ਪੰਜਾਬ

punjab

ETV Bharat / city

ਅਨੁਸੂਚਿਤ ਜਾਤੀ ਕਮਿਸ਼ਨ ਫੇਸਬੁੱਕ 'ਤੇ ਹੋਇਆ ਸਖ਼ਤ, ਸੂ ਮੋਟੋ ਨੋਟਿਸ ਲੈਦਿਆਂ ਅਧਿਕਾਰੀਆਂ ਨੂੰ ਕੀਤਾ ਤਲਬ - ਸੋਸ਼ਲ ਮੀਡੀਆ

ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਸੂਬੇ ਦੇ ਮੁੱਖ ਮੰਤਰੀ (CM) ਬਾਰੇ ਸੋਸ਼ਲ ਮੀਡੀਆ (Social media) 'ਤੇ ਜਾਤੀਸੂਚਕ ਟਿੱਪਣੀ ਕਰਨ ਦਾ ਸੂ-ਮੋਟੋ ਨੋਟਿਸ ਲਿਆ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਪਰਸਨ ਸ੍ਰੀਮਤੀ ਤੇਜਿੰਦਰ ਕੌਰ ਨੇ ਦੱਸਿਆ ਕਿ ਫ਼ੇਸਬੁੱਕ 'ਤੇ ਇਕ ਵਿਅਕਤੀ ਨੇ ਮੁੱਖ ਮੰਤਰੀ, ਪੰਜਾਬ ਬਾਰੇ ਜਾਤੀਸੂਚਕ ਅਤੇ ਭੱਦੀ ਕਿਸਮ ਦੀ ਟਿੱਪਣੀ ਕੀਤੀ ਸੀ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੈ।

ਜਾਤੀ ਕਮਿਸ਼ਨ ਫੇਸਬੁੱਕ 'ਤੇ  ਹੋਇਆ ਸਖਤ, ਸੂ ਮੋਟੋ ਨੋਟਿਸ ਲੈਦਿਆਂ ਅਧਿਕਾਰੀਆਂ ਨੂੰ ਕੀਤਾ ਤਲਬ
ਜਾਤੀ ਕਮਿਸ਼ਨ ਫੇਸਬੁੱਕ 'ਤੇ ਹੋਇਆ ਸਖਤ, ਸੂ ਮੋਟੋ ਨੋਟਿਸ ਲੈਦਿਆਂ ਅਧਿਕਾਰੀਆਂ ਨੂੰ ਕੀਤਾ ਤਲਬ

By

Published : Sep 23, 2021, 7:50 PM IST

Updated : Sep 23, 2021, 8:13 PM IST

ਚੰਡੀਗੜ੍ਹ: ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਸੂਬੇ ਦੇ ਮੁੱਖ ਮੰਤਰੀ (CM) ਬਾਰੇ ਸੋਸ਼ਲ ਮੀਡੀਆ (Social media) 'ਤੇ ਜਾਤੀਸੂਚਕ ਟਿੱਪਣੀ ਕਰਨ ਦਾ ਸੂ-ਮੋਟੋ ਨੋਟਿਸ ਲਿਆ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਪਰਸਨ ਸ੍ਰੀਮਤੀ ਤੇਜਿੰਦਰ ਕੌਰ ਨੇ ਦੱਸਿਆ ਕਿ ਫ਼ੇਸਬੁੱਕ 'ਤੇ ਇਕ ਵਿਅਕਤੀ ਨੇ ਮੁੱਖ ਮੰਤਰੀ, ਪੰਜਾਬ ਬਾਰੇ ਜਾਤੀਸੂਚਕ ਅਤੇ ਭੱਦੀ ਕਿਸਮ ਦੀ ਟਿੱਪਣੀ ਕੀਤੀ ਸੀ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੈ।

ਚੇਅਰਪਰਸਨ ਨੇ ਇਨ੍ਹਾਂ ਟਿੱਪਣੀਆਂ ਦਾ ਸੂ-ਮੋਟੋ ਨੋਟਿਸ ਲੈਂਦਿਆਂ ਡਾਇਰੈਕਟਰ, ਬਿਊਰੋ ਆਫ਼ ਇਨਵੈਸਟੀਗੇਸਨ ਪੰਜਾਬ ਨੂੰ ਅੱਤਿਆਚਾਰ ਨਿਵਾਰਣ ਐਕਟ 1989 ਦੇ ਸੈਕਸ਼ਨ 3 (1) ਤਹਿਤ ਕਾਰਵਾਈ ਕਰਦੇ ਹੋਏ ਜ਼ਿੰਮੇਵਾਰ ਅਧਿਕਾਰੀ ਰਾਹੀਂ ਕਾਰਵਾਈ ਰਿਪੋਰਟ 29 ਸਤੰਬਰ, 2021 ਨੂੰ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।

ਤੇਜਿੰਦਰ ਕੌਰ ਨੇ ਦੱਸਿਆ ਕਿ 13 ਸਿਤੰਬਰ 2021 ਨੂੰ ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਪੱਤਰ ਭੇਜਿਆ ਸੀ। ਜਿਸ ਵਿੱਚ ਜਾਤੀ ਆਧਾਰਿਤ ਨਾਵਾਂ ਵਾਲੇ ਪਿੰਡਾਂ, ਕਸਬਿਆਂ ਅਤੇ ਹੋਰ ਥਾਵਾਂ ਨੂੰ ਬਦਲਣ ਨੂੰ ਕਿਹਾ ਸੀ। ਇਸ ਤੋਂ ਇਲਾਵਾ ਸਾਲ ਵਿੱਚ ਸੂਬਾ ਸਰਕਾਰ ਵੱਲੋਂ ਜਾਰੀ ਆਦੇਸ਼ਾਂ ਦੀ ਸਖ਼ਤੀ ਤੋਂ ਪਾਲਣ ਨਾ ਕਰਨ ਦੇ ਲਈ ਕਿਹਾ ਸੀ ।ਜਿਸ ਵਿਚ ਕਿਹਾ ਗਿਆ ਸੀ ਕਿ ਸਰਕਾਰੀ ਕੰਮਕਾਜ ਵਿੱਚ ਹਰੀਜਨ ਅਤੇ ਗਿਰੀ ਤਿੰਨ ਸ਼ਬਦ ਦਾ ਪ੍ਰਯੋਗ ਨਾ ਕਰਨ।

ਇਹ ਵੀ ਪੜੋ:ਚੋਰਾਂ ਨੇ ਦੋ ਦੁਕਾਨਾਂ ਵਿੱਚ ਕੀਤੀ ਚੋਰੀ

Last Updated : Sep 23, 2021, 8:13 PM IST

ABOUT THE AUTHOR

...view details