ਚੰਡੀਗੜ੍ਹ: ਕੋਰੋਨਾ ਦੇ ਰੀਮੇਡੀਸੀਵਰ ਅਤੇ ਟੋਕਲੀਜ਼ੁਮੈਬ ਜ਼ਰੂਰੀ ਦਵਾਈਆਂ, ਆਕਸੀਜਨ ਸਿਲੰਡਰਾਂ, ਦੀ ਕਾਲੀ ਬਜ਼ਾਰੀ ਨੂੰ ਰੋਕਣ ਲਈ, ਚੰਡੀਗੜ੍ਹ ਪ੍ਰਸ਼ਾਸਨ ਨੇ ਹੁਣ ਸਰਕਾਰ ਵੱਲੋਂ ਇਨ੍ਹਾਂ ਜ਼ਰੂਰੀ ਦਵਾਈਆਂ ਨੂੰ ਸਿੱਧੇ ਹਸਪਤਾਲ ਨੂੰ ਦੇਣ ਦਾ ਫੈਸਲਾ ਕੀਤਾ ਹੈ। ਇਹ ਦਵਾਈ ਕੈਮਿਸਟਾਂ ਅਤੇ ਵਿਤਰਕਾਂ ਦੁਆਰਾ ਨਹੀਂ ਭੇਜੀਆਂ ਜਾਣਗੀਆ। ਇਹ ਜਾਣਕਾਰੀ ਚੰਡੀਗੜ੍ਹ ਸਿਹਤ ਡਾਇਰੈਕਟਰ ਡਾ.ਅਮਨਦੀਪ ਕੰਗ ਨੇ ਹਾਈ ਕੋਰਟ ਨੂੰ ਇੱਕ ਹਲਫੀਆ ਬਿਆਨ ਵਿੱਚ ਦਾਇਰ ਕੀਤੀ ਸੀ। ਉਨ੍ਹਾ ਨੇ ਹਾਈ ਕੋਰਟ ਨੂੰ ਦੱਸਿਆ ਕਿ ਉਸਨੇ ਸ਼ਹਿਰ ਦੇ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ 25% ਕੋਰੋਨਾ ਮਰੀਜ਼ਾਂ ਨੂੰ ਆਪਣੇ ਹਸਪਤਾਲਾਂ ਵਿੱਚ ਰੱਖਣ।
ਚੰਡੀਗੜ੍ਹ 'ਚ ਜ਼ਰੂਰੀ ਦਵਾਈਆਂ ਦੀ ਕਾਲਾ ਬਜ਼ਾਰੀ ਰੋਕਣ ਲਈ ਕਮੇਟੀ ਬਣੀ - ਰੀਮੇਡੀਸੀਵਰ ਅਤੇ ਟੋਕਲੀਜ਼ੁਮੈਬ
ਜ਼ਰੂਰੀ ਦਵਾਈਆਂ ਦੀ ਅਤੇ ਆਕਸੀਜਨ ਸਿਲੰਡਰ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ।ਜਿਸ ਵਿੱਚ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਅਤੇ ਸਿਹਤ ਵਿਭਾਗ ਦੇ ਨੋਡਲ ਅਫਸਰ ਸ਼ਾਮਲ ਕੀਤੇ ਗਏ ਹਨ
ਇਸ ਦੇ ਨਾਲ, ਸ਼ਿਕਾਇਤਾਂ ਸੁਣਨ ਜ਼ਰੂਰੀ ਦਵਾਈਆਂ ਦੀ ਅਤੇ ਆਕਸੀਜਨ ਸਿਲੰਡਰ ਦੀ ਕਾਲਾ ਬਾਜ਼ਾਰੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਅਤੇ ਸਿਹਤ ਵਿਭਾਗ ਦੇ ਨੋਡਲ ਅਫਸਰ ਸ਼ਾਮਲ ਕੀਤੇ ਗਏ ਹਨ ਜੋ ਆਪਣੀਆਂ ਸ਼ਿਕਾਇਤਾਂ ਡਾਇਰੈਕਟਰ ਸਿਹਤ ਸੇਵਾ ਨੂੰ ਦੇਣਗੇ। ਚੰਡੀਗੜ੍ਹ ਪ੍ਰਸ਼ਾਸਨ ਨੇ ਹਾਈ ਕੋਰਟ ਨੂੰ ਦੱਸਿਆ ਕਿ ਇਸ ਸਮੇਂ ਸ਼ਹਿਰ ਵਿੱਚ 214 ਮਾਈਕਰੋ ਕੰਟੇਨਮੈਂਟ ਜ਼ੋਨ ਬਣਾਏ ਗਏ ਹਨ।
ਇਸ ਸਮੇਂ ਸ਼ਹਿਰ ਵਿਚ ਸਭ ਤੋਂ ਵੱਧ ਮਾਮਲੇ ਮਨੀਮਾਜਰਾ, ਸੈਕਟਰ 46, ਸੈਕਟਰ 45, ਸੈਕਟਰ 32 ਅਤੇ ਹੋਰ ਥਾਵਾਂ 'ਤੇ ਹਨ। ਜਿਨ੍ਹਾਂ ਦੀ ਪੂਰੀ ਸੂਚੀ ਹਾਈ ਕੋਰਟ ਨੂੰ ਸੌਂਪੀ ਗਈ ਅਤੇ ਦੱਸਿਆ ਕਿ ਇਸ ਸਮੇਂ ਸ਼ਹਿਰ ਵਿੱਚ 772 ਮਾਮਲੇ ਹਨ ਜਿਨ੍ਹਾਂ ਵਿੱਚ 431 ਮਰਦ ਅਤੇ 341 ਔਰਤਾ ਸ਼ਾਮਲ ਹਨ। ਹਾਈ ਕੋਰਟ ਨੂੰ ਦੱਸਿਆ ਗਿਆ ਸੀ ਕਿ ਸ਼ਹਿਰ ਵਿਚ ਕੋਰੋਨਾ ਦੇ ਨਿਯਮਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਆਮ ਲੋਕਾਂ ਨੂੰ ਇਨ੍ਹਾਂ ਦਾ ਪਾਲਣ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ।