ਚੰਡੀਗੜ੍ਹ: ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਹੋਈ ਜਿਸ ’ਚ ਇਹ ਫੈਸਲਾ ਲਿਆ ਗਿਆ ਹੈ ਕਿ 5 ਅਪ੍ਰੈਲ ਤੋਂ ਅਕਾਲੀ ਦਲ ਕਾਂਗਰਸ ਸਰਕਾਰ ਖਿਲਾਫ ਰੋਸ ਮੁਜ਼ਾਹਰੇ ਕਰੇਗਾ। ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਰੋਸ ਮੁਜ਼ਾਹਰੇ ਹਲਕੇ ਵਾਈਸ ਦਿੱਤੇ ਜਾਣਗੇ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਕੇਂਦਰ ਤੇ ਕਾਂਗਰਸ ਸਰਕਾਰ ਦੀ ਗੰਢ ਤੁਪ ਨਾਲ ਇਸ ਵਾਰ ਕਿਸਾਨਾਂ ਦੇ ਖਾਤਿਆਂ ’ਚ ਸਿੱਧੀ ਅਦਾਇਗੀ ਕੀਤੀ ਜਾ ਰਹੀ ਹੈ ਜਿਸ ਨੂੰ ਪੰਜਾਬ ਸਰਕਾਰ ਨੇ ਲਾਗੂ ਕਰ ਦਿੱਤਾ ਹੈ।
ਅਕਾਲੀ ਦਲ 5 ਅਪ੍ਰੈਲ ਤੋਂ ਕਾਂਗਰਸ ਖ਼ਿਲਾਫ਼ ਸ਼ੁਰੂ ਕਰੇਗਾ ਰੋਸ ਮੁਜ਼ਾਹਰੇ - ਸ਼੍ਰੋਮਣੀ ਅਕਾਲੀ ਦਲ
ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਹੋਈ ਜਿਸ ’ਚ ਇਹ ਫੈਸਲਾ ਲਿਆ ਗਿਆ ਹੈ ਕਿ 5 ਅਪ੍ਰੈਲ ਤੋਂ ਅਕਾਲੀ ਦਲ ਕਾਂਗਰਸ ਸਰਕਾਰ ਖਿਲਾਫ ਰੋਸ ਮੁਜ਼ਾਹਰੇ ਕਰੇਗਾ। ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਰੋਸ ਮੁਜ਼ਾਹਰੇ ਹਲਕੇ ਵਾਈਸ ਦਿੱਤੇ ਜਾਣਗੇ।
ਅਕਾਲੀ ਦਲ 5 ਅਪ੍ਰੈਲ ਤੋਂ ਕਾਂਗਰਸ ਖ਼ਿਲਾਫ਼ ਸ਼ੁਰੂ ਕਰੇਗਾ ਰੋਸ ਮੁਜ਼ਾਹਰੇ
ਦਲਜੀਤ ਚੀਮਾ ਨੇ ਕਿਹਾ ਕਿ ਹਜ਼ੂਰ ਸਾਹਿਬ ’ਚ ਸਿੱਖਾਂ ’ਤੇ ਜੋ ਨਾਜਾਇਜ਼ ਪਰਚੇ ਕੀਤੇ ਜਾ ਰਹੇ ਹਨ ਕੋਰ ਕਮੇਟੀ ਇਸ ਸਬੰਧੀ ਵੀ ਪੱਤਰ ਲਿਖ ਪਰਚੇ ਰੱਦ ਕਰਨ ਦੀ ਮੰਗ ਕਰੇਗੀ। ਉਥੇ ਹੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੇ ਭਾਜਪਾ ਨੇ ਦਿੱਲੀ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਬਾਹਰ ਕਰਨ ਦੀ ਸਾਜਿਸ਼ ਰਚੀ ਸੀ ਜਿਸ ’ਤੇ ਹਾਈਕੋਰਟ ਨੇ ਸਟੇਅ ਲਗਾ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਹੁਣ ਅਸੀਂ ਇਹ ਚੋਣਾਂ ਜਿੱਤਾਂਗੇ ਤੇ ਸਿੱਖ ਕੌਮ ਦੀ ਸੇਵਾ ਕਰਾਂਗੇ।