ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸ਼ਾਮ 4.30 ਵਜੇ ਕੈਬਿਨੇਟ ਮੰਤਰੀਆਂ ਨਾਲ ਬੈਠਕ ਕਰਨਗੇ। ਇਹ ਬੈਠਕ ਵਰਚੁਅਲੀ ਕੀਤੀ ਜਾਵੇਗੀ।
ਮੰਡੀਆਂ 'ਚ ਕਿਸਾਨਾਂ ਨੂੰ ਆ ਰਹੀ ਮੁਸ਼ਕਲਾਂ 'ਤੇ ਕੈਪਟਨ ਅੱਜ ਕਰਨਗੇ ਕੈਬਿਨੇਟ ਬੈਠਕ - ਫਸਲ ਦੀ ਖਰੀਦ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸ਼ਾਮ 4.30 ਵਜੇ ਕੈਬਿਨੇਟ ਮੰਤਰੀਆਂ ਨਾਲ ਬੈਠਕ ਕਰਨਗੇ। ਇਹ ਬੈਠਕ ਵਰਚੁਅਲੀ ਕੀਤੀ ਜਾਵੇਗੀ।
ਫ਼ੋਟੋ
ਇਸ ਬੈਠਕ ਵਿੱਚ ਕੈਪਟਨ ਅਮਰਿੰਦਰ ਸਿੰਘ ਫਸਲ ਦੀ ਖਰੀਦ ਅਤੇ ਮੰਡੀਆਂ ਵਿੱਚ ਕਿਸਾਨਾਂ ਨੂੰ ਆ ਰਹੀ ਮੁਸ਼ਕਲਾਂ ਉੱਤੇ ਗੱਲਬਾਤ ਕਰਨਗੇ। ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਅਤੇ ਲਿਫਟਿੰਗ ਦੀ ਸਮਸਿਆ ਉੱਤੇ ਵੀ ਗੱਲਬਾਤ ਕਰਨਗੇ।
ਪਿਛਲੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਸਹੂਲਤਾਂ ਦੇ ਪ੍ਰਬੰਧਾਂ ਲਈ ਪੰਜਾਬ ਭਵਨ ਵਿਖੇ ਕੈਬਿਨੇਟ ਮੰਤਰੀਆਂ ਨਾਲ ਬੈਠਕ ਕੀਤੀ ਸੀ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ 1-2 ਦਿਨ ਬਾਅਦ ਹੀ ਕੈਬਿਨੇਟ ਮੀਟਿੰਗ ਕਰ ਰਹੇ ਹਨ।