ਪੰਜਾਬ

punjab

ETV Bharat / city

ਜੇਲ੍ਹਾਂ ’ਚੋਂ ਕੈਦੀ ਰਿਹਾਅ ਦਾ ਫੈਸਲਾ ਸਹੀ, ਪਰ ਸੁਣਵਾਈਆਂ ਦਾ ਕੰਮ ਵੀ ਕੀਤਾ ਜਾਵੇ ਸ਼ੁਰੂ - hearings should also be started

ਸੁਪਰੀਮ ਕੋਰਟ ਦੇ ਫੈਸਲੇ ’ਤੇ ਬੋਲਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਕੈਦੀਆਂ ਨੂੰ ਪੈਰੋਲ ’ਤੇ ਭੇਜਣ ਵਾਲਾ ਕੋਰਟ ਦਾ ਫੈਸਲਾ ਸਹੀ ਹੈ। ਇਸ ਦੇ ਨਾਲ ਉਹਨਾਂ ਨੇ ਕੋਰਟ ’ਚ ਆਨਲਾਈਨ ਸੁਣਵਾਈਆਂ ਦਾ ਕੰਮ ਮੁੜ ਤੋਂ ਸ਼ੁਰੂ ਕਰਨ ਦੀ ਵੀ ਮੰਗ ਕੀਤੀ ਹੈ।

ਅਦਾਲਤਾਂ ਦਾ ਕੰਮ ਮੁੜ ਕੀਤਾ ਜਾਵੇ ਸ਼ੁਰੂ: ਅਰਸ਼ਦੀਪ ਸਿੰਘ ਕਲੇਰ
ਅਦਾਲਤਾਂ ਦਾ ਕੰਮ ਮੁੜ ਕੀਤਾ ਜਾਵੇ ਸ਼ੁਰੂ: ਅਰਸ਼ਦੀਪ ਸਿੰਘ ਕਲੇਰ

By

Published : May 14, 2021, 1:43 PM IST

ਚੰਡੀਗੜ੍ਹ: ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਬਹੁਤ ਤੇਜੀ ਨਾਲ ਫੈਲ ਰਹੀ ਹੈ ਤੇ ਮੌਤਾਂ ਦਾ ਅੰਕੜਾਂ ਵਧਦਾ ਹੀ ਜਾ ਰਿਹਾ ਹੈ। ਉਥੇ ਹੀ ਸੁਪਰੀਮ ਦੇ ਨੇ ਫੈਸਲਾ ਸੁਣਾਇਆ ਸੀ ਕਿ ਜੇਲ੍ਹਾਂ ’ਚ ਭੀੜ ਘਟਾਉਣ ਲਈ ਕੁਝ ਕੈਦੀਂ ਨੂੰ ਪੈਰੋਲ ’ਤੇ ਭੇਜਿਆ ਜਾਵੇ। ਸੁਪਰੀਪ ਕੋਰਟ ਦੇ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਵੀ 3 ਹਜ਼ਾਰ ਤੋਂ ਲੈ ਕੇ 3500 ਕੈਦੀ ਰਿਹਾਅ ਕਰਨ ਜਾ ਰਹੀ ਹੈ। ਜਿਸ ਨੂੰ ਲੈ ਕਿ ਜੇਲ੍ਹ ਮੰਤਰੀ ਬਲਬੀਰ ਸਿੱਘ ਸਿੱਧੂ ਨੇ ਬੀਤੇ ਦਿਨੀਂ ਬਿਆਨ ਦੀ ਜਾਰੀ ਕੀਤਾ ਸੀ।

ਇਹ ਵੀ ਪੜੋ: ਨਵਜੋਤ ਸਿੰਘ ਸਿੱਧੂ ਨੇ ਕੈਪਟਨ ਨੂੰ ਕੀਤਾ ਇੱਕ ਹੋਰ ਸਵਾਲ

ਉਥੇ ਹੀ ਸੁਪਰੀਮ ਕੋਰਟ ਦੇ ਫੈਸਲੇ ’ਤੇ ਬੋਲਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਹ ਫੈਸਲਾ ਜਾਰੀ ਕੀਤਾ ਗਿਆ ਸੀ ਤੇ ਕੈਦੀਆਂ ਨੂੰ ਪੈਰੋਲ ’ਤੇ ਭੇਜਿਆ ਗਿਆ ਸੀ ਅਤੇ ਹੁਣ ਵੀ ਇਹ ਫੈਸਲਾ ਚੰਗਾ ਹੈ ਕੈਦੀ ਘੱਟ ਹੋਣਗੇ ਤਾਂ ਜੇਲ੍ਹਾਂ ਵਿੱਚ ਕੋਰੋਨਾ ਵੀ ਘੱਟ ਫੈਲੇਗਾ। ਇਸ ਦੇ ਨਾਲ ਉਹਨਾਂ ਨੇ ਮੰਗ ਕੀਤੀ ਹੈ ਕਿ ਕੋਰਟ ਵਿੱਚ ਆਨਲਾਈਨ ਸੁਣਵਾਈਆਂ ਵੀ ਜਾਰੀ ਰਹਿਣੀਆਂ ਚਾਹੀਦੀਆਂ ਹਨ ਤਾਂ ਜੋ ਹੋਰ ਵੀ ਕੈਦੀ ਜ਼ਮਾਨਤ ਲੈ ਸਕਣ। ਉਹਨਾਂ ਨੇ ਕਿਹਾ ਕਿ ਕੋਰਟ ਦਾ ਕੰਮ ਦੁਬਾਰਾ ਸ਼ੁਰੂ ਹੋਣਾ ਚਾਹੀਦਾ ਹੈ।

ਇਹ ਵੀ ਪੜੋ: ਪੰਜਾਬ ਦੇ ਹਸਪਤਾਲ ਨੂੰ ਖਰਾਬ ਵੈਂਟੀਲੇਟਰ ਭੇਜਣ ਦੀਆਂ ਖਬਰਾਂ ਗਲਤ-ਕੇਂਦਰ

ABOUT THE AUTHOR

...view details