ਚੰਡੀਗੜ੍ਹ: ‘ਆਪ’ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਡਾ ਨੇ ਇਥੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਨੂੰ ਅਥਾਹ ਪਿਆਰ ਕਰਦੇ ਹਨ (People love Kejriwal:Chada)। ਚੰਨੀ ਨੇ ਲੋਕਾਂ ਦੇ ਹਰਮਨ ਪਿਆਰੇ ਆਗੂ ਅਰਵਿੰਦ ਕੇਜਰੀਵਾਲ ਨੂੰ ਅੱਜ ‘ਕਾਲ਼ਾ ਅੰਗਰੇਜ਼’ ਕਿਹਾ (Channi termed Kejriwal a 'black') ਹੈ। ਇਸ ਤੋਂ ਪਹਿਲਾ ਵੀ ਉਹ (ਚੰਨੀ ਅਤੇ ਕਾਂਗਰਸੀ) ਅਰਵਿੰਦ ਕੇਜਰੀਵਾਲ ਨੂੰ ਰੋਜ਼ ਗਾਲਾਂ ਕੱਢਦੇ ਹਨ (Alleged Congress and Channi abusing Kejriwal)। ਲੋਕਾਂ ਦੇ ਹੀਰੋ ਲਈ ਅਜਿਹੀ ਹੇਠਲੇ ਦਰਜ਼ੇ ਦੀ ਭਾਸ਼ਾ ਵਰਤ ਕੇ ਚੰਨੀ ਅਤੇ ਉਸ ਦੇ ਸਾਥੀ ਪੰਜਾਬੀਆਂ ਸਮੇਤ ਉਨ੍ਹਾਂ ਸਾਰੇ ਲੋਕਾਂ ਦਾ ਅਪਮਾਨ ਕਰ ਰਹੇ ਹਨ, ਅਰਵਿੰਦ ਕੇਜਰੀਵਾਲ ਨੂੰ ਇੱਕ ਲੋਕ ਹਿਤੈਸ਼ੀ ਆਗੂ ਵਜੋਂ ਪਸੰਦ ਕਰਦੇ ਹਨ।
ਕੇਜਰੀਵਾਲ ’ਤੇ ਟਿੱਪਣੀਆਂ ਮੰਦਭਾਗੀਆਂ
ਰਾਘਵ ਚੱਢਾ ਨੇ ਕਿਹਾ, ‘‘ਅੱਜ ਤੁਸੀਂ ਕਾਲ਼ਾ ਅੰਗਰੇਜ਼ ਕਹਿ ਰਹੇ ਹੋ, ਕੱਲ਼ ਤੁਸੀਂ ਕਹਿੰਦੇ ਸੀ, ਕੇਜਰੀਵਾਲ ਦੇ ਕੱਪੜੇ ਮਾੜੇ ਹਨ। ਜੋ ਸਖ਼ਸ਼ (ਕੇਜਰੀਵਾਲ) ਪੰਜਾਬ ’ਚ ਬਿਹਤਰੀਨ ਸਿੱਖਿਆ ਦੇਣਾ, ਮੁਫ਼ਤ ਅਤੇ ਵਧੀਆ ਸਿਹਤ ਸੇਵਾਵਾਂ, ਘਰ- ਘਰ ਮੁਫ਼ਤ ਅਤੇ ਨਿਰਵਿਘਨ ਬਿਜਲੀ, ਸਪਲਾਈ ਦੇਣ ਅਤੇ ਮਹਿਲਾਵਾਂ ਨੂੰ ਪ੍ਰਤੀ ਮਹੀਨਾ ਇੱਕ ਹਜ਼ਾਰ ਰੁਪਏ ਆਰਥਿਕ ਮਦਦ ਦੇਣ ਦੀਆਂ ਗੱਲਾਂ ਕਰ ਰਿਹਾ ਹੈ, ਮੁੱਖ ਮੰਤਰੀ ਚੰਨੀ ਕਦੇ ਉਸ ਦੇ ਸਾਦੇ ਪਹਿਰਾਵੇ ਅਤੇ ਕਦੇ ਉਸ ਦੇ ਰੰਗ ਉਤੇ ਘਟੀਆ ਅੰਦਾਜ਼ ’ਚ ਟਿੱਪਣੀਆਂ ਕਰ ਰਹੇ ਹਨ, ਇਹ ਮੰਦਭਾਗਾ ਹੈ।’’
ਸੀਐਮ ਨੂੰ ਪੰਜਬਾ ਦੇ ਮਾੜੇ ਹਾਲਾਤ ਕਿਉਂ ਨਜਰ ਨਹੀਂ ਆਉਂਦੇ