ਪੰਜਾਬ

punjab

ETV Bharat / city

ਜਿੰਮ ਤੋਂ ਬਾਹਰ ਆਏ ਨੌਜਵਾਨ ਦੀ ਰੂੰਹ ਕੰਬਾਊ ਮੌਤ, ਵੀਡੀਓ ਵਾਇਰਲ - ਛਾਤੀ ਨੂੰ ਦਬਾਉਂਦਾ ਵਿਖਾਈ ਦੇ ਰਿਹਾ

ਸੋਸ਼ਲ ਮੀਡੀਆ ਉੱਪਰ ਇੱਕ ਜਿੰਮ ਤੋ ਬਾਹਰ ਆਏ ਨੌਜਵਾਨ ਦੀ ਮੌਤ ਹੋਣ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਨੌਜਵਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਦੱਸੀ ਜਾ ਰਹੀ ਹੈ।

ਜਿੰਮ ਤੋਂ ਬਾਹਰ ਆਏ ਨੌਜਵਾਨ ਦੀ ਖੌਫਨਾਕ ਮੌਤ
ਜਿੰਮ ਤੋਂ ਬਾਹਰ ਆਏ ਨੌਜਵਾਨ ਦੀ ਖੌਫਨਾਕ ਮੌਤ

By

Published : Sep 2, 2021, 7:47 PM IST

ਚੰਡੀਗੜ੍ਹ:ਸੋਸ਼ਲ ਮੀਡੀਆ ‘ਤੇ ਇੱਕ ਨੌਜਵਾਨ ਦੀ ਮੌਤ ਹੋਣ ਦੀ ਲਾਈਵ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਜਾਣਕਾਰੀ ਅਨੁਸਾਰ ਨੌਜਵਾਨ ਜਿੰਮ ਲਗਾ ਕੇ ਬਾਹਰ ਆਇਆ ਸੀ। ਇਸ ਦੌਰਾਨ ਨੌਜਵਾਨ ਜਿੰਮ ਚੋਂ ਬਾਹਰ ਆ ਕੇ ਪੋੜੀਆਂ ‘ਤੇ ਬੈਠੇ ਵਿਖਾਈ ਦਿੱਤਾ। ਇਸ ਦੌਰਾਨ ਹੀ ਨੌਜਵਾਨ ਆਪਣੀ ਛਾਤੀ ਨੂੰ ਦਬਾਉਂਦਾ ਵਿਖਾਈ ਦੇ ਰਿਹਾ ਜਿਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਉਸ ਦੇ ਛਾਤੀ ਦੇ ਵਿੱਚ ਦਰਦ ਹੋਇਆ ਹੋ ਸਕਦਾ ਹੈ।

ਜਿੰਮ ਤੋਂ ਬਾਹਰ ਆਏ ਨੌਜਵਾਨ ਦੀ ਰੂੰਹ ਕੰਬਾਊ ਮੌਤ

ਇਸ ਤਰ੍ਹਾਂ ਥੋੜ੍ਹੇ ਹੀ ਸਮੇਂ ਦੇ ਵਿੱਚ ਨੌਜਵਾਨ ਥੱਲੇ ਡਿੱਗ ਜਾਂਦਾ ਹੈ। ਜਿਸ ਤੋਂ ਬਾਅਦ ਉਸਦੀ ਮੌਤ ਹੋ ਜਾਂਦੀ ਹੈ। ਨੌਜਵਾਨ ਦੀ ਮੌਤ ਦੀ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਇਸ ਸਬੰਧੀ ਇਹ ਵੀ ਕਿਹਾ ਜਾ ਰਿਹਾ ਹੈ ਨੌਜਵਾਨ ਦੀ ਮੌਤ ਜ਼ਿਆਦਾ ਜਿੰਮ ਲਗਾਉਣ ਦੇ ਚੱਲਦੇ ਹੋਈ ਹੈ।

ਇਹ ਵੀ ਪੜ੍ਹੋ:ਸ਼ਾਤਿਰ ਚੋਰਾਂ ਦਾ ਵੱਡਾ ਕਾਰਨਾਮਾ

ABOUT THE AUTHOR

...view details