ
ਤਲਵੰਡੀ ਭਾਈ ਵਿੱਚ ਵਾਰਡ ਨੰਬਰ 11 ਦੇ ਬੂਥ 'ਤੇ ਕੁਝ ਅਗਿਆਤ ਵਿਅਕਤੀਆਂ ਵੱਲੋਂ ਕਾਗਜ਼ਾਤ ਫਾੜੇ ਗਏ। ਜਿਸ ਦੀ ਜਾਣਕਾਰੀ ਭਾਜਪਾ ਆਗੂ ਵਿਜੇ ਕੁਮਾਰ ਕੈਂਥ ਨੇ ਦਿੱਤੀ।
14:10 February 14
ਕੁਝ ਬਾਹਰਲੇ ਲੋਕਾਂ ਨੇ ਜਾਅਲੀ ਵੋਟਾਂ ਪਾਉਣ ਦੀ ਕੀਤੀ ਕੋਸ਼ਿਸ਼, ਵਿਰੋਧੀ ਧਿਰ ਨੇ ਰੋਕਿਆ
ਨਗਰ ਕੌਂਸਲ ਨੰਗਲ ਦੇ ਵਾਰਡ ਨੰਬਰ 10 ਵਿੱਚ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ। ਜਦੋਂ ਕੁਝ ਬਾਹਰਲੇ ਲੋਕਾਂ ਨੇ ਜਾਅਲੀ ਵੋਟਾਂ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵਿਰੋਧੀ ਧਿਰ ਨੇ ਰੋਕ ਲਿਆ। ਜਦੋਂ ਕਿ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ ਜਿਸ ਵਿੱਚ ਕੋਈ ਸਬੂਤ ਨਹੀਂ ਸੀ ਭਾਜਪਾ ਉਮੀਦਵਾਰ ਰਾਜੇਸ਼ ਚੌਧਰੀ ਨੇ ਆਰੋਪ ਲਾਏ।
13:53 February 14
ਵਿਰਸਾ ਸਿੰਘ ਵਲਟੋਹਾ ਅਤੇ ਉਨ੍ਹਾਂ ਦੇ ਮੁੰਡੇ ਗੌਰਵ ਵਲਟੋਹਾ ਸਮੇਤ 10 ਵਿਅਕਤੀਆਂ 'ਤੇ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤਾ ਮਾਮਲਾ
ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਅਤੇ ਉਨ੍ਹਾਂ ਦੇ ਮੁੰਡੇ ਗੌਰਵ ਵਲਟੋਹਾ ਸਮੇਤ 10 ਵਿਅਕਤੀਆਂ ਉੱਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ। ਉਨ੍ਹਾਂ ਉੱਤੇ ਧਾਰਾ 144 ਦੀ ਉਲੰਘਣਾ ਦਾ ਦੋਸ਼ ਲਾਇਆ। ਧਾਰਾ 188 ਤਹਿਤ ਥਾਣਾ ਭਿੱਖੀਵਿੰਡ 'ਚ ਐਫਆਈਆਰ ਕੀਤੀ। ਵਲਟੋਹਾ ਮੁਤਾਬਕ ਉਹ ਵਿਆਹ ਵਿੱਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਆਏ ਸਨ ਅਤੇ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਮਾਮਲਾ ਕੀਤਾ।
13:46 February 14
ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭਠੱਲ ਨੇ ਵਾਰਡ ਨੰਬਰ 1 ਵਿੱਚ ਆਪਣੇ ਪਰਿਵਾਰ ਸਮੇਤ ਪਾਈ ਵੋਟ
ਲਹਿਰਾਗਾਗਾ ਵਿੱਚ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭਠੱਲ ਨੇ ਵਾਰਡ ਨੰਬਰ 1 ਵਿੱਚ ਆਪਣੇ ਪਰਿਵਾਰ ਸਮੇਤ ਵੋਟ ਪਾਈ।
13:39 February 14
ਮੋਹਾਲੀ 'ਚ ਹੋ ਰਹੀ ਘੱਟ ਵੋਟਿੰਗ ਨੂੰ ਦੇਖਦਿਆਂ ਬਲਬੀਰ ਸਿੱਧੂ 10 ਨੰਬਰ ਵਾਰਡ 'ਚ ਪਹੁੰਚੇ।
ਮੋਹਾਲੀ 'ਚ ਹੋ ਰਹੀ ਘੱਟ ਵੋਟਿੰਗ ਨੂੰ ਦੇਖਦਿਆਂ ਬਲਬੀਰ ਸਿੱਧੂ 10 ਨੰਬਰ ਵਾਰਡ 'ਚ ਪਹੁੰਚੇ।
13:36 February 14
ਦੁਪਹਿਰ ਦੇ 12 ਵਜੇ ਤੱਕ ਗੁਰਦਾਸਪੁਰ 'ਚ ਵੋਟਿੰਗ
ਦੁਪਹਿਰ 12 ਵਜੇ ਤੱਕ ਗੁਰਦਾਸਪੁਰ ਵਿੱਚ 33 ਫੀਸਦ, ਦੀਨਾਨਗਰ ਵਿੱਚ 29 ਫੀਸਦ, ਕਾਦੀਆਂ ਵਿੱਚ 34 ਫੀਸਦ, ਧਾਰੀਵਾਲ ਵਿੱਚ 40 ਫੀਸਦ, ਬਟਾਲਾ ਵਿੱਚ 32 ਫੀਸਦ ਵੋਟਿੰਗ ਹੋਈ ਹੈ।
13:31 February 14
ਦੁਪਹਿਰ ਦੇ 12 ਵਜੇ ਤੱਕ ਸੰਗਰੂਰ 'ਚ ਵੋਟਿੰਗ
ਦੁਪਹਿਰ ਦੇ 12 ਵਜੇ ਤੱਕ ਸੁਨਾਮ ਵਿੱਚ 31 ਫੀਸਦ, ਅਹਿਮਦਗੜ੍ਹ ਵਿੱਚ 34.60 ਫੀਸਦ ਵੋਟਿੰਗ ਹੋ ਗਈ ਹੈ।
13:31 February 14
ਦੁਪਹਿਰ ਦੇ 12 ਵਜੇ ਤੱਕ ਫ਼ਰੀਦਕੋਟ 'ਚ ਵੋਟਿੰਗ
ਦੁਪਹਿਰ ਦੇ 12 ਵਜੇ ਤੱਕ ਫ਼ਰੀਦਕੋਟ ਜ਼ਿਲ੍ਹੇ ਵਿੱਚ 32 ਫੀਸਦ, ਜੈਤੋ ਵਿੱਚ 34 ਫੀਸਦ, ਕੋਟਕਪੁਰਾ ਵਿੱਚ 32 ਫੀਸਦ ਵੋਟਿੰਗ ਹੋ ਗਈ ਹੈ।
13:23 February 14
ਰੂਪਨਗਰ 'ਚ ਦੁਪਹਿਰ ਦੇ 12 ਵਜੇ ਤੱਕ ਦੀ ਵੋਟਿੰਗ
ਦੁਪਹਿਰ ਦੇ 12 ਵਜੇ ਤੱਕ ਕੀਰਤਪੂਰ ਸਾਹਿਬ ਵਿੱਚ 56.66 ਫੀਸਦ ਨੰਗਲ ਵਿੱਚ 31 ਫੀਸਦ, ਰੂਪਨਗਰ ਵਿੱਚ 28 ਫੀਸਦ, ਮੋਰਿੰਡਾ ਵਿੱਚ 30.48 ਫੀਸਦ ਵੋਟਿੰਗ ਹੋਈ।
13:21 February 14
ਬਰਨਾਲਾ: ਦੁਪਹਿਰ ਦੇ 12 ਵਜੇ ਤੱਕ ਭਦੌੜ 'ਚ 47 ਫੀਸਦ, ਤਪਾ ਨਗਰ 'ਚ 43 ਫੀਸਦ ਵੋਟਿੰਗ ਹੋਈ
ਬਰਨਾਲਾ: ਦੁਪਹਿਰ ਦੇ 12 ਵਜੇ ਤੱਕ ਭਦੌੜ 'ਚ 47 ਫੀਸਦ, ਤਪਾ ਨਗਰ 'ਚ 43 ਫੀਸਦ ਵੋਟਿੰਗ ਹੋਈ
13:18 February 14
ਕਪੂਰਥਲਾ ਵਿੱਚ ਕੁੱਲ 34.06 ਫੀਸਦ ਹੋਈ ਵੋਟਿੰਗ
ਦੁਪਹਿਰ ਦੇ 12 ਵਜੇ ਤੱਕ ਕਪੂਰਥਲਾ ਵਿੱਚ 33.37 ਫੀਸਦ, ਸੁਲਤਾਨਪੁਰ ਲੋਧੀ ਵਿੱਚ 37.75 ਫੀਸਦ ਵੋਟਿੰਗ ਹੋਈ ਹੈ।
13:13 February 14
ਮਾਨਸਾ ਵਿੱਚ ਕੁੱਲ 47.88 ਫੀਸਦ ਹੋਈ ਵੋਟਿੰਗ
ਦੁਪਹਿਰ ਦੇ 12 ਵਜੇ ਤੱਕ ਮਾਨਸਾ ਵਿੱਚ 38.50 ਫੀਸਦ, ਬੁਢਲਾਡਾ ਵਿੱਚ 45.00 ਫੀਸਦ, ਬਰੇਟਾ ਵਿੱਚ 39.10 ਫੀਸਦ, ਬੋਹਾ ਵਿੱਚ 55.00 ਫੀਸਦ, ਜੋਗਾ ਵਿੱਚ 61.81 ਫੀਸਦ ਵੋਟਿੰਗ ਹੋ ਹੋਈ ਹੈ।
13:10 February 14
ਮੋਗਾ 'ਚ 12 ਵਜੇ ਤੱਕ ਦੀ ਵੋਟਿੰਗ
ਮੋਗਾ ਦੇ ਨਿਹਾਲ ਸਿੰਘ ਵਾਲਾ ਵਿੱਚ ਦੁਪਹਿਰ ਦੇ 12 ਵਜੇ ਤੱਕ 50.21 ਫੀਸਦ, ਕੋਟ ਇਸੇ ਖਾਨ ਵਿੱਚ 50.08 ਫੀਸਦ, ਬੰਧਨੀ ਕਲਾਂ ਵਿੱਚ 57.7 ਫੀਸਦ ਵੋਟਿੰਗ ਹੋ ਗਈ ਹੈ।
12:56 February 14
ਹੁਸ਼ਿਆਰਪੁਰ ਵਿੱਚ ਕਾਂਗਰਸ ਅਤੇ ਭਾਜਪਾ ਦੇ ਵਰਕਰ ਆਪਸ ਵਿੱਚ ਬਹਿਸਦੇ ਹੋਏ
ਹੁਸ਼ਿਆਰਪੁਰ ਵਿੱਚ ਕਾਂਗਰਸ ਅਤੇ ਭਾਜਪਾ ਦੇ ਵਰਕਰ ਆਪਸ ਵਿੱਚ ਬਹਿਸਦੇ ਹੋਏ
12:47 February 14
ਸੰਗਰੂਰ ਵਿੱਚ ਕੁਲ ਵੋਟਿੰਗ 14.25 ਫੀਸਦ ਹੋਇਆ
ਸੰਗਰੂਰ ਦੇ ਸੁਨਾਮ ਵਿੱਚ 13 ਫੀਸਦ, ਲੋਗੋਂਵਾਲ ਵਿੱਚ 21.88 , ਲਹਿਰਾਗਾਗਾ ਵਿੱਚ 20.02, ਭਵਾਨੀਗੜ੍ਹ ਵਿੱਚ 17.30 ਫੀਸਦ, ਧੂਰੀ 16.07, ਅਹਿਮਦਗੜ੍ਹ ਵਿੱਚ 14.54 ਫੀਸਦ, ਅਮਰਗੜ੍ਹ ਵਿੱਚ 25.42 ਫੀਸਦ, ਮਲੇਰਕੋਟਲਾ ਵਿੱਚ 14.00 ਫੀਸਦ ਵੋਟਰਾਂ ਨੇ ਵੋਟ ਪਾਈ
12:44 February 14
ਲਾੜੇ ਨੇ ਵਿਆਹ ਵਾਲੇ ਦਿਨ ਪਾਈ ਵੋਟ
ਬਰਨਾਲਾ ਵਿੱਚ ਲਾੜੇ ਨੇ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਵੋਟ ਪਾਈ ਹੈ।
12:43 February 14
ਸ਼ਹੀਦ ਭਗਤ ਸਿੰਘ ਨਗਰ 'ਚ ਕੁੱਲ ਵੋਟਿੰਗ 15.02 ਫੀਸਦ ਹੋਈ
ਸ਼ਹੀਦ ਭਗਤ ਸਿੰਘ ਨਗਰ ਦੇ ਨਵਾਂਸ਼ਹਿਰ 'ਚ 13 ਫੀਸਦ, ਬੰਗਾ ਵਿੱਚ 15.19 ਫੀਸਦ, ਰਾਹੋਂ ਵਿੱਚ 19.78 ਫੀਸਦ ਵੋਟਿੰਗ ਹੋ ਗਈ ਹੈ।
12:11 February 14
ਈਵੀਐਮ ਮਸ਼ੀਨਾਂ ਦੀ ਖ਼ਰਾਬੀ 'ਤੇ ਲੋਕਾਂ ਨੇ ਪ੍ਰਸ਼ਾਸਨ 'ਤੇ ਲਾਏ ਇਲਜ਼ਾਮ
ਜਗਰਾਂਓ ਵਿੱਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਪਰ ਮਸ਼ੀਨਾਂ ਦੀ ਖ਼ਰਾਬੀ ਕਰਕੇ ਵਾਰਡ ਨੰਬਰ 19 ਵਿੱਚ ਰੋਸ ਅਤੇ ਮਾਯੂਸੀ ਛਾਈ ਹੋਈ ਹੈ। ਇਸ ਦੌਰਾਨ ਲੋਕਾਂ ਨੇ ਪ੍ਰਸ਼ਾਸਨ ਉੱਤੇ ਇਲਜ਼ਾਮ ਲਗਾਏ। ਉਮੀਦਵਾਰ ਨੇ ਕਿਹਾ ਕਿ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਜਦ ਇਸ ਬਾਰੇ ਜਗਰਾਂਓ ਦੇ ਐਸਡੀਐਮ ਨਰਿੰਦਰ ਸਿੰਘ ਧਾਲੀਵਾਲ ਨਾਲ ਸਾਡੀ ਟੀਮ ਨੇ ਫੋਨ ਉੱਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਲਦ ਹੀ ਮਸ਼ੀਨਾਂ ਠੀਕ ਹੋ ਜਾਣਗੀਆਂ।
12:09 February 14
ਫ਼ਰੀਦਕੋਟ ਵਿੱਚ ਵੋਟਿੰਗ ਜਾਰੀ
ਫ਼ਰੀਦਕੋਟ ਵਿੱਚ 10 ਵਜੇ ਤੱਕ 13.50 ਫੀਸਦ, ਜੈਤੂੰ ਵਿੱਚ 18 ਫੀਸਦ ਪੋਲਿੰਗ ਹੋ ਗਈ ਹੈ।
12:08 February 14
ਮੋਗਾ 'ਚ ਵੋਟਿੰਗ ਜਾਰੀ
ਮੋਗਾ ਦੇ ਬੰਧਨੀ ਕਲਾਂ ਵਿੱਚ 10 ਵਜੇ ਤੱਕ 28 ਫੀਸਦ, ਨਿਹਾਲ ਸਿੰਘ ਵਾਲਾ ਵਿੱਚ 22.62 ਫੀਸਦ ਅਤੇ ਕੋਟ ਇਸੇ ਖਾਨ ਵਿੱਚ 24.58 ਫੀਸਦ ਪੋਲਿੰਗ ਹੋ ਗਈ ਹੈ।
11:56 February 14
ਅੰਮ੍ਰਿਤਸਰ ਦੇ ਵਾਰਡ ਨੰਬਰ 37 ਵਿੱਚ 20 ਫੀਸਦ ਵੋਟਿੰਗ
ਅੰਮ੍ਰਿਤਸਰ ਦੇ ਵਾਰਡ ਨੰਬਰ 37 ਵਿੱਚ 20 ਫੀਸਦ ਵੋਟਿੰਗ ਹੋ ਗਈ ਹੈ। ਚੋਣਾਂ ਸ਼ਾਤੀ ਪੂਰਵਕ ਹੋ ਹਰੀਆਂ ਹਨ। ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸ਼ਤੈਦ ਹੈ। ਅਜਨਾਲਾ ਵਿੱਚ ਪਹਿਲੇ 2 ਘੰਟਿਆਂ ਵਿੱਚ 17 ਫੀਸਦ ਵੋਟਾਂ ਪੋਲ ਹੋਈਆਂ ਹਨ।
11:56 February 14
ਕਾਂਗਰਸ ਅਤੇ ਆਜ਼ਾਦ ਉਮੀਦਵਾਰ ਦੇ ਸਮਰਥਕ ਹੋਏ ਹਥੋਂ ਪਾਈ
ਗੁਰਦਾਸਪੁਰ ਦੇ ਵਾਰਡ ਨੰਬਰ 34 ਦੇ ਬੂਥ ਨੰਬਰ 76, 77 ਵਿੱਚ ਵੋਟਾਂ ਪਾਉਣ ਦੌਰਾਨ ਝਗੜਾ ਹੋਇਆ। ਇਹ ਝਗੜੇ ਵਿੱਚ ਕਾਂਗਰਸ ਉਮੀਦਵਾਰ ਦੇ ਸਮਰਥਕ ਅਤੇ ਆਜ਼ਾਦ ਉਮੀਦਵਾਰ ਦੇ ਸਮਰਥਕ ਜਾਅਲੀ ਵੋਟ ਨੂੰ ਲੈ ਕੇ ਹੱਥੋਂ ਪਾਈ ਹੋ ਗਏ। ਇਸ ਹੱਥੋਂ ਪਾਈ ਵਿੱਚ ਦਸਤਾਰ ਲੱਥੀ।
11:42 February 14
ਫ਼ਾਜ਼ਿਲਕਾ ਵਿੱਚ ਪੋਲਿੰਗ ਜਾਰੀ
ਜ਼ਿਲ੍ਹਾ ਫ਼ਾਜ਼ਿਲਕਾ ਵਿੱਚ 25 ਫੀਸਦ, ਜਲਾਲਾਬਾਦ ਵਿੱਚ 19.5 ਫੀਸਦ, ਅਬੋਹਰ ਵਿੱਚ 13 ਫੀਸਦ ਅਤੇ ਅਰਨੀਵਾਲ ਵਿੱਚ 27 ਫੀਸਦ ਪੋਲਿੰਗ ਹੋ ਚੁੱਕੀ ਹੈ।
11:41 February 14
ਮੋਹਾਲੀ 'ਚ ਵੋਟਿੰਗ ਜਾਰੀ
ਮੋਹਾਲੀ ਦੇ ਖਰੜ 'ਚ 10 ਫੀਸਦ, ਨਯਾ ਗਾਓ 'ਚ 17 ਫੀਸਦ, ਕੁਰਾਲੀ ਵਿੱਚ 13 ਫੀਸਦ, ਲਾਲਰੂ ਵਿੱਚ 19.69 ਫੀਸਦ, ਡੇਰਾਬੱਸੀ ਵਿੱਚ 14.48 ਫੀਸਦ, ਮੋਹਾਲੀ ਦੇ ਵਾਰਡ ਨੰਬਰ 1 ਤੋਂ 25 ਵਿੱਚ 12 ਫੀਸਦ, ਬਨੂਰ ਵਿੱਚ 15 ਫੀਸਦ, ਜ਼ੀਰਕਪੁਰ ਵਿੱਚ 12 ਫੀਸਦ, ਐਸਏਐਸ ਦੇ ਵਾਰਡ ਨੰਬਰ 26 ਤੋਂ 50 ਵਿੱਚ 13 ਫੀਸਦ ਪੋਲਿੰਗ ਹੋ ਗਈ ਹੈ।
11:33 February 14
ਅਮਨ ਅਰੋੜਾ ਨੇ ਆਪਣੀ ਮਾਤਾ ਨਾਲ ਪਾਈ ਵੋਟ
ਸੰਗਰੂਰ ਦੇ ਹਲਕਾ ਸੁਨਾਮ ਵਿੱਚ 9 ਨੰਬਰ ਬੂਥ ਵਿੱਚ ਐਮਐਲਏ ਅਮਨ ਅਰੋੜਾ ਅਤੇ ਉਨ੍ਹਾਂ ਦੀ ਮਾਤਾ ਨੇ ਵੋਟ ਪਾਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਚੋਣ ਸ਼ਾਤਮਾਈ ਢੰਗ ਨਾਲ ਹੋਣੀ ਚਾਹੀਦੀ ਹੈ।
11:30 February 14
ਪਟਿਆਲਾ 'ਚ ਵੋਟਿੰਗ ਜਾਰੀ
ਪਟਿਆਲਾ ਦੇ ਸਮਾਣਾ ਵਿੱਚ 14.69 ਫੀਸਦ, ਨਾਭਾ ਵਿੱਚ 16 ਫੀਸਦ, ਪਾਤੜਾਂ ਵਿੱਚ 13.5 ਫੀਸਦ, ਰਾਜਪੁਰਾ 'ਚ 14 ਫੀਸਦ ਵੋਟਰਾਂ ਨੇ ਪੋਲਿੰਗ ਕਰ ਦਿੱਤੀ ਹੈ।
11:17 February 14
ਪੱਟੀ ਵਾਰਡ ਨੰਬਰ 7 'ਚ ਕਾਂਗਰਸੀ ਅਤੇ ਆਪ ਵਰਕਰ ਹੋਏ ਹੱਥੋ ਪਾਈ, ਚੱਲੀ ਗੋਲੀ, ਇੱਕ ਵਿਅਕਤੀ ਦੇ ਲੱਗੀ ਗੋਲੀ
ਤਰਨ ਤਾਰਨ ਦੇ ਪੱਟੀ ਵਾਰਡ ਨੰਬਰ 7 'ਚ ਕਾਂਗਰਸੀ ਅਤੇ ਆਪ ਵਰਕਰ ਹੱਥੋ ਪਾਈ ਹੋਏ। ਹੱਥੋਂ ਪਾਈ 'ਚ ਲੱਥੀਆਂ ਪੱਗਾਂ ਚੱਲੀ ਗੋਲੀ। ਇੱਕ ਵਿਅਕਤੀ ਦੇ ਗੋਲੀ ਲੱਗਣ ਦੀ ਖ਼ਬਰ ਆਈ ਹੈ। ਇਸ ਹਾਦਸੇ ਤੋਂ ਬਾਅਦ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।
11:02 February 14
ਰੂਪਨਗਰ 'ਚ ਵੋਟਿੰਗ ਜਾਰੀ
ਰੂਪਨਗਰ ਦੇ ਨੰਗਲ ਵਿੱਚ 14 ਫੀਸਦ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ 18 ਫੀਸਦ ਵੋਟਿੰਗ ਹੋ ਗਈ ਹੈ। ਕੀਰਤਪੁਰ ਸਾਹਿਬ ਵਿੱਚ 27.40 ਫੀਸਦ ਵੋਟਰਾਂ ਨੇ ਵੋਟਿੰਗ ਕਰ ਦਿੱਤੀ ਹੈ।
10:52 February 14
ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੀ ਪਾਈ ਵੋਟ
ਨਗਰ ਨਿਗਮ ਚੋਣਾਂ ਦੇ ਚੱਲਦੇ ਇਸ ਵਾਰ ਪਠਾਨਕੋਟ ਦੇ ਨਗਰ ਨਿਗਮ ਵਿੱਚ ਕੁੱਲ 216 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸ ਨੂੰ ਲੈ ਕੇ ਅੱਜ ਕੱਲ੍ਹ 1 ਲੱਖ 48 ਹਜ਼ਾਰ ਵੋਟਰ ਇਨ੍ਹਾਂ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਅੱਜ ਸਵੇਰ ਤੋਂ ਹੀ ਵੋਟਰ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਅਤੇ ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਆਪਣੇ ਵੋਟ ਦਾ ਇਸਤੇਮਾਲ ਕਰਨ ਲਈ ਪੁੱਜੇ ਹਨ। ਉਨ੍ਹਾਂ ਕਿਹਾ ਕਿ ਲੋਕ ਜਿਸ ਮਰਜ਼ੀ ਨੂੰ ਵੋਟ ਪਾਉਣ ਪਰ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ।
10:48 February 14
ਜਗਰਾਂਓ ਤੋਂ ਪੁਲਿਸ ਨੇ 2 ਸ਼ਰਾਰਤੀ ਅਨਸਰਾਂ ਨੂੰ ਕੀਤਾ ਕਾਬੂ
ਲੁਧਿਆਣਾ: ਜਗਰਾਂਓ ਦੇ ਵਾਰਡ ਨੰਬਰ 3 ਵਿਖੇ ਜੋ ਕਿ ਹਈਪਰ ਸੈਂਸਟਵ ਵਾਰਡ ਹੈ। ਉੱਥੋਂ ਦੀ ਪੁਲਿਸ ਨੇ 2 ਸ਼ਰਾਰਤੀ ਅਨਸਰਾਂ ਨੂੰ ਕਾਬੁ ਕੀਤਾ ਹੈ। ਜੋ ਕਿ ਲੁਧਿਆਣਾ ਦੇ ਕਿਚਲੁ ਨਗਰ ਦੇ ਵਾਸੀ ਹਨ। ਡਿਪਟੀ ਜਤਿੰਦਰ ਜੀਤ ਸਿੰਘ ਨੇ ਦੱਸਿਆ ਕਿ ਅਸੀਂ ਪੂਰੇ ਇਲਾਕੇ ਵਿੱਚ ਪੂਰੀ ਸਖ਼ਤੀ ਕੀਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸਾਡੀ ਇੰਨੀ ਸਖ਼ਤੀ ਦੇ ਬਾਬਜੂਦ ਵੀ ਇਹ ਦਾਖ਼ਲ ਹੋਏ ਅਸੀਂ ਬਕਸ਼ਾਗੇਂ ਨਹੀਂ। ਉਨ੍ਹਾਂ ਦੱਸਿਆ ਕਿ ਸਾਰੇ 22 ਵਾਰਡਾਂ ਵਿੱਚ ਸਾਡੀ ਪੁਰੀ ਸਖ਼ਤੀ ਨਾਲ ਡਿਊਟੀਆਂ ਲਗਾਇਆ ਹਨ।
10:45 February 14
ਆਪ ਨੇ ਕਾਂਗਰਸ 'ਤੇ ਧੱਕੇ ਨਾਲ ਚੋਣਾਂ ਜਿੱਤਣ ਦਾ ਲਗਾਇਆ ਦੋਸ਼
ਆਪ ਵਿਧਾਇਕ ਅਤੇ ਸੂਬਾ ਯੂਥ ਪ੍ਰਧਾਨ ਮੀਤ ਹੇਅਰ ਨੇ ਪੱਟੀ ਵਿਖੇ ਆਪ ਵਰਕਰਾਂ 'ਤੇ ਲਾਠੀਚਾਰਜ ਕਰਨ ਅਤੇ ਯੂਥ ਆਗੂ ਨੂੰ ਹਿਰਾਸਤ 'ਚ ਲੈਣ ਦੀ ਨਿਖੇਧੀ ਕੀਤੀ। ਆਪ ਨੇ ਕਾਂਗਰਸ 'ਤੇ ਧੱਕੇ ਨਾਲ ਚੋਣਾਂ ਜਿੱਤਣ ਦੇ ਦੋਸ਼ ਲਗਾਇਆ।
10:38 February 14
ਜੇਕਰ ਪ੍ਰਸ਼ਾਸ਼ਨ ਨੇ ਧੱਕਾ ਕੀਤਾ ਤਾਂ ਹਾਈਵੇ 'ਤੇ ਜਾਮ ਕਰ ਦਿਆਂਗੇ: ਮਾਣੂਕੇ
ਜਗਰਾਂਓ ਦੇ ਵਾਰਡ ਨੰਬਰ 17 ਵਿੱਚ ਬੀਤੀ ਰਾਤ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਘਰ ਬਾਹਰ ਹੰਗਾਮਾ ਹੋਇਆ। ਇਸ ਦੀ ਪੁਸ਼ਟੀ ਜਗਰਾਂਓ ਦੀ ਵਿਧਾਇਕਾ ਸਰਵਜੀਤ ਕੌਰ ਮਾਣੁਕੇ ਨੇ ਕੀਤੀ। ਸਰਵਜੀਤ ਕੌਰ ਨੇ ਕਿਹਾ ਮਸ਼ੀਨਰੀ ਦੀ ਗ਼ਲਤ ਵਰਤੋਂ ਹੋ ਰਹੀ। 19 ਨੰਬਰ ਵਾਰਡ ਵਿੱਚ evm ਮਸ਼ੀਨ ਖ਼ਰਾਬ ਹੈ। ਮਾਣੂਕੇ ਨੇ ਕਿਹਾ ਜੇਕਰ ਪ੍ਰਸ਼ਾਸ਼ਨ ਨੇ ਧੱਕਾ ਕੀਤਾ ਤਾਂ ਹਾਈਵੇ 'ਤੇ ਜਾਮ ਕਰ ਦਿਆਂਗੇ।
10:26 February 14
ਲੁਧਿਆਣਾ ਦੇ ਦਾਖਾ ਦੇ ਵਾਰਡ ਨੰਬਰ 8 'ਚ 16.17 ਫੀਸਦ ਵੋਟਰਾਂ ਨੇ ਪਾਈ ਵੋਟ
ਲੁਧਿਆਣਾ: ਇੱਥੋਂ ਦੇ ਜਗਰਾਂਓ ਵਿੱਚ ਹੁਣ ਤੱਕ 13 ਫੀਸਦ ਵੋਟਰਾਂ ਵੋਟ ਪਾ ਦਿੱਤੀ ਹੈ। ਪਾਇਲ ਵਿੱਚ 14.6 ਫੀਸਦ, ਸਾਹਣੇਵਾਲ ਵਿੱਚ ਹੁਣ ਤੱਕ 16.81 ਫੀਸਦ ਵੋਟਰਾਂ ਨੇ ਆਪਣੀ ਵੋਟ ਪਾ ਦਿੱਤੀ ਹੈ। ਲੁਧਿਆਣਾ ਦੇ ਦਾਖਾ ਦੇ ਵਾਰਡ ਨੰਬਰ 8 ਵਿੱਚ 16.17 ਫੀਸਦ ਵੋਟਰਾਂ ਨੇ ਵੋਟ ਪਾ ਦਿੱਤੀ ਹੈ। ਇੱਥੋਂ ਦੇ ਦੋਰਾਹਾ ਵਿੱਚ 17 ਫੀਸਦ ਵੋਟਿੰਗ ਹੋ ਗਈ ਹੈ। ਰਾਏਕੋਟ ਵਿੱਚ 20 ਫੀਸਦ ਪੋਲਿੰਗ ਹੋ ਗਈ ਹੈ।
10:10 February 14
ਅੰਮ੍ਰਿਤਸਰ ਦੇ ਵਾਰਡ ਨੰਬਰ 7 'ਚ 1 ਘੰਟਾ ਬੰਦ ਰਹੀ ਈਵੀਐਮ ਮਸ਼ੀਨ
ਅੰਮ੍ਰਿਤਸਰ 'ਚ ਵੋਟਿੰਗ ਜਾਰੀ ਹੈ ਪਰ ਇੱਥੋਂ ਦੇ ਵਾਰਡ ਨੰਬਰ 7 ਵਿੱਚ ਈਵੀਐਮ ਮਸ਼ੀਨ ਕਰੀਬ 1 ਘੰਟਾ ਬੰਦ ਰਹੀ ਹੈ ਮਸ਼ੀਨ ਬੰਦ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਈਵੀਐਮ ਮਸ਼ੀਨ ਨੂੰ ਬਦਲ ਦਿੱਤਾ ਹੈ। ਇਸ ਦੌਰਾਨ ਪੁੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇੱਥੇ ਵੋਟਿੰਗ ਸ਼ਾਤੀਪੂਰਨ ਢੰਗ ਨਾਲ ਚੱਲ ਰਹੀ ਹੈ।
10:07 February 14
ਇਹ ਚੋਣ ਵਿਧਾਨਸਭਾ ਦਾ ਸੈਮੀਫਾਈਨਲ: ਬਲਬੀਰ ਸਿੱਧੂ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਚੋਣ ਵਿਧਾਨਸਭਾ ਦਾ ਸੈਮੀਫਾਈਨਲ ਹੈ। ਜਦੋਂ ਉਨ੍ਹਾਂ ਤੋਂ ਉਨ੍ਹਾਂ ਦੇ ਭਰਾ ਨੂੰ ਮੇਅਰ ਬਣਾਉਣ ਦੇ ਬਾਰੇ ਵਿੱਚ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਪਾਰਟੀ ਚੋਣ ਜਿੱਤਣ ਦੇ ਬਾਅਦ ਤੈਅ ਕਰੇਗੀ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਾਂਗਰਸ ਮੋਹਾਲੀ ਨਗਰ ਨਿਗਮ ਦੀ 50 ਸੀਟਾਂ ਜਿੱਤੇਗੀ।
10:01 February 14
ਪੱਟੀ ਦੇ ਵਾਰਡ ਨੰਬਰ 7 'ਚ ਚੱਲੀ ਗੋਲੀ
ਤਰਨ ਤਾਰਨ 'ਚ ਸਥਾਨਕ ਵੋਟਿੰਗ ਜਾਰੀ ਹੈ। ਵੋਟਿੰਗ ਜਾਰੀ ਦੌਰਾਨ ਇੱਥੋਂ ਦੇ ਵਾਰਡ ਨੰਬਰ 7 ਪੱਟੀ ਵਿੱਚ ਗੋਲੀ ਚੱਲੀ।
09:50 February 14
ਸੰਘਣੀ ਧੁੰਧ ਕਾਰਨ ਰੂਪਨਗਰ 'ਚ ਵੋਟਰਾਂ ਦੀ ਆਮਦ ਘੱਟ
ਸ੍ਰੀ ਆਨੰਦਪੁਰ ਸਾਹਿਬ 13, ਸ੍ਰੀ ਕੀਰਤਪੁਰ ਸਾਹਿਬ 11, ਨੰਗਲ ਦੇ 19 ਨਗਰ ਕੌਂਸਲ 'ਚ ਵੋਟਰਾਂ ਦੀਆਂ ਵੋਟਾਂ ਸਮੇਂ ਤੋਂ ਸ਼ੁਰੂ ਹੋਈਆਂ। ਸੰਘਣੀ ਧੁੰਦ ਦੇ ਕਾਰਨ ਵੋਟ ਪਾਉਣ ਲਈ ਵੋਟਰਾਂ ਦੀ ਗਿਣਤੀ ਘੱਟ ਹੈ ਪਰ ਵੋਟਰਾਂ ਵਿੱਚ ਕਾਫੀ ਉਤਸ਼ਾਹ ਹੈ। ਸ੍ਰੀ ਆਨੰਦਪੁਰ ਸਾਹਿਬ 65 ਸ੍ਰੀ ਕੀਰਤਪੁਰ ਸਾਹਿਬ 45 ਨੰਗਲ 74 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ ।
09:39 February 14
ਸਿਹਤ ਮੰਤਰੀ ਬਲਬੀਰ ਸਿੰਘੂ ਸਿੱਧੂ ਨੇ ਪਰਿਵਾਰ ਸਣੇ ਪਾਈ ਵੋਟ
ਸਥਾਨਕ ਚੋਣਾਂ ਦੀ ਵੋਟਿੰਗ ਜਾਰੀ ਹੈ। ਇਸ ਵੋਟਿੰਗ 'ਚ ਸਿਹਤ ਮੰਤਰੀ ਬਲਬੀਰ ਸਿੰਘੂ ਸਿੱਧੂ ਨੇ ਪਰਿਵਾਰ ਸਮੇਤ ਵੋਟ ਪਾਈ।
09:23 February 14
ਮੋਹਾਲੀ ਦੇ ਵਾਰਡ ਨੰ. 10 'ਚ ਆਪ ਅਤੇ ਕਾਂਗਰਸ ਵਿਚਕਾਰ ਹੋਈ ਬਹਿਸ
ਮੋਹਾਲੀ ਦੇ ਵਾਰਡ ਨੰਬਰ 10 ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਬਹਿਸ ਦੇਖਣ ਨੂੰ ਮਿਲੀ। ਆਮ ਆਦਮੀ ਪਾਰਟੀ ਵੱਲੋਂ 10 ਨੰਬਰ ਬੂਥ ਦੇ ਬਾਹਰ ਵੀਡੀਓਗ੍ਰਾਫੀ ਕਰਵਾਈ ਜਾ ਰਹੀ ਸੀ ਜਿਸ ਨੂੰ ਲੈ ਕੇ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਵੀਡੀਓਗ੍ਰਾਫਰ ਨੂੰ ਰੋਕ ਦਿੱਤਾ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਪੁਲਿਸ ਨਾਲ ਬਹਿਸ ਕੀਤੀ। ਇਸ ਦੌਰਾਨ ਮੌਕੇ 'ਤੇ ਬਲਬੀਰ ਸਿੰਘ ਸਿੱਧੂ ਦੇ ਭਰਾ ਜੀਤੀ ਸਿੱਧੂ ਵੀ ਮੌਜੂਦ ਸਨ।
09:06 February 14
ਮੋਹਾਲੀ: 10 ਨੰਬਰ ਵਾਰਡ 'ਚ ਆਪ ਅਤੇ ਕਾਂਗਰਸ ਚ ਤਿੱਖੀ ਬਹਿਸ
ਮੋਹਾਲੀ ਦੇ ਵਾਰਡ ਨੰਬਰ 10 'ਚ ਆਪ ਅਤੇ ਕਾਂਗਰਸ ਚ ਤਿੱਖੀ ਬਹਿਸ ਹੋਈ। ਬਲਬੀਰ ਸਿੱਧੂ ਦੇ ਭਰਾ ਜਿੱਤੀ ਸਿੱਧੂ ਵੋਟਿੰਗ ਬੂਥ ਬਾਹਰ ਮੌਜੂਦ ਹਨ। ਆਪ ਵੱਲੋਂ ਵੀਡੀਓ ਗ੍ਰਾਫੀ ਕਰਵਾਉਣ ਨੂੰ ਲੈਕੇ ਪੁਲਿਸ ਨੇ ਰੋਕਿਆ। ਪੁਲਿਸ ਵੱਲੋਂ ਰੋਕਣ ਤੋਂ ਬਾਅਦ ਹੋਈ ਤਕਰਾਰ।
08:59 February 14
ਬਠਿੰਡਾ ਨਗਰ ਨਿਗਮ ਦੀਆਂ ਵੋਟਿੰਗ ਸ਼ੁਰੂ ਵੋਟਰਾਂ ਦੀ ਲੱਗੀ ਲੰਬੀ ਕਤਾਰ
ਨਗਰ ਨਿਗਮ ਦੀਆਂ ਵੋਟਿੰਗ ਲਈ ਬਠਿੰਡਾ ਵਿੱਚ ਵੋਟਰਾਂ ਦੀ ਲੱਗੀ ਲੰਬੀ ਕਤਾਰ ਲੱਗਣੀ ਸ਼ੁਰੂ ਹੋ ਗਈ ਹੈ।
08:58 February 14
ਜਗਰਾਓ ਵਿੱਚ ਹੋਈ ਸ਼ੁਰੁਆਤ ਲੋਕਾਂ ਵਿੱਚ ਭਾਰੀ ਉਤਸ਼ਾਹ
ਨਗਰ ਕੌਂਸਲ ਚੋਣਾਂ ਲਈ ਜਗਰਾਓਂ ਦੇ 23 ਵਾਰਡਾਂ ਵਿੱਚੋਂ 22 ਵਾਰਡਾਂ ਲਈ ਮਤਦਾਨ ਹੋਣ ਜਾ ਰਿਹਾ ਜਦਕਿ ਇੱਕ ਵਾਰਡ 14 ਨੰਬਰ ਲਈ ਪਹਿਲਾਂ ਹੀ ਐਲਾਨ ਹੋ ਚੁਕੀਆ ਹੈ। ਬਾਕੀ 22 ਲਈ ਮਤਦਾਨ ਸ਼ੁਰੂ ਹੋ ਚੁਕਿਆ ਹੈ। ਜਗਰਾਓ ਵਿੱਚ ਸ਼ਾਂਤੀ ਪੂਰਨ ਸਾਰਾ ਕੰਮ ਚੱਲ ਰਿਹਾ ਹੈ।ਪੁਲਿਸ ਪਰਸ਼ਾਸਨ ਵਲੋਂ ਪੁਰੀ ਸਖ਼ਤੀ ਨਾਲ ਡਿਊਟੀਆਂ ਲਗਾਇਆ ਗਇਆ ਹਨ। ਭਾਰੀ ਧੁੰਦ ਹੋਣ ਦੇ ਬਾਬਜੂਦ ਭੀ ਬੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ।
08:53 February 14
ਵੋਟ ਪਾਉਣ ਲਈ ਸਥਾਨਕ ਲੋਕ ਪੋਲਿੰਗ ਬੂਥ ਉੱਤੇ ਲਾਈਨਾਂ 'ਚ ਖੜੇ
ਹੁਸ਼ਿਆਰਪੁਰ ਵਿੱਚ ਵੋਟਿੰਗ ਜਾਰੀ ਹੈ। ਵੋਟ ਪਾਉਣ ਲਈ ਸਥਾਨਕ ਲੋਕ ਪੋਲਿੰਗ ਬੂਥ ਉੱਤੇ ਲਾਈਨਾਂ ਵਿੱਚ ਖੜੇ ਹੋਏ ਹਨ।
08:39 February 14
ਠੰਡ 'ਚ ਚੋਣ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ
ਬਰਨਾਲਾ: ਨਗਰ ਕੌਂਸਲ ਚੋਣਾਂ ਤਹਿਤ ਬਰਨਾਲਾ ਵਿਖੇ 8.00 ਵਜੇ ਪੋਲਿੰਗ ਸ਼ੁਰੂ ਹੋਈ। ਬਰਨਾਲਾ ਦੀ ਚਾਰ ਥਾਵਾਂ ਬਰਨਾਲਾ, ਤਪਾ, ਭਦੌੜ ਅਤੇ ਧਨੌਲਾ ਵਿਖੇ ਪੋਲਿੰਗ ਹੋ ਰਹੀ ਹੈ। ਪੋਲਿੰਗ ਸਟੇਸ਼ਨਾਂ ਦੇ ਬਾਹਰ ਵੱਖ-ਵੱਖ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਨੇ ਪੋਲਿੰਗ ਬੂਥ ਲਗਾਏ ਹਨ। ਧੁੰਦ ਅਤੇ ਠੰਡ ਕਾਰਨ ਵੀ ਲੋਕਾਂ ਵਿੱਚ ਚੋਣ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਵੋਟ ਪਾਉਣ ਲਈ ਲਾਈਨਾਂ ਲੱਗ ਰਹੀਆਂ ਹਨ।
08:35 February 14
ਚੋਣ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ
ਜਗਰਾਂਓ ਵਿੱਚ ਨਗਰ ਕੌਂਸਲ ਚੋਣਾਂ ਦੀ ਸ਼ੁਰੁਆਤ ਹੋ ਗਈ ਹੈ। ਚੋਣ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਜਗਰਾਂਓ ਦੇ 23 ਵਾਰਡਾਂ ਵਿੱਚੋਂ 22 ਵਾਰਡਾਂ ਲਈ ਮਤਦਾਨ ਹੋਣ ਜਾ ਰਿਹਾ ਹੈ ਜਦਕਿ ਇੱਕ ਵਾਰਡ 14 ਨੰਬਰ ਪਹਿਲਾਂ ਹੀ ਘੋਸ਼ਿਤ ਹੋ ਚੁੱਕਿਆ ਹੈ। ਬਾਕੀ 22 ਲਈ ਮਤਦਾਨ ਸ਼ੁਰੂ ਹੋ ਚੁੱਕਿਆ ਹੈ। ਜਗਰਾਂਓ ਵਿੱਚ ਸ਼ਾਂਤੀ ਪੂਰਨ ਸਾਰਾ ਕੰਮ ਚੱਲ ਰਿਹਾ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਪੁਰੀ ਸਖ਼ਤੀ ਨਾਲ ਡਿਊਟੀਆਂ ਲਗਾਇਆ ਗਈਆਂ ਹਨ।
08:28 February 14
ਲੋਕ ਵੋਟ ਪਾਉਣ ਲਈ ਪੋਲਿੰਗ ਬੂਥ 'ਤੇ ਪਹੁੰਚੇ
ਕੜਾਕੇ ਦੀ ਠੰਡ ਵਿੱਚ ਸਥਾਨਕ ਲੋਕ ਵੋਟ ਪਾਉਣ ਲਈ ਪੋਲਿੰਗ ਬੂਥ ਉੱਤੇ ਪਹੁੰਚੇ।
08:11 February 14
ਨਿਗਮ ਚੋਣਾਂ 2021: ਜਲੰਧਰ ਦੇ ਪੋਲਿੰਗ ਬੂਥ ਦਾ ਪ੍ਰਬੰਧ
ਜਲੰਧਰ: ਮਤਦਾਨ 'ਤੇ ਸਥਾਨਕ ਬੂਥਾਂ ਦਾ ਹਾਲ ਬਿਆਨ ਕਰਦਿਆਂ ਤਸਵੀਰਾਂ ਦਿਖਾ ਰਹੇ ਹਾਂ। ਸਥਾਨਕ 419 ਉਮੀਦਵਾਰਾਂ ਦਾ ਫੈਸਲੇ ਲਈ ਸੁਰੱਖਿਆ ਪ੍ਰਬੰਧ ਪੁਖ਼ਤਾ ਕਰ ਦਿੱਤੇ ਗਏ ਹਨ। ਬੂਥ ਦੇ ਬਾਹਰ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਤੇ ਨਾਲ ਹੀ ਚੋਣਾਂ ਦੇ ਮੁਲਾਜ਼ਮਾਂ ਨੇ ਵੀ ਆਪਣੇ ਪ੍ਰਬੰਧ ਨੂੰ ਯਕੀਨੀ ਬਣਾ ਰਹੇ ਹਨ।
08:01 February 14
ਸਥਾਨਕ ਵੋਟਿੰਗ ਸ਼ੁਰੂ
ਪੰਜਾਬ ਵਿੱਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਸ਼ੁਰੂ ਹੋ ਗਈਆਂ ਹਨ। ਵੋਟਿੰਗ ਸ਼ੁਰੂ ਹੋਣ ਉੱਤੇ ਮੋਹਾਲੀ ਵਿੱਚ ਵੋਟਰ ਆਪਣੀ ਵੋਟ ਪਾਉਣ ਲਈ ਲਾਈਨਾਂ ਵਿੱਚ ਲੱਗੇ ਹੋਏ ਹਨ।
07:44 February 14
ਈਟੀਵੀ ਭਾਰਤ ਦੀ ਟੀਮ ਨੇ 7 ਵਜੇ ਮੋਹਾਲੀ ਪੋਲਿੰਗ ਬੂਥ ਦਾ ਲਿਆ ਜਾਇਜ਼ਾ
ਮੋਹਾਲੀ: ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਪੁਲਿਸ ਨੇ ਪੁਖ਼ਤਾ ਪ੍ਰਬੰਧ ਕੀਤੇ ਹਨ। ਦੱਸ ਦਈਏ ਕਿ ਮੋਹਾਲੀ ਦੇ 'ਚ 509 ਬੂਥ ਹਨ। ਮਿਲੀ ਜਾਣਕਾਰੀ ਦੇ ਮੁਤਾਬਕ, ਇਨ੍ਹਾਂ 'ਚੋਂ 219 ਬੂਥ ਸੰਵੇਦਨਸ਼ੀਲ ਹਨ ਤੇ ਨਾਲ ਹੀ 48 ਅਤਿ ਸੰਵੇਦਨਸ਼ੀਲ ਹਨ। ਬੂਥਾਂ 'ਤੇ ਪੁਲਿਸ ਨੇ ਪੁਖ਼ਤਾ ਪ੍ਰਬੰਧ ਕੀਤੇ ਹਨ। ਪੋਲਿੰਗ ਬੂਥ ਦੇ ਅੰਦਲ, ਬੈਗ, ਝੋਲਾ, ਕੈਮਰਾ ਆਦਿ ਲੈ ਕੇ ਜਾਣਾ ਮਨ੍ਹਾਂ ਹੈ। ਹੁਣ ਇਨ੍ਹਾਂ ਬੂਥਾਂ 'ਤੇ ਵੋਟਰ ਕਰਨਗੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ।
06:56 February 14
ਨਿਗਮ ਚੋਣਾਂ 2021 ਅੱਜ
ਚੰਡੀਗੜ੍ਹ: ਅੱਜ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਵੋਟਾਂ ਪੈਣਗੀਆਂ। 17 ਫਰਵਰੀ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਉਸੇ ਦਿਨ ਨਤੀਜੇ ਵੀ ਐਲਾਨੇ ਜਾਣਗੇ। ਇਸ ਚੋਣ ਵਿੱਚ ਮਹਿਲਾਵਾਂ ਨੂੰ 50% ਰਾਖਵਾਂਕਰਨ ਦਿੱਤਾ ਗਿਆ ਹੈ।
ਨਗਰ ਨਿਗਮ ਚੋਣ ਲਈ 20,510 ਚੋਣ ਅਮਲਾ ਅਤੇ 19 ਹਜ਼ਾਰ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਹਨ। ਨਗਰ ਨਿਗਮ ਚੋਣ ਲਈ ਕੁੱਲ 2302 ਵਾਰਡ ਲਈ 9,222 ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਹਨ। ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਨੇ 2037, ਅਕਾਲੀ ਦਲ ਨੇ 1569, ਭਾਜਪਾ ਨੇ 1003, ਆਪ ਨੇ 1006 ਅਤੇ ਬਹੁਜਨ ਸਮਾਜ ਪਾਰਟੀ ਨੇ 106 ਉਮੀਦਵਾਰਾਂ ਸਮੇਤ ਹੋਰਨਾ ਪਾਰਟੀਆਂ ਨੇ ਵੀ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ। ਇਸ ਦੇ ਨਾਲ ਹੀ 2832 ਆਜ਼ਾਦ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ 1997 ਤੋਂ ਬਾਅਦ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਸਿਆਸੀ ਗਠਜੋੜ ਟੁੱਟਣ ਤੋਂ ਬਾਅਦ ਉਮੀਦਵਾਰਾਂ ਨੂੰ ਇੱਕ ਦੂਜੇ ਵਿਰੁੱਧ ਮੈਦਾਨ ਵਿੱਚ ਉਤਾਰਿਆ ਹੈ।