ਚੰਡੀਗੜ੍ਹ: ਪੰਜਾਬ 'ਚ ਨਿਗਮ ਚੋਣਾਂ ਨਾਲ ਸਿਆਸੀ ਸਗਰਮੀਆਂ ਸਿਖ਼ਰਾਂ 'ਤੇ ਹੈ। ਕਿਤੇ ਵਿਰੋਧੀ ਧਿਰਾਂ 'ਚ ਸ਼ਬਦੀ ਹਮਲੇ ਹੋਏ ਤੇ ਕਿਤੇ ਆਪਸੀ ਝੜਪਾਂ ਦੀਆਂ ਖ਼ਬਰਾਂ ਵੀ ਆਈਆਂ ਹਨ। ਕਈ ਥਾਂਵਾਂ ਤੇ ਚੋਣ ਸ਼ਾਂਮਤਈ ਤਰੀਕੇ ਨਾਲ ਹੋਏ ਹਨ ਤੇ ਦੂਜੇ ਹੱਥ ਉਮੀਦਵਾਰਾਂ ਨੇ ਪ੍ਰਸ਼ਾਸਨ ਤੇ ਸੂਬਾ ਸਰਕਾਰ 'ਤੇ ਸਵਾਲ ਚੁੱਕੇ ਹਨ। ਕੀ ਹੋਇਆ ਅੱਜ ਦੀ ਜ਼ਿਮਨੀ ਚੋਣਾਂ 'ਚ ਵੇਖੋ ਖ਼ਾਸ ਰਿਪੋਰਟ.....
ਬਠਿੰਡਾ 'ਚ ਹੋਇਆ ਸਭ ਤੋਂ ਵੱਧ ਮਤਦਾਨ
ਜ਼ਿਮਨੀ ਚੋਣਾਂ 'ਚ ਸਭ ਤੋਂ ਵੱਧ ਮਤਦਾਨ ਹੋਇਆ ਹੈ। ਬਠਿੰਡਾ 'ਚ ਮਤਦਾਨ 66.93 ਫ਼ੀਸਦ ਹੋਇਆ ਹੈ ਤੇ ਸਭ ਤੋਂ ਘੱਟ ਮਤਦਾਨ ਮੋਹਾਲੀ 'ਚ ਹੋਇਆ ਹੈ। ਮੋਹਾਲੀ 'ਚ 47.26
ਈਵੀਐਮ ਮਸ਼ੀਨਾਂ ਹੋਇਆਂ ਖਰਾਬ, ਨਿਰਪੱਖ ਚੋਣਾਂ ਦੀ ਗੱਲ਼ ਹੋਈ ਧੁੰਧਲੀ
- ਈਵੀਐਮ ਮਸ਼ੀਨਾਂ ਦਾ ਖਰਾਬ ਹੋਣਾ ਪ੍ਰਸ਼ਾਸਨ ਤੇ ਸੂਬਾ ਸਰਕਾਰ ਨੂੰ ਸਵਾਲਾਂ ਦੇ ਘੇਰੇ 'ਚ ਖੜ੍ਹਾ ਕਰ ਰਿਹਾ ਹੈ। ਸਭ ਤੋਂ ਪਹਿਲਾਂ ਅੰਮ੍ਰਿਤਸਰ ਵਿਖੇ ਈਵੀਐਮ ਮਸ਼ੀਨ ਖਰਾਬ ਹੋਈ ਹੈ ਤੇ ਉਹ ਤਕਰੀਬਨ 45 ਮਿਨਟ ਤੱਕ ਖਰਾਬ ਰਹੀ ਹੈ। ਜਿਸ ਤੋਂ ਬਾਅਦ ਵਿਰੋਧੀ ਧਿਰ ਨੇ ਪ੍ਰਸ਼ਾਸਨ 'ਤੇ ਗੰਭੀਰ ਸਵਾਲ ਚੁੱਕੇ।
- ਅੰਮ੍ਰਿਤਸਰ ਤੋਂ ਬਾਅਦ ਲਹਿਰਾਗਾਗਾ 'ਚ ਵੀ 45 ਮਿੰਟ ਈਵੀਐਮ ਮਸ਼ੀਨ ਖ਼ਰਾਬ ਰਹੀ। ਸਵੇਰੇ 11 ਵਜੇ ਤਕਰੀਬਨ 45 ਮਿਨਟ ਮਸ਼ੀਨ ਖਰਾਬ ਰਹੀ ਹੈ ਜਿਸ ਕਰਕੇ ਵੋਟਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਸਤਪਾਲ ਸਿੰਘ ਨੇ ਸਰਕਾਰ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਹਿਰਾਗਾਗਾ ਦੇ ਵਾਰਡ 1 'ਚ ਤਕਰੀਬਨ 45 ਮਿਨਟ ਮਸ਼ੀਨਾਂ ਖ਼ਰਾਬ ਰਹੀ ਹੈ। ਉਨ੍ਹਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇਹ ਸਭ ਪ੍ਰਸ਼ਾਸਨ ਦੀ ਮਿਲੀਭੁਗਤ ਹੈ।
- ਜਗਰਾਓਂ ਮਸ਼ੀਨਾਂ ਦੇ ਖਰਾਬ ਹੋਣ ਨਾਲ ਆਪ ਦੇ ਆਗੂਆਂ ਨੇ ਸੂਬਾ ਸਰਕਾਰ 'ਤੇ ਇਲਜ਼ਾਮ ਲਗਾਇਆ ਤੇ ਉਹ ਬੂਥ ਦੇ ਬਾਹਰ ਧਰਨਾ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਵੋਟਰਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬੂਹਾ ਬੰਦ ਕਰ ਅੰਦਰ ਵੋਟਾਂ ਪਾਈਆਂ ਜਾ ਰਹੀਆਂ ਹਨ।
ਝੜਪਾਂ ਅਤੇ ਰੰਜਿਸ਼ ਦੇ ਵਿਚਾਲੇ ਵੋਟਰਾ ਨੇ ਕੀਤਾ ਮਤਦਾਨ
- ਪੱਟੀ ਦੇ ਵਾਰਡ ਨੰਬਰ 7 'ਚ ਕਾਂਗਰਸੀ ਅਤੇ ਆਪ ਵਰਕਰ ਹੱਥੋ ਪਾਈ ਗਏ ਜਿਸ ਦੌਰਾਨ ਕਈਆਂ ਦੀਆਂ ਪੱਗਾਂ ਵੀ ਉੱਤਰੀਆਂ ਅਤੇ ਗੋਲੀ ਵੀ ਚੱਲੀ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਦੇ ਗੋਲੀ ਵੀ ਲੱਗ ਗਈ। ਘਟਨਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।
- ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਅਤੇ ਉਨ੍ਹਾਂ ਦੇ ਬੇਟੇ ਗੌਰਵ ਵਲਟੋਹਾ ਸਮੇਤ 10 ਵਿਅਕਤੀਆਂ 'ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਹੋਇਆ ਹੈ। ਇਨ੍ਹਾਂ ਖਿਲਾਫ ਧਾਰਾ 144 ਅਤੇ 188 ਤਹਿਤ ਥਾਣਾ ਭਿੱਖੀਵਿੰਡ 'ਚ ਐਫ.ਆਈ.ਆਰ. ਦੀ ਉਲੰਘਣਾ ਦਾ ਦੋਸ਼ ਲਗਾਇਆ ਗਿਆ ਹੈ। ਵਲਟੋਹਾ ਮੁਤਾਬਕ ਉਹ ਵਿਆਹ 'ਚ ਸ਼ਾਮਿਲ ਹੋਣ ਲਈ ਅੰਮ੍ਰਿਤਸਰ ਆਏ ਸਨ ਅਤੇ ਉਨ੍ਹਾਂ ਦੀ ਗੈਰਹਾਜ਼ਰੀ 'ਚ ਮਾਮਲਾ ਦਰਜ ਕੀਤਾ ਗਿਆ।
- ਚੋਣਾਂ ਵਿਚਾਲੇ ਰਾਜਪੁਰਾ ਵਿਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸਦੀ ਪੜਤਾਲ ਕੀਤੀ ਜਾ ਰਹੀ ਹੈ। ਪਰ ਦੂਸਰੇ ਪਾਸੇ ਐਸ.ਐਸ.ਪੀ ਵਿਕਰਮਜੀਤ ਸਿੰਘ ਦੁੱਗਲ ਨੇ ਦਾਅਵਾ ਕੀਤਾ ਕਿ ਪਟਿਆਲਾ ਜ਼ਿਲ੍ਹਾ ਦੇ ਸਮਾਣਾ, ਰਾਜਪੁਰਾ, ਨਾਭਾ, ਪਾਤਰਾ ਵਿਚ ਨਗਰ ਨਿਗਮ ਚੋਣਾਂ ਦੌਰਾਨ ਪੁਲਿਸ ਨੇ ਹਾਲੇ ਤੱਕ ਕੀਤੇ ਵੀ ਕੋਈ ਸ਼ਰਾਰਤ ਨਹੀਂ ਹੋਣ ਦਿੱਤੀ।
- ਨਗਰ ਨਿਗਮ ਬਟਾਲਾ 34 ਦੇ ਬੂਥ ਨੰਬਰ 76-77 ਦੇ ਬਾਹਰ ਬਟਾਲਾ ਤੋਂ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਦੇ ਸਮਰਥਕਾਂ ਅਤੇ ਆਜ਼ਾਦ ਉਮੀਦਵਾਰ ਹਰਿੰਦਰ ਸਿੰਘ ਕਲਸੀ ਵਿਚਕਾਰ ਝੜੱਪ ਹੋ ਗਈ। ਦੂਜੇ ਪਾਸੇ ਕੈਬਿਨੇਟ ਮੰਤਰੀ ਅਰੁਣਾ ਚੌਧਰੀ ਦੇ ਸ਼ਹਿਰ ਦੀਨਾਨਗਰ ਵਿੱਚ ਅਕਾਲੀ ਦਲ ਦੇ ਸਰਕਲ ਪ੍ਰਧਾਨ ਵਿਜੈ ਵੱਲੋਂ ਬੂਥ ਵਿੱਚ ਪੋਲਿੰਗ ਏਜੰਟ ਨਾ ਬਣਾਉਣ ਕਾਰਨ ਅਕਾਲੀ ਅਤੇ ਕਾਂਗਰਸੀ ਸਮਰਥਕਾਂ ਵਿਚਕਾਰ ਤਕਰਾਰ ਬਾਜ਼ੀ ਹੋਈ।
ਸਿਆਣੀ ਉਮਰੇ, ਸਿਆਣੀ ਮੱਤ, ਵਰਤੋਂ ਆਪਣੇ ਜਮਹੂਰੀ ਹੱਕ
ਨਿਗਮ ਚੋਣਾਂ ਨੂੰ ਲੈ ਕੇ ਜਿਥੇ ਕੋਰੋਨਾ ਹਦਾਇਤਾਂ ਦਾ ਵੀ ਧਿਆਨ ਰੱਖਿਆ ਗਿਆ, ਉਥੇ ਬੂਥਾਂ 'ਤੇ ਬਜ਼ੁਰਗਾਂ ਤੇ ਦਿਵਯਾਂਗਾਂ ਵੋਟਰਾਂ ਲਈ ਵੀ ਖ਼ਾਸ ਪ੍ਰਬੰਧ ਕੀਤੇ ਗਏ। ਉਨ੍ਹਾਂ ਲਈ ਬੂਥਾਂ 'ਤੇ ਵੀਲ੍ਹ ਚੇਅਰ ਦਾ ਪ੍ਰਬੰਧ ਕੀਤਾ ਗਿਆ ਹੈ। ਵੱਡੀ ਤਦਾਦ 'ਚ ਬਜ਼ੁਰਗ ਤੇ ਦਿਵਯਾਂਗ ਆ ਆਪਣੇ ਇਲਾਕੇ ਦੇ ਵਿਕਾਸ ਲਈ ਵੋਟ ਪਾਉਣ ਆਏ ਹਨ।