ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਸਾਡੀ ਆਪਸੀ ਭਾਵਨਾ ਹੈ ਕਿ ਉਪ ਮੁੱਖ ਮੰਤਰੀ ਦੋ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਮੰਤਰੀ ਮੰਡਲ ਦੇ ਨਾਵਾਂ ਦੇ ਨਾਲ ਇਸ 'ਤੇ ਫੈਸਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੁਝ ਨਾਵਾਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ ਪਰ ਹੁਣ ਇਹ ਮੁੱਖ ਮੰਤਰੀ ਦਾ ਅਧਿਕਾਰ ਹੈ ਜੋ ਪਾਰਟੀ ਹਾਈਕਮਾਨ ਨਾਲ ਵਿਚਾਰ ਵਟਾਂਦਰਾ ਕਰਨ।
ਚਰਨਜੀਤ ਚੰਨੀ ਬਣੇ ਪੰਜਾਬ ਦੇ ਮੁੱਖ ਮੰਤਰੀ, ਜਾਣੋ ਸਾਰੇ ਦਿਨ ਦਾ ਘਟਨਾਕ੍ਰਮ - ਕਾਂਗਰਸੀ ਵਿਧਾਇਕ ਦਲ ਦੀ ਮੀਟਿੰਗ
22:21 September 19
22:07 September 19
ਰਣਦੀਪ ਸਿੰਘ ਸੂਰਜੇਵਾਲਾ ਨੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਉਣ 'ਤੇ ਮੁਬਾਰਕਬਾਦ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦਲਿਤ ਚਿਹਰੇ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਇਤਿਹਾਸ ਰਚ ਦਿੱਤਾ ਹੈ।
22:00 September 19
ਮਨਪ੍ਰੀਤ ਬਾਦਲ ਵਲੋਂ ਵੀ ਚਰਨਜੀ ਚੰਨੀ ਨੂੰ ਮੁੱਖ ਮੰਤਰੀ ਐਲਾਨਣ 'ਤੇ ਵਧਾਈ ਦਿੱਤੀ ਗਈ ਹੈ।
21:30 September 19
ਕੇਂਦਰੀ ਮੰਤਰੀ ਮਿਨਾਕਸ਼ੀ ਲੇਖੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਜਨਤਾ ਨੇ ਚੁਣਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਕਾਂਗਰਸ ਦੀ ਸਰਕਾਰ ਹੈ ਇਸ ਲਈ ਉਹ ਕਿਸੇ ਨੂੰ ਵੀ ਮੁੱਖ ਮੰਤਰੀ ਚੁਣ ਸਕਦੇ ਹਨ। ਉਨ੍ਹਾਂ ਕਿਹਾ ਕਿ 4 ਤੋਂ 6 ਮਹੀਨੇ ਦੀ ਗੱਲ ਹੈ, ਪੰਜਾਬ ਦੇ ਲੋਕ ਮੁੜ ਕੈਪਟਨ ਨੂੰ ਮੁੱਖ ਮੰਤਰੀ ਚੁਣਨਗੇ।
21:12 September 19
ਨਵਜੋਤ ਸਿੱਧੂ ਵਲੋਂ ਟਵੀਟ ਕਰਦਿਆਂ ਚਰਨਜੀਤ ਚੰਨੀ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਇਤਿਹਾਸ ਬਣ ਗਿਆ ਹੈ ਕਿ ਪੰਜਾਬ ਨੂੰ ਪਹਿਲੀ ਵਾਰ ਦਲਿਤ ਮੁੱਖ ਮੰਤਰੀ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਤਿਹਾਸ 'ਚ ਇਹ ਸੁਨਹਿਰੀ ਪੰਨਿਆਂ 'ਚ ਲਿਖਿਆ ਜਾਵੇਗਾ।
21:05 September 19
ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਸੂਬੇ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲ ਦੇ ਕਾਰਜਕਾਲ 'ਚ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਸੂਬੇ ਨੂੰ ਸ਼ਾਂਤੀ ਅਤੇ ਤਰੱਕੀ ਦੀ ਰਾਹ 'ਤੇ ਲਿਜਾਉਣ ਲਈ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਆਸ ਕਰਦਾ ਕਿ ਤੁਸੀਂ ਭਵਿੱਖ 'ਚ ਵੀ ਸੂਬੇ ਦੀ ਤਰੱਕੀ ਲਈ ਜੋਸ਼ ਅਤੇ ਵਚਨਬੱਧਤਾ ਨਾਲ ਸੇਵਾ ਕਰਦੇ ਰਹੋਗੇ।
20:50 September 19
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵਲੋਂ ਚਰਨਜੀਤ ਚੰਨੀ ਨੂੰ ਸੀਐਲਪੀ ਲੀਡਰ ਅਤੇ ਮੁੱਖ ਮੰਤਰੀ ਚੁਣਨ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਹੋਣ ਦੇ ਚੱਲਦਿਆਂ ਉਹ ਉਸਾਰੂ ਭੂਮਿਕਾ ਨਿਭਾਉਣ ਦਾ ਭਰੋਸਾ ਦਿੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਸ ਕਰਦੇ ਹਨ ਕਿ ਕਾਂਗਰਸ ਵਲੋਂ ਲੋਕਾਂ ਨਾਲ ਕੀਤੇ ਵਾਅਦੇ ਉਹ ਜਲਦ ਪੂਰੇ ਕਰਨਗੇ ਜੋ ਪਿਛਲੇ ਸਾਢੇ ਚਾਰ ਸਾਲ ਤੋਂ ਪੂਰੇ ਨਹੀਂ ਹੋਏ।
20:20 September 19
ਪੰਜਾਬ ਵਿਧਾਨਸਭਾ 'ਚ ਆਗੂ ਵਿਰੋਧੀ ਧਿਰ ਅਤੇ 'ਆਪ' ਵਿਧਾਇਕ ਹਰਪਾਲ ਚੀਮਾ ਨੇ ਚਰਨਜੀਤ ਚੰਨੀ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਮੀਦ ਕਰਦੇ ਹਾਂ ਕਿ ਤੁਸੀ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰੋਗੇ ਜੋ ਕਾਂਗਰਸ ਵਲੋਂ ਸਰਕਾਰ ਬਣਨ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਗਏ ਸੀ ਅਤੇ ਜੋ ਹੁਣ ਤੱਕ ਪੂਰੇ ਨਹੀਂ ਹੋ ਸਕੇ।
20:15 September 19
ਕਾਂਗਰਸੀ ਵਿਧਾਇਕ ਰਾਜਾ ਵੜਿੰਗ ਵਲੋਂ ਵੀ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਅਹੁਦਾ ਮਿਲਣ 'ਤੇ ਵਧਾਈ ਦਿੱਤੀ ਹੈ।
19:54 September 19
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਕਿਸਾਨ ਸੰਘਰਸ਼ 'ਚ ਜਾਨ ਗਵਉਣ ਵਾਲੇ 150 ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀ ਲਈ ਨਿਯੁਕਤੀ ਪੱਤਰ ਦੇਣ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਉਮੀਦ ਕਰਦਾ ਕਿ ਨਵੇਂ ਚੁਣੇ ਗਏ ਮੁੱਖ ਮੰਤਰੀ ਚਰਨਜੀਤ ਚੰਨੀ ਉਸ ਨੂੰ ਜਲਦੀ ਪੂਰਾ ਕਰਨਗੇ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਕਿਸਾਨਾਂ ਨਾਲ ਖੜੇ ਹਨ ਅਤੇ ਹੱਕਾਂ ਲਈ ਲੜਦੇ ਰਹਿਣਗੇ।
19:53 September 19
ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਅਹੁਦਾ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਵਧਾਈਆਂ ਦਾ ਤਾਂਤਾ ਲਗਾਤਾਰ ਜਾਰੀ ਹੈ। ਇਸ ਦੇ ਚੱਲਦਿਆਂ ਰਾਹੁਲ ਗਾਂਧੀ ਵਲੋਂ ਟਵੀਟ ਕਰਕੇ ਚਰਨਜੀਤ ਚੰਨੀ ਨੂੰ ਵਧਾਈ ਦਿੱਤੀ ਗਈ ਹੈ।
19:25 September 19
ਸੁਖਪਾਲ ਸਿੰਘ ਖਹਿਰਾ ਵਲੋਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਅਹੁਦਾ ਮਿਲਣ 'ਤੇ ਵਧਾਈ ਦਿੱਤੀ ਗਈ ਹੈ।
19:24 September 19
ਮੁਨੀਸ਼ ਤਿਵਾੜੀ ਵਲੋਂ ਚਰਨਜੀਤ ਚੰਨੀ ਨੂੰ ਵਧਾਈ ਦਿੱਤੀ ਗਈ ਹੈ।
19:18 September 19
ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਅਹੁਦਾ ਮਿਲਣ 'ਤੇ ਪ੍ਰਤਾਪ ਸਿੰਘ ਬਾਜਵਾ ਨੇ ਮੁਬਾਰਕਬਾਦ ਦਿੱਤੀ ਗਈ ਹੈ।
19:12 September 19
ਚਰਨਜੀਤ ਚੰਨੀ ਨੇ ਦੱਸਿਆ ਕਿ ਭਲਕੇ 11 ਵਜੇ ਉਹ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।
19:03 September 19
ਚਰਨਜੀਤ ਚੰਨੀ ਦੇ ਪਰਿਵਾਰਕ ਮੈਂਬਰ ਅਤੇ ਸਮਰਥਕ ਵੀ ਰਾਜਭਵਨ ਪਹੁੰਚੇ। ਜਿਸ 'ਤੇ ਸੂਤਰਾਂ ਦਾ ਕਹਿਣਾ ਕਿ ਨਵੇਂ ਮੁੱਖ ਮੰਤਰੀ ਵਜੋਂ ਚੰਨੀ ਅੱਜ ਹੀ ਸਹੁੰ ਚੁੱਕ ਸਕਦੇ ਹਨ।
18:40 September 19
ਸੂਤਰਾਂ ਦਾ ਮੰਨਣਾ ਹੈ ਕਿ ਚਰਨਜੀਤ ਚੰਨ ਅੱਜ ਹੀ ਮੁੱਖ ਮੰਤਰੀ ਦੇ ਅਹੁਦੇ ਲਈ ਸਹੁੰ ਚੁੱਕ ਸਕਦੇ ਹਨ।
18:34 September 19
ਕੈਪਟਨ ਅਮਰਿੰਦਰ ਸਿੰਘ ਵਲੋਂ ਵਧਾਈ
ਕਾਂਗਰਸ ਵਲੋਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਐਲਾਨਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਹੈ।
18:31 September 19
ਚੰਨੀ ਦੇ ਸਮਰਥਕ ਵੀ ਰਾਜਭਵਨ ਪਹੁੰਚੇ
ਰਾਜਭਵਨ ਦੇ ਬਾਹਰ ਕਰ ਰਹੇ ਨੇ ਜਸ਼ਨ
ਸੁਰੱਖਿਆ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਕਈ ਜਵਾਨ ਤੈਨਾਤ
18:21 September 19
ਚਰਨਜੀਤ ਚੰਨੀ ਵਿਧਾਇਕਾਂ ਨਾਲ ਰਾਜਭਵਨ ਪਹੁੰਚੇ
ਰਾਜਭਵਨ 'ਚ ਵਿਧਾਇਕਾਂ ਦਾ ਪਹੁੰਚਣਾ ਸ਼ੁਰੂ
ਨਵਜੋਤ ਸਿੱਧੂ ਕਮੇਟੀ ਨਿਗਰਾਨਾਂ ਨਾਲ ਪਹੁੰਚੇ ਰਾਜਭਵਨ
ਤ੍ਰਿਪਤ ਰਜਿੰਦਰ ਬਾਜਵਾ ਵੀ ਰਾਜ ਭਵਨ ਪਹੁੰਚੇ
18:00 September 19
ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਤੋਂ ਬਅਦ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਚੰਨੀ ਉਨ੍ਹਾਂ ਦੇ ਭਰਾ ਹਨ ਅਤੇ ਮੈਨੂੰ ਇਸ 'ਤੇ ਖੁਸ਼ੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਕੋਈ ਨਿਰਾਸ਼ਾ ਨਹੀਂ ਹੈ ਕਿ ਹਾਈਕਮਾਨ ਵਲੋਂ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ।
18:00 September 19
ਚੰਨੀ 'ਤੇ ਲੱਗੀ ਮੋਹਰ
ਚਰਨਜੀਤ ਚੰਨੀ ਨੂੰ ਬਣਾਇਆ ਪੰਜਾਬ ਦਾ ਨਵਾਂ ਮੁੱਖ ਮੰਤਰੀ
17:33 September 19
ਹਰੀਸ਼ ਰਾਵਤ ਨੇ ਰਾਜਪਾਲ ਤੋਂ ਮੰਗਿਆ ਮੁਲਾਕਾਤ ਦਾ ਸਮਾਂ
ਰਾਜਪਾਲ ਵਲੋਂ ਸ਼ਾਮ 6:30 ਵਜੇ ਮਿਲਣ ਦਾ ਦਿੱਤਾ ਸਮਾਂ
16:55 September 19
ਕੁਲਬੀਰ ਜ਼ੀਰਾ ਦੀ ਰਿਹਾਇਸ਼ ਤੋਂ ਸੁਖਜਿੰਦਰ ਸਿੰਘ ਰੰਧਾਵਾ ਨਿਕਲੇ।
16:47 September 19
ਕੁਲਜੀਤ ਜ਼ੀਰਾ ਦੀ ਰਿਹਾਇਸ਼ 'ਤੇ ਵਿਧਾਇਕਾਂ ਦਾ ਪਹੁੰਚਣਾ ਸ਼ੁਰੂ। ਸੂਤਰਾਂ ਅਨੁਸਾਰ ਸ਼ਾਮ 6 ਵਜੇ ਰਾਜਪਾਲ ਨਾਲ ਮੁਲਾਕਾਤ ਦਾ ਮਿਲਿਆ ਹੈ ਸਮਾਂ।
16:45 September 19
ਪਰਮਿੰਦਰ ਪਿੰਕੀ ਅਤੇ ਦਰਸ਼ਨ ਬਰਾੜ ਵੀ ਕੁਲਜੀਤ ਜ਼ੀਰਾ ਦੀ ਰਿਹਾਇਸ਼ 'ਤੇ ਪਹੁੰਚੇ।
16:32 September 19
ਸੁਖਪਾਲ ਭੁੱਲਰ ਅਤੇ ਕੁਲਬੀਰ ਜ਼ੀਰਾ ਦੀ ਰਿਹਾਇਸ਼ 'ਤੇ ਪਹੁੰਚੇ ਸੁਖਜਿੰਦਰ ਰੰਧਾਵਾ
ਰਾਜਪਾਲ ਤੋਂ ਮਿਲਣ ਦਾ ਸਮਾਂ ਹੁਣ ਤੱਕ ਨਹੀਂ ਮਿਲਿਆ
16:20 September 19
ਅਰੁਣਾ ਚੌਧਰੀ ਦਾ ਨਾਂ ਉਪ ਮੁੱਖ ਮੰਤਰੀ ਦੀ ਦੌੜ 'ਚ
16:01 September 19
ਸੂਤਰਾਂ ਅਨੁਸਾਰ ਪੰਜਾਬ ਭਵਨ 'ਚ ਹੋਵੇਗਾ ਮੁੱਖ ਮੰਤਰੀ ਦੇ ਨਾਮ ਦਾ ਐਲਾਨ
ਜਿਸ ਉਪਰੰਤ ਜਾਣਗੇ ਰਾਜਭਵਨ
ਘਰ ਦੇ ਬਾਹਰ ਗੱਡੀਆਂ ਜਿਆਦਾ ਹੋਣ ਕਾਰਨ ਹੋਰ ਗੱਡੀ ਰਾਹੀ ਨਿਕਲ ਰਹੇ ਨੇ ਰੰਧਾਵਾ
15:56 September 19
ਸੁਖਜਿੰਦਰ ਸਿੰਘ ਰੰਧਾਵਾ ਕਾਲੇ ਰੰਗ ਦੀ ਜੀਪ 'ਤੇ ਆਪਣੀ ਰਿਹਾਇਸ਼ ਤੋਂ ਨਿਕਲਣ ਦੀ ਤਿਆਰੀ 'ਚ
15:50 September 19
ਤ੍ਰਿਪਤ ਰਜੰਦਰ ਬਾਜਵਾ ਵੀ ਸੁਖਿਜੰਦਰ ਰੰਧਾਵਾ ਦੇ ਘਰ ਮਿਲਣ ਲਈ ਪਹੁੰਚੇ।
15:48 September 19
ਸੁਖਜਿੰਦਰ ਸਿੰਘ ਰੰਧਾਵਾ ਨੇ ਰਾਜਪਾਲ ਤੋਂ ਮਿਲਣ ਲਈ ਮੰਗਿਆ ਸਮਾਂ:ਸੂਤਰ
ਥੋੜੀ ਦੇਰ 'ਚ ਹੋਵੇਗਾ ਨਵੇਂ ਮੁੱਖ ਮੰਤਰੀ ਦਾ ਐਲਾਨ
ਰਾਜਭਵਨ ਜਾਣ ਦੀ ਕੀਤੀ ਜਾ ਰਹੀ ਤਿਆਰੀ
15:30 September 19
ਸੂਤਰਾਂ ਦਾ ਕਹਿਣਾ ਕਿ ਪੰਜਾਬ 'ਚ ਨਵੇਂ ਮੁੱਖ ਮੰਤਰੀ ਦੇ ਨਾਲ ਡਿਪਟੀ ਸੀ.ਐਮ ਦਾ ਵੀ ਐਲਾਨ ਕੀਤਾ ਜਾਵੇਗਾ। ਜਿਸ 'ਚ ਭਾਰਤ ਭੂਸ਼ਣ ਆਸ਼ੂ ਅਤੇ ਅਰੁਣਾ ਚੌਧਰੀ ਦਾ ਨਾਮ ਡਿਪਟੀ ਸੀ.ਐਮ ਵਜੋਂ ਅੱਗੇ ਆ ਰਿਹਾ ਹਨ।
15:20 September 19
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਸਾਡਾ ਕੰਮ ਪੰਜਾਬ ਦੀ ਤਰੱਕੀ ਕਰਨਾ
ਕੈਪਟਨ ਅਮਰਿੰਦਰ ਸਿੰਘ ਮੇਰੇ ਪਿਤਾ ਵਾਂਗ ਹਨ : ਸੁਖਜਿੰਦਰ ਸਿੰਘ ਰੰਧਾਵਾ
ਕੈਪਟਨ ਅਮਰਿੰਦਰ ਸਿੰਘ ਸਾਡੇ ਸਿਰ ਦਾ ਹਨ ਤਾਜ
14:51 September 19
ਸੁਖਜਿੰਦਰ ਸਿੰਘ ਰੰਧਾਵਾ ਹੋ ਸਕਦੇ ਹਨ ਪੰਜਾਬ ਦੇ ਨਵੇਂ ਮੁੱਖ ਮੰਤਰੀ-ਸੂਤਰ
14:42 September 19
ਆਬਜ਼ਰਵਰ ਅਤੇ ਹਰੀਸ਼ ਰਾਵਤ ਨੂੰ ਮਿਲਣ ਪੁੱਜੇ ਕੁਲਜੀਤ ਨਾਗਰਾ
14:38 September 19
ਆਬਜ਼ਰਵਰ ਅਤੇ ਹਰੀਸ਼ ਰਾਵਤ ਨੂੰ ਮਿਲਣ ਪੁੱਜੇ ਕੁਲਜੀਤ ਨਾਗਰਾ
14:31 September 19
ਦਿੱਲੀ ਵਿਚ ਸੋਨੀਆ ਗਾਂਧੀ ਨਾਲ ਹੋ ਰਹੀ ਮੀਟਿੰਗ, ਸ਼ਾਮ ਤੱਕ ਹੋਵੇਗਾ ਮੁੱਖ ਮੰਤਰੀ ਦਾ ਐਲਾਨ : ਸੂਤਰ
ਦਿੱਲੀ ਹਾਈਕਮਾਨ ਸੁਨੀਲ ਜਾਖੜ ਦੇ ਨਾਂ ਤੋਂ ਸਹਿਮਤ
14:29 September 19
ਨਵਜੋਤ ਸਿੱਧੂ ਨੂੰ ਐਂਟੀ ਨੈਸ਼ਨਲ ਕਿਹਾ ਤਾਂ ਮੈਂ ਜਨਤਕ ਕਰਾਂਗਾ 500 ਪੰਨਿਆਂ ਦੀ ਕਿਤਾਬ : ਮੁਹੰਮਤ ਮੁਸਤਫਾ
ਕੈਪਟਨ ਅਮਰਿੰਦਰ ਨੇ ਜੇ ਰਾਹੁਲ ਗਾਂਧੀ ਤੇ ਸੋਨੀਆ ਖਿਲਾਫ ਕੁਝ ਕਿਹਾ ਤਾਂ ਅੰਜਾਮ ਬੁਰਾ ਹੋਵੇਗਾ
14:21 September 19
ਕਾਂਗਰਸ ਸੈਕੂਲਰ ਪਾਰਟੀ ਹੈ ਕੋਈ ਵੀ ਹੋ ਸਕਦਾ ਹੈ ਮੁੱਖ ਮੰਤਰੀ : ਪਰਗਟ ਸਿੰਘ
14:15 September 19
ਥੋੜ੍ਹੀ ਦੇਰ ਤੱਕ ਹੋਵੇਗਾ ਨਵੇਂ ਮੁੱਖ ਮੰਤਰੀ ਦਾ ਐਲਾਨ : ਰਾਜਾ ਵੜਿੰਗ
14:09 September 19
ਜੇ ਡਬਲਿਊ ਮੈਰਿਟ ਵਿਚੋਂ ਬਾਹਰ ਨਿਕਲੇ ਨਵਜੋਤ ਸਿੱਧੂ, ਨਾਲ ਹਨ ਕੁਲਜੀਤ ਨਾਗਰਾ
13:58 September 19
ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ
79 ਵਿਧਾਇਕਾਂ ਨਾਲ ਕਾਂਗਰਸ ਹਾਈ ਕਮਾਨ ਵਲੋਂ ਫੋਨ 'ਤੇ ਲਈ ਗਈ ਫੀਡ ਬੈਕ
ਛੇਤੀ ਹੋ ਸਕਦੈ ਪੰਜਾਬ ਦੇ ਮੁੱਖ ਮੰਤਰੀ ਦਾ ਐਲਾਨ
13:02 September 19
ਜੇ ਡਬਲਿਊ ਮੈਰਿਟ ਪਹੁੰਚੇ ਰਾਜਾ ਵੜਿੰਗ, ਬਲਬੀਰ ਸਿੱਧੂ ਤੇ ਗੁਰਪ੍ਰੀਤ ਕਾਂਗੜ
12:59 September 19
ਮੈਨੂੰ ਮੁੱਖ ਮੰਤਰੀ ਬਣਨ ਦਾ ਆਇਆ ਸੀ ਸੱਦਾ
ਮੈਂ ਪੰਜਾਬ ਦੀ ਮੁੱਖ ਮੰਤਰੀ ਬਣਨ ਤੋਂ ਖੁਦ ਕੀਤਾ ਇਨਕਾਰ
ਸਿੱਖ ਚਿਹਰਾ ਹੋਵੇ ਪੰਜਾਬ ਦਾ ਮੁੱਖ ਮੰਤਰੀ : ਅੰਬਿਕਾ ਸੋਨੀ
12:55 September 19
ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ਵਿਚ ਕਈ ਨਾਂ ਸ਼ਾਮਲ
ਪੰਚਕੁਲਾ ਵਿਖੇ ਜਾਖੜ ਦੇ ਘਰ ਵੀ ਪਹੁੰਚ ਰਹੇ ਵਿਧਾਇਕ
12:48 September 19
ਪੰਜਾਬ ਦੇ ਮੁੱਖ ਮੰਤਰੀ ਦੇ ਨਾਂ 'ਤੇ ਨਹੀਂ ਬਣ ਰਹੀ ਸਹਿਮਤੀ
ਸੁਖਜਿੰਦਰ ਰੰਧਾਵਾ ਦੇ ਨਾਂ 'ਤੇ ਵਧੇਰੇ ਵਿਧਾਇਕ ਹੋਏ ਸਹਿਮਤ : ਸੂਤਰ
ਸਿੱਧੂ ਦੇ ਨਾਂ 'ਤੇ ਕਈ ਵਿਧਾਇਕ ਜਤਾ ਰਹੇ ਨੇ ਵਿਰੋਧ
12:22 September 19
ਸੁਨੀਲ ਜਾਖੜ ਬਣ ਸਕਦੇ ਹਨ ਪੰਜਾਬ ਦੇ ਮੁੱਖ ਮੰਤਰੀ !
ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ
ਸੁਨੀਲ ਜਾਖੜ ਹੋ ਸਕਦੇ ਹਨ ਪੰਜਾਬ ਦੇ ਨਵੇਂ ਮੁੱਖ ਮੰਤਰੀ
ਚਰਨਜੀਤ ਸਿੰਘ ਚੰਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਹੋ ਸਕਦੇ ਨੇ ਉਪ ਮੁੱਖ ਮੰਤਰੀ
ਪਾਰਟੀ ਵਿਚ ਇਨ੍ਹਾਂ ਨਾਵਾਂ 'ਤੇ ਬਣ ਸਕਦੀ ਹੈ ਸਹਿਮਤੀ
12:05 September 19
ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ ਕੋਈ ਛੋਟੀ ਗੱਲ ਨਹੀਂ : ਕੁਲਦੀਪ ਵੈਦ
ਕੈਪਟਨ ਦੇ ਇਸ ਫੈਸਲੇ ਤੋਂ ਜ਼ਿਆਦਾਤਰ ਵਿਧਾਇਕ ਨਹੀਂ ਹਨ ਖੁਸ਼
ਸਾਡੀ ਸਰਕਾਰ ਨੇ ਸਾਢੇ 4 ਸਾਲ ਚੰਗਾ ਕੰਮ ਕੀਤਾ
11:54 September 19
ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਦਾ ਬਿਆਨ
ਹਾਈਕਮਾਨ ਜੋ ਫੈਸਲਾ ਕਰੇਗੀ ਉਹ ਸਾਰਿਆਂ ਨੂੰ ਮੰਨਣਯੋਗ ਹੋਵੇਗਾ
ਚਾਹੇ ਕਿਸੇ ਵੀ ਕਮਿਊਨਿਟੀ ਤੋਂ ਹੋਵੇ ਮੁੱਖ ਮੰਤਰੀ
ਪੰਜਾਬ ਕਾਂਗਰਸ ਵਿਚ ਹਿੰਦੂਆਂ ਨੂੰ ਮਿਲਦੀ ਰਹੀ ਹੈ ਪਹਿਲ
11:51 September 19
ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ
ਪਾਰਟੀ ਲਈ ਮੁੱਖ ਮੰਤਰੀ ਅਹੁਦੇ ਲਈ ਚੋਣ ਕਰਨੀ ਸੌਖੀ ਨਹੀਂ
ਸੀ.ਐੱਮ. ਅਹੁਦੇ ਨੂੰ ਲੈਕੇ ਸ਼ਸ਼ੋਪੰਜ ਵਿਚ ਹੈ ਪਾਰਟੀ
ਪਾਰਟੀ ਵਿਚ ਸੀ.ਐੱਮ., ਡਿਪਟੀ ਸੀ.ਐੱਮ. ਦੇ ਫਾਰਮੂਲੇ 'ਤੇ ਹੋ ਰਿਹੈ ਕੰਮ
11:49 September 19
ਰਾਜਸਥਾਨ ਦੇ ਮੁੱਖ ਮੰਤਰੀ ਨੇ ਕੈਪਟਨ ਤੋਂ ਜਤਾਈ ਉਮੀਦ
ਕਾਂਗਰਸ ਨੂੰ ਨੁਕਸਾਨ ਨਹੀਂ ਪਹੁਚਾਉਣਗੇ ਕੈਪਟਨ : ਗਹਿਲੋਤ
ਕੈਪਟਨ ਨੇ ਸਾਢੇ 9 ਸਾਲ ਕੀਤੀ ਪੰਜਾਬ ਦੇ ਲੋਕਾਂ ਦੀ ਸੇਵਾ : ਗਹਿਲੋਤ
11:19 September 19
ਅੰਬਿਕਾ ਸੋਨੀ ਨੇ ਖਰਾਬ ਸਿਹਤ ਦਾ ਹਵਾਲਾ ਦੇ ਕੇ ਮੁੱਖ ਮੰਤਰੀ ਬਣਨ ਤੋਂ ਕੀਤੀ ਨਾਂਹ: ਸੂਤਰ
ਪਾਰਟੀ ਹਾਈਕਮਾਂਡ ਨੇ ਅੰਬਿਕਾ ਸੋਨੀ ਨੂੰ ਕੀਤੀ ਸੀ ਸੀ.ਐੱਮ. ਅਹੁਦੇ ਦੀ ਪੇਸ਼ਕਸ਼
11:11 September 19
ਸੰਗਤ ਸਿੰਘ ਗਿਲਜੀਆਂ ਪਹੁੰਚੇ ਜੇ ਡਬਲਿਊ ਮੈਰਿਟ
11:00 September 19
ਸੀ.ਐੱਲ.ਪੀ. ਮੀਟਿੰਗ ਬਾਰੇ ਬੋਲੇ ਵਿਧਾਇਕ ਪਰਗਟ ਸਿੰਘ
ਸੀ.ਐੱਲ. ਪੀ. ਦੀ ਮੀਟਿੰਗ 'ਤੇ ਬੋਲੇ ਵਿਧਾਇਕ ਪਰਗਟ ਸਿੰਘ
ਆਬਜ਼ਰਵਰਾਂ ਨੂੰ ਦੇਣ ਆਇਆ ਸੀ ਕੁਝ ਦਸਤਾਵੇਜ਼
10:54 September 19
ਸੀ.ਐੱਮ. ਦੇ ਅਹੁਦੇ 'ਤੇ ਸਿੱਧੂ ਦਾ ਕਾਬਜ਼ ਹੋਣਾ ਸੌਖਾ ਨਹੀਂ
ਸਿੱਧੂ ਦਾ ਮੁੱਖ ਮੰਤਰੀ ਬਣਨਾ ਸੌਖਾ ਨਹੀਂ
ਪਾਰਟੀ ਵਿਚ ਬਣ ਸਕਦੀ ਹੈ ਧੜੇਬੰਦੀ
ਹਾਲਾਤ ਸੁਧਰਣ ਦੀ ਬਜਾਏ ਹੋਰ ਵਿਗੜ ਸਕਦੇ ਨੇ
10:50 September 19
ਮੁੱਖ ਮੰਤਰੀ ਦੇ ਅਹੁਦੇ ਵਜੋਂ ਨਵਜੋਤ ਸਿੱਧੂ ਨੇ ਪੇਸ਼ ਕੀਤੀ ਦਾਅਵੇਦਾਰੀ!
ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ
ਮੁੱਖ ਮੰਤਰੀ ਵਜੋਂ ਨਵਜੋਤ ਸਿੱਧੂ ਨੇ ਹਾਈਕਮਾਨ ਅੱਗੇ ਰੱਖੀ ਆਪਣੀ ਦਾਅਵੇਦਾਰੀ
ਵਿਧਾਇਕਾਂ ਨੂੰ ਮਨਾਉਣ ਦੀ ਕੋਸ਼ਿਸ਼ ਵਿਚ ਨਵਜੋਤ ਸਿੱਧੂ
10:44 September 19
ਜੇ ਡਬਲਿਊ ਮੈਰਿਟ ਵਿਚ ਪਹੁੰਚੇ ਵਿਧਾਇਕ
ਜੇ ਡਬਲਿਊ ਮੈਰਿਟ ਵਿਚ ਮੌਜੂਦ ਹਨ ਸਾਰੇ ਵਿਧਾਇਕ
ਆਪੋ-ਆਪਣਾ ਪੱਖ ਰਹੇ ਹਨ ਸਾਰੇ ਵਿਧਾਇਕ
ਮੁੱਖ ਮੰਤਰੀ ਦੇ ਨਾਂ 'ਤੇ ਹੋ ਰਹੀ ਹੈ ਚਰਚਾ
10:38 September 19
ਅੱਜ ਨਹੀਂ ਹੋਵੇਗੀ ਕਾਂਗਰਸੀ ਵਿਧਾਇਕ ਦਲ ਦੀ ਮੀਟਿੰਗ
ਅੱਜ ਨਹੀਂ ਹੋਵੇਗੀ ਕਾਂਗਰਸੀ ਵਿਧਾਇਕ ਦਲ ਦੀ ਮੀਟਿੰਗ