ਪੰਜਾਬ

punjab

ETV Bharat / city

ਬੇਅਦਬੀ ਮਾਮਲੇ ’ਚ ਅਕਾਲੀ ਦਲ ਨੇ ਕੈਪਟਨ ਸਮੇਤ ਮੰਤਰੀ ਮੰਡਲ ਦਾ ਮੰਗਿਆ ਅਸਤੀਫਾ - ਸੁਖਜਿੰਦਰ ਰੰਧਾਵਾ

ਬਿਕਰਮ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੱਧੂ, ਸੁਖਜਿੰਦਰ ਰੰਧਾਵਾ, ਤ੍ਰਿਪਤ ਬਾਜਵਾ ਤੇ ਕੁਸ਼ਲਦੀਪ ਢਿੱਲੋਂ ਸਮੇਤ ਹੋਰ ਜਿਹੜੇ ਮੀਟਿੰਗਾਂ ਕਰ ਕੇ ਕੇਸ ਦੀ ਚਾਰਜਸ਼ੀਟ ਤਿਆਰ ਕਰਵਾਉਂਦੇ ਰਹੇ। ਉਹਨਾਂ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਬੇਅਦਬੀ ਮਾਮਲੇ ’ਚ ਅਕਾਲੀ ਦਲ ਨੇ ਕੈਪਟਨ ਸਮੇਤ ਮੰਤਰੀ ਮੰਡਲ ਦਾ ਮੰਗਿਆ ਅਸਤੀਫਾ
ਬੇਅਦਬੀ ਮਾਮਲੇ ’ਚ ਅਕਾਲੀ ਦਲ ਨੇ ਕੈਪਟਨ ਸਮੇਤ ਮੰਤਰੀ ਮੰਡਲ ਦਾ ਮੰਗਿਆ ਅਸਤੀਫਾ

By

Published : Apr 26, 2021, 9:29 PM IST

ਚੰਡੀਗੜ੍ਹ:ਅਕਾਲੀ ਦਲ ਵੱਲੋਂ ਪ੍ਰੈਸ ਕਾਨਫਰੰਸ ਕਰ ਬੇਅਦਬੀ ਮਾਮਲੇ ’ਚ ਕਾਂਗਰਸ ਸਰਕਾਰ ’ਤੇ ਵੱਡੇ ਸਵਾਲ ਖੜੇ ਕੀਤੇ ਗਏ ਹਨ। ਇਸ ਮੌਕੇ ਬਿਕਰਮ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੱਧੂ, ਸੁਖਜਿੰਦਰ ਰੰਧਾਵਾ, ਤ੍ਰਿਪਤ ਬਾਜਵਾ ਤੇ ਕੁਸ਼ਲਦੀਪ ਢਿੱਲੋਂ ਸਮੇਤ ਹੋਰ ਜਿਹੜੇ ਮੀਟਿੰਗਾਂ ਕਰ ਕੇ ਕੇਸ ਦੀ ਚਾਰਜਸ਼ੀਟ ਤਿਆਰ ਕਰਵਾਉਂਦੇ ਰਹੇ। ਉਹਨਾਂ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਥੇ ਹੀ ਉਹਨਾਂ ਕਿਹਾ ਕਿ ਆਗੂਆਂ ਖ਼ਿਲਾਫ਼ ਕਾਰਵਾਈ ਵੀ ਹੋਣੀ ਚਾਹੀਦੀ ਹੈ ਜਿਹਨਾਂ ਧਾਰਮਿਕ ਮਾਮਲੇ ਨੂੰ ਸਿਆਸੀ ਰੂਪ ਦਿੱਤਾ ਹੈ।

ਇਹ ਵੀ ਪੜੋ: ਲੁਧਿਆਣਾ ਪ੍ਰਸ਼ਾਸਨ ਦਾ ਕਾਂਡ, ਆਟੋ ’ਚ ਸਸਕਾਰ ਲਈ ਆਈ ਕੋਰੋਨਾ ਪੌਜ਼ੀਟਿਵ ਲਾਸ਼

ਬਿਕਰਮ ਮਜੀਠੀਆ ਨੇ ਕਿਹਾ ਕਿ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਜਿਸਦੀ ਹਾਈ ਕੋਰਟ ਨੇ ਝਾੜ ਝੰਬ ਕੀਤੀ ਤੇ ਕੇਸ ਦੀ ਜਾਂਚ ਤੋਂ ਹਟਾਇਆ ਉਸ ਨੂੰ ਮੁੱਖ ਮੰਤਰੀ ਤੇ ਉਹਨਾਂ ਦੇ ਮੰਤਰੀ ਮੰਡਲ ਨੇ ਚੁਣਿਆ ਸੀ। ਉਹਨਾਂ ਕਿਹਾ ਕਿ ਜਿਸ ਵੇਲੇ ਘਟਨਾ ਵਾਪਰੀ ਉਸ ਵੇਲੇ ਨਵਜੋਤ ਸਿੱਧੂ ਗਠਜੋੜ ਦਾ ਹਿੱਸਾ ਸੀ ਤੇ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਮੁੱਖ ਸਕੱਤਰ ਸਨ। ਉਹਨਾਂ ਕਿਹਾ ਕਿ ਉਹਨਾਂ ਉਸ ਵੇਲੇ ਵੀ ਅਸਤੀਫਾ ਨਹੀਂ ਦਿੱਤਾ ਤੇ ਹੁਣ ਵੀ ਉਸੇ ਤਰੀਕੇ ਇਸ ਮਾਮਲੇ ਵਿੱਚ ਮੌਕਾਪ੍ਰਸਤੀ ਦੀ ਰਾਜਨੀਤੀ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹੀ ਹਾਲ ਉਹਨਾਂ ਕੈਬਿਨੇਟ ਮੰਤਰੀਆਂ ਤੇ ਆਗੂਆਂ ਦਾ ਹੈ ਜਿਹਨਾਂ ਨੇ ਦਾਗੀ ਪੁਲਿਸ ਅਫਸਰ ਨਾਲ ਮੀਟਿੰਗਾਂ ਕੀਤੀਆਂ ਤਾਂ ਜੋ ਐਸਆਈਟੀ ਵੱਲੋਂ ਕੇਸ ਦੀ ਸਹੀ ਜਾਂਚ ਕਰ ਕੇ ਅਸਲ ਦੋਸ਼ੀਆਂ ਨੂੰ ਫੜਨ ਦੀ ਥਾਂ ’ਤੇ ਅਕਾਲੀ ਦਲ ਨੂੰ ਕੇਸ ਵਿੱਚ ਫਸਾਇਆ ਜਾ ਸਕੇ।

ਬੇਅਦਬੀ ਮਾਮਲੇ ’ਚ ਅਕਾਲੀ ਦਲ ਨੇ ਕੈਪਟਨ ਸਮੇਤ ਮੰਤਰੀ ਮੰਡਲ ਦਾ ਮੰਗਿਆ ਅਸਤੀਫਾ
ਮਜੀਠੀਆ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਵੀ ਕਾਂਗਰਸ ਪਾਰਟੀ ਨਾਲ ਰਲ ਕੇ ਅਕਾਲੀ ਦਲ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਨਾਲੋ ਨਾਲ ਸਾਬਕਾ ਆਈਜੀ ਦਾ ਬਚਾਅ ਕਰ ਰਹੇ ਹਨ। ਹਾਲਾਂਕਿ ਹਾਈ ਕੋਰਟ ਨੇ ਕੁੰਵਰ ਵਿਜੇ ਪ੍ਰਤਾਪ ਖਿਲਾਫ ਸਖ਼ਤ ਟਿੱਪਣੀਆਂ ਕੀਤੀਆਂ ਹਨ। ਉਹਨਾਂ ਕਿਹਾ ਕਿ ਪਹਿਲਾਂ ਵੀ ਆਪ ਨੇ ਕਾਂਗਰਸ ਨਾਲ ਰਲ ਕੇ ਸਾਬਕਾ ਆਈ ਜੀ ਦਾ ਬਚਾਅ ਕੀਤਾ ਸੀ ਤੇ ਅਪ੍ਰੈਲ 2019 ਵਿਚ ਚੋਣ ਕਮਿਸ਼ਨ ਕੋਲ ਪਹੁੰਚ ਕਰ ਕੇ ਉਸਨੂੰ ਐਸ ਆਈ ਟੀ ਤੋਂ ਹਟਾਉਣ ਦੇ ਫੈਸਲੇ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਸੀ। ਮਜੀਠੀਆ ਨੇ ਕਿਹਾ ਕਿ ਗੁਰੂ ਸਾਹਿਬ ਨੇ ਕਾਂਗਰਸ ਤੇ ਆਪ ਦੀ ਸਾਜ਼ਿਸ਼ ਬੇਨਕਾਬ ਕਰ ਦਿੱਤੀ ਹੈ ਅਤੇ ਭਵਿੱਖ ਵਿਚ ਵੀ ਕਰਦੇ ਰਹਿਣਗੇ। ਉਹਨਾਂ ਕਿਹਾ ਕਿ ਮੈਂ ਅਰਦਾਸ ਕਰਦਾ ਹਾਂ ਕਿ ਜੋ ਇਸ ਮਾਮਲੇ ’ਤੇ ਰਾਜਨੀਤੀ ਕਰਦੇ ਹਨ, ਉਹਨਾਂ ਦਾ ਕੱਖ ਨਾ ਰਹੇ।ਇਹ ਵੀ ਪੜੋ: ਕੈਪਟਨ ਦੇ ਸ਼ਾਹੀ ਸ਼ਹਿਰ ’ਚ ਕੋਰੋਨਾ ਦਾ ਕਹਿਰ, 24 ਘੰਟੇ ’ਚ 31 ਮੌਤਾਂ

ABOUT THE AUTHOR

...view details