ਪੰਜਾਬ

punjab

ETV Bharat / city

ਲਾਲ ਸਿੰਘ ਅਧੀਨ ਬਣੀ ਕਮੇਟੀ ਦੇਖੇਗੀ ਮੁੱਖ ਮੰਤਰੀ ਦੇ ਸਿਆਸੀ ਕੰਮ-ਕਾਜ - Navjot Singh Sidhu

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ(Chief Minister Capt. Amarinder Singh) ਵਲੋਂ ਬਣਾਈ ਕਮੇਟੀ 'ਚ ਲਾਲ ਸਿੰਘ, ਲੁਧਿਆਣਾ ਸੈਂਟਰਲ ਦੇ ਵਿਧਾਇਕ ਸੁਰੇਂਦਰ ਡਾਬਰ, ਚੱਬੇਵਾਲ ਤੋਂ ਵਿਧਾਇਕ ਰਾਜ ਕੁਮਾਰ ਚੱਬੇਵਾਲ ਅਤੇ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਢਿੱਲੋਂ ਨੂੰ ਸ਼ਾਮਲ ਕੀਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ (Capt. Amarinder Singh) ਵਲੋਂ ਬਣਾਈ ਕਮੇਟੀ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਤੇ ਬੈਠ ਕੇ ਸਿਆਸੀ ਸਮੱਸਿਆਵਾਂ ਦਾ ਹੱਲ ਕੱਢੇਗੀ।

ਲਾਲ ਸਿੰਘ ਅਧੀਨ ਬਣੀ ਕਮੇਟੀ ਦੇਖੇਗੀ ਮੁੱਖ ਮੰਤਰੀ ਦੇ ਸਿਆਸੀ ਕੰਮ-ਕਾਜ
ਲਾਲ ਸਿੰਘ ਅਧੀਨ ਬਣੀ ਕਮੇਟੀ ਦੇਖੇਗੀ ਮੁੱਖ ਮੰਤਰੀ ਦੇ ਸਿਆਸੀ ਕੰਮ-ਕਾਜ

By

Published : Sep 10, 2021, 8:44 AM IST

ਚੰਡੀਗੜ੍ਹ: ਪੰਜਾਬ ਕਾਂਗਰਸ(Punjab Congress) 'ਚ ਚੱਲ ਰਹੀ ਧੜੇਬੰਦੀ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ(Chief Minister Capt. Amarinder Singh) ਵਲੋਂ ਆਪਣੇ ਧੜਾ ਮਜ਼ਬੂਤ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਦੇ ਚੱਲਦਿਆਂ ਮੁੱਖ ਮੰਤਰੀ ਵਲੋਂ ਸਿਆਸੀ ਮਾਮਲਿਆਂ ਅਤੇ ਸਿਆਸੀ ਸਮੱਸਿਆਵਾਂ ਦੇ ਹੱਲ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਮੁੱਖ ਮੰਤਰੀ ਵਲੋਂ ਬਣਾਈ ਇਸ ਕਮੇਟੀ 'ਚ ਮੰਡੀ ਬੋਰਡ ਦੇ ਚੇਅਰਮੈਨ(Chairman of the Mandi Board) ਅਤੇ ਸੀਨੀਅਰ ਕਾਂਗਰਸੀ ਆਗੂ ਲਾਲ ਸਿੰਘ(Lal Singh) ਦੇ ਹੱਥ ਕਮਾਨ ਸੌਂਪੀ ਗਈ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ(Chief Minister Capt. Amarinder Singh) ਵਲੋਂ ਬਣਾਈ ਕਮੇਟੀ 'ਚ ਲਾਲ ਸਿੰਘ, ਲੁਧਿਆਣਾ ਸੈਂਟਰਲ ਦੇ ਵਿਧਾਇਕ ਸੁਰੇਂਦਰ ਡਾਬਰ, ਚੱਬੇਵਾਲ ਤੋਂ ਵਿਧਾਇਕ ਰਾਜ ਕੁਮਾਰ ਚੱਬੇਵਾਲ ਅਤੇ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਢਿੱਲੋਂ ਨੂੰ ਸ਼ਾਮਲ ਕੀਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ(Capt. Amarinder Singh) ਵਲੋਂ ਬਣਾਈ ਕਮੇਟੀ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਤੇ ਬੈਠ ਕੇ ਸਿਆਸੀ ਸਮੱਸਿਆਵਾਂ ਦਾ ਹੱਲ ਕੱਢੇਗੀ।

ਇਸ ਦੇ ਨਾਲ ਹੀ ਮਹੱਤਵਪੂਰਨ ਗੱਲ ਇਹ ਹੈ ਕਿ ਕਮੇਟੀ ਦੇ ਗਠਨ(Committee formed) ਦੇ ਨਾਲ ਕੁਸ਼ਲਦੀਪ ਢਿੱਲੋਂ ਦੀ ਕੈਪਟਨ ਕੈਂਪ ਵਿੱਚ ਪਰਤ ਆਏ ਹਨ। ਢਿੱਲੋਂ ਕਈ ਦਿਨਾਂ ਤੋਂ ਸਿੱਧੂ ਕੈਂਪ ਵਿੱਚ ਨਜ਼ਰ ਆ ਰਹੇ ਸਨ। ਭਾਵੇਂ ਹੀ 15 ਸਲਾਹਕਾਰ ਅਤੇ ਓਐਸਡੀ ਮੁੱਖ ਮੰਤਰੀ ਨਾਲ ਜੁੜੇ ਹੋਏ ਹਨ, ਪਰ ਇਨ੍ਹਾਂ ਵਿੱਚੋਂ ਕੋਈ ਵੀ ਰਾਜਨੀਤਿਕ ਪਿਛੋਕੜ ਵਾਲਾ ਨਹੀਂ ਹੈ, ਇਸੇ ਕਰਕੇ ਪਾਰਟੀ ਆਗੂਆਂ, ਵਿਧਾਇਕਾਂ ਅਤੇ ਵਰਕਰਾਂ ਦੀ ਹਮੇਸ਼ਾ ਸ਼ਿਕਾਇਤ ਰਹਿੰਦੀ ਸੀ ਕਿ ਉਹ ਮੁੱਖ ਮੰਤਰੀ ਤੱਕ ਪਹੁੰਚ ਨਹੀਂ ਕਰ ਪਾਉਂਦੇ। ਇਹ ਮੁੱਦਾ ਕਾਂਗਰਸ ਹਾਈਕਮਾਂਡ ਵੱਲੋਂ ਕਾਂਗਰਸ ਦੇ ਮਤਭੇਦਾਂ ਨੂੰ ਸੁਲਝਾਉਣ ਲਈ ਬਣਾਈ ਗਈ ਕਮੇਟੀ ਦੇ ਸਾਹਮਣੇ ਵੀ ਆਇਆ ਸੀ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਮਾਮਲਿਆਂ ਨੂੰ ਦੇਖਿਆ ਕਰਦੇ ਸਨ, ਪਰ ਉਨ੍ਹਾਂ ਦੇ ਆਪਣੇ ਹਲਕੇ ਵਿੱਚ ਡਟ ਜਾਣ ਕਾਰਨ ਸਿਆਸੀ ਮਾਮਲਿਆਂ ਨੂੰ ਸੁਲਝਾਉਣ ਲਈ ਕੈਪਟਨ ਦੇ ਖੇਮੇ ਵਿੱਚ ਕੋਈ ਆਗੂ ਨਹੀਂ ਬਚਿਆ ਸੀ। ਇਸ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਹੁਣ ਆਪਣੇ ਸਭ ਤੋਂ ਪੁਰਾਣੇ ਅਤੇ ਤਜਰਬੇਕਾਰ ਸਾਥੀ ਲਾਲ ਸਿੰਘ ਨੂੰ ਮੁੱਖ ਮੰਤਰੀ ਨਿਵਾਸ 'ਤੇ ਰਾਜਨੀਤਿਕ ਮਾਮਲੇ ਸੁਣਨ ਦੀ ਜ਼ਿੰਮੇਵਾਰੀ ਸੌਂਪੀ ਹੈ। ਮੁੱਖ ਮੰਤਰੀ ਵੱਲੋਂ ਬਣਾਈ ਗਈ ਕਮੇਟੀ ਵਿੱਚ ਕੁਸ਼ਲਦੀਪ ਢਿੱਲੋਂ ਨੂੰ ਵੀ ਰੱਖਿਆ ਗਿਆ ਹੈ, ਜਦੋਂ ਕਿ ਕੁਸ਼ਲਦੀਪ ਢਿੱਲੋਂ ਮੁੱਖ ਮੰਤਰੀ ਨਾਲ ਨਾਰਾਜ਼ਗੀ ਕਾਰਨ ਲੰਮੇ ਸਮੇਂ ਤੋਂ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਚੱਲ ਰਹੇ ਸਨ।

ਇਹ ਵੀ ਪੜ੍ਹੋ:ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ’ਚ ਨਵਜੋਤ ਸਿੱਧੂ ਹੋਣਗੇ ਸ਼ਾਮਲ

ਤੁਹਾਨੂੰ ਦਸ ਦਈਏ ਕਿ ਢਿੱਲੋਂ ਵੀ ਉਸ ਮੀਟਿੰਗ ਵਿੱਚ ਹਾਜ਼ਰ ਸਨ, ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ(Capt. Amarinder Singh) ਵਿਰੁੱਧ ਅਵਿਸ਼ਵਾਸ ਮਤਾ ਪੇਸ਼ ਕੀਤਾ ਗਿਆ ਸੀ। ਢਿੱਲੋਂ ਦੀ ਕੈਪਟਨ ਕੈਂਪ ਵਿੱਚ ਵਾਪਸੀ ਨੂੰ ਵੀ ਨਵਜੋਤ ਸਿੰਘ ਸਿੱਧੂ(Navjot Singh Sidhu) ਲਈ ਝਟਕਾ ਮੰਨਿਆ ਜਾ ਸਕਦਾ ਹੈ। ਮੁੱਖ ਮੰਤਰੀ ਦਫਤਰ ਵੱਲੋਂ ਜਾਰੀ ਪੱਤਰ ਵਿੱਚ ਇਹ ਸਪੱਸ਼ਟ ਕੀਤਾ ਗਿਆ ਕਿ ਬਹੁਤ ਸਾਰੇ ਅਜਿਹੇ ਲੋਕ ਮੁੱਖ ਮੰਤਰੀ ਨਿਵਾਸ ’ਤੇ ਆਪਣੇ ਸਿਆਸੀ ਅਤੇ ਰਾਜ ਪੱਧਰੀ ਮੁੱਦੇ ਲੈ ਕੇ ਆਉਂਦੇ ਹਨ। ਅਜਿਹੇ ਮੁੱਦਿਆਂ ਦੇ ਹੱਲ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।

ਇਹ ਵੀ ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਨੇ ਇਹ ਫੈਸਲਾ ਇਸ ਲਈ ਵੀ ਲਿਆ ਕਿਉਂਕਿ ਨਵਜੋਤ ਸਿੰਘ ਸਿੱਧੂ(Navjot Singh Sidhu) ਵੱਲੋਂ ਕਾਂਗਰਸ ਭਵਨ ਵਿੱਚ ਇੱਕ ਮੰਤਰੀ ਨੂੰ ਹਫ਼ਤੇ ਵਿੱਚ ਪੰਜ ਦਿਨ ਬੈਠਣ ਲਈ ਆਯੋਜਿਤ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਲੋਕ ਆਪਣਾ ਕੰਮ ਕਰਵਾਉਣ ਲਈ ਪਹੁੰਚ ਰਹੇ ਸਨ। ਹੁਣ ਮੁੱਖ ਮੰਤਰੀ ਨਿਵਾਸ 'ਤੇ ਸਿਆਸੀ ਮਾਮਲਿਆਂ ਨੂੰ ਸੁਣਨ ਅਤੇ ਸੁਲਝਾਉਣ ਦੀ ਕਮਾਨ ਲਾਲ ਸਿੰਘ ਦੇ ਹੱਥ ਸੌਂਪੀ ਗਈ ਹੈ, ਕਿਉਂਕਿ ਉਹ ਨਾ ਸਿਰਫ਼ ਸਾਬਕਾ ਮੰਤਰੀ ਹਨ, ਬਲਕਿ ਕਾਂਗਰਸ ਦੇ ਕਾਰਜਕਾਰੀ ਮੁਖੀ ਵੀ ਰਹਿ ਚੁੱਕੇ ਹਨ। ਇਸਦੇ ਨਾਲ ਹੀ ਭਾਵੇਂ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਹੋਣ ਜਾਂ ਨਗਰ ਨਿਗਮ ਚੋਣਾਂ ਜਾਂ ਪੰਚਾਇਤ ਚੋਣਾਂ ਲਾਲ ਸਿੰਘ ਨੂੰ ਰਾਜਨੀਤਿਕ ਮਾਮਲਿਆਂ ਵਿੱਚ ਬਹੁਤ ਤਜਰਬਾ ਹੈ।ਇਸ ਦੇ ਨਾਲ ਹੀ ਮੁੱਖ ਮੰਤਰੀ ਵਲੋਂ ਕਮੇਟੀ ਬਣਾਉਂਦੇ ਸਮੇਂ ਜਾਤੀ ਸੰਤੁਲਨ ਵੀ ਕੀਤਾ ਹੈ। ਡਾ. ਰਾਜਕੁਮਾਰ ਚੱਬੇਵਾਲ ਜਿਥੇ ਦਲਿਤ ਵਰਗ ਵਿੱਚੋਂ ਹਨ, ਤਾਂ ਸੁਰੇਂਦਰ ਡਾਬਰ ਹਿੰਦੂ ਵਰਗ ਵਿੱਚੋਂ ਹਨ। ਕੁਸ਼ਲਦੀਪ ਢਿੱਲੋਂ ਜੱਟ ਵਰਗ ਵਿੱਚੋਂ ਹੈ ਜਦੋਂ ਕਿ ਲਾਲ ਸਿੰਘ ਓਬੀਸੀ ਸ਼੍ਰੇਣੀ ਵਿੱਚੋਂ ਆਉਂਦੇ ਹਨ।

ਇਹ ਵੀ ਪੜ੍ਹੋ:‘ਸੀਟਾਂ ਦੇ ਫੇਰਬਦਲ ਨਾਲ ਅਕਾਲੀ ਦਲ ਤੇ ਬਸਪਾ ਨੂੰ ਹੋਵੇਗਾ ਫਾਇਦਾ’

ABOUT THE AUTHOR

...view details