ਚੰਡੀਗੜ੍ਹ : ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਆਪਣਾ ਜਵਾਬ ਦਾਖ਼ਲ ਕੀਤਾ। ਈਡੀ ਨੇ ਆਪਣੇ ਜਵਾਬ ਵਿੱਚ ਖਹਿਰਾ ਦੀ ਪਟੀਸ਼ਨ ਵਿੱਚ ਲਗਾਏ ਸਾਰੇ ਆਰੋਪਾਂ ਨੂੰ ਖਾਰਿਜ ਕੀਤਾ ਹੈ।
ਈਡੀ ਨੇ ਸਾਰੇ ਆਰੋਪਾਂ ਨੂੰ ਕੀਤਾ ਖਾਰਜ
ਈਡੀ ਨੇ ਜਵਾਬ ਵਿੱਚ ਕਿਹਾ ਹੈ ਕਿ ਸਾਲ 2008 ਤੋਂ 2020 ਤੱਕ ਦੀ ਆਮਦਨ 99 ਲੱਖ ਸੀ ਜਦੋਂ ਕਿ ਪੰਜ ਬੈਂਕ ਖਾਤਿਆਂ ਵਿੱਚ ਚਾਰ ਕਰੋੜ ਛਿਆਸੀ ਲੱਖ ਸਨ। ਗੁਰਦੇਵ ਸਿੰਘ ਨਾਂਅ ਦਾ ਆਦਮੀ ਖਹਿਰਾ ਦੇ ਚੋਣ ਅਭਿਆਨ ਵਿੱਚ ਫੰਡਜ਼ ਅਤੇ ਗੱਡੀਆਂ ਦਿੰਦਾ ਸੀ, ਜਦਕਿ ਇਸ ਆਦਮੀ ਨੂੰ ਐੱਨਡੀਪੀਐੱਸ ਦੇ ਇੱਕ ਮਾਮਲੇ ਵਿੱਚ ਇੱਕ ਵਾਰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਉਦੋਂ ਈਡੀ ਨੇ ਖਹਿਰਾ ਨੂੰ ਸੰਮਨ ਕੀਤਾ ਸੀ। ਇਸ ਨੂੰ ਖਹਿਰਾ ਨੇ ਹੇਠਲੀ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ ਅਤੇ ਉਸ ਤੋਂ ਬਾਅਦ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਸੁਪਰੀਮ ਕੋਰਟ ਨੇ 31 ਦਸੰਬਰ 2017 ਨੂੰ ਖਹਿਰਾ ਨੂੰ ਰਾਹਤ ਦਿੱਤੀ ਸੀ।