ਪੰਜਾਬ

punjab

ETV Bharat / city

ਕੱਚੇ ਅਧਿਆਪਕਾਂ ਨੇ ਸਰਕਾਰ ਪਾਸੋਂ ਲਿਖਤੀ ਵਿਸ਼ਵਾਸ ਦੀ ਕੀਤੀ ਮੰਗ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਬਾਹਰ ਕੱਚੇ ਮੁਲਾਜ਼ਮਾਂ ਦਾ ਧਰਨਾ 16 ਜੂਨ ਤੋਂ ਲਗਾਤਾਰ ਜਾਰੀ ਹੈ ਅਧਿਆਪਕਾਂ ਦਾ ਕਹਿਣਾ ਹੈ, ਕਿ ਸਾਨੂੰ ਜ਼ੁਬਾਨੀ ਵਿਸ਼ਵਾਸ ਨਹੀ ਸਾਨੂੰ ਲਿਖਤੀ ਵਿਸ਼ਵਾਸ ਚਾਹੀਦਾ ਹੈ

ਕੱਚੇ ਅਧਿਆਪਕਾਂ ਦਾ ਧਰਨਾ 22ਵੇ ਦਿਨ 'ਚ ਤਬਦੀਲ
ਕੱਚੇ ਅਧਿਆਪਕਾਂ ਦਾ ਧਰਨਾ 22ਵੇ ਦਿਨ 'ਚ ਤਬਦੀਲ

By

Published : Jul 8, 2021, 9:51 PM IST

ਚੰਡੀਗੜ੍ਹ: ਕੱਚੇ ਮੁਲਾਜ਼ਮਾਂ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਬਾਹਰ 16 ਜੂਨ ਤੋਂ ਧਰਨੇ ਤੇ ਬੈਠੇ ਹਨ,ਪਰ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀ ਸਰਕੀ ਅਧਿਆਪਕਾਂ ਦਾ ਕਹਿਣਾ ਹੈ, ਕਿ ਅਠਾਰਾਂ ਸਾਲ ਹੋ ਗਏ ਹਨ, ਸਰਕਾਰਾਂ ਬਦਲ ਵੀ ਗਈਆਂ, ਪਰ ਉਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ। ਹਾਲਾਂਕਿ ਪੰਜਾਬ ਦੇ ਸਿੱਖਿਆ ਮੰਤਰੀ ਨੇ ਉਨ੍ਹਾਂ ਨੂੰ ਵਿਸ਼ਵਾਸ ਦਿੱਤਾ ਹੈ, ਕਿ ਅਗਲੀ ਕੈਬਨਿਟ ਵਿੱਚ ਮਤਾ ਪਾਸ ਕੀਤਾ ਜਾਵੇਗਾ ਅਤੇ 8393 ਪ੍ਰੀ ਪ੍ਰਾਇਮਰੀ ਪੋਸਟਾਂ ਭਰੀਆਂ ਜਾਣਗੀਆਂ। ਪਰ ਅਧਿਆਪਕਾਂ ਦਾ ਕਹਿਣਾ ਹੈ, ਕਿ ਇਹ ਜ਼ੁਬਾਨੀ ਵਿਸ਼ਵਾਸ ਤੇ ਅਮਲ ਉਦੋਂ ਤੱਕ ਨਹੀ ਕੀਤਾ ਜਾਵੇਗਾ, ਜਦੋਂ ਤੱਕ ਲਿਖਤੀ ਵਿਸ਼ਵਾਸ ਨਹੀਂ ਮਿਲਦਾ, ਇਹ ਧਰਨਾ ਜਾਰੀ ਰਹੇਗਾ। ਹਾਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਲਾਹਕਾਰ ਕੈਪਟਨ ਸੰਦੀਪ ਸੰਧੂ ਅਧਿਆਪਕਾਂ ਦੇ ਧਰਨੇ ਤੇ ਪਹੁੰਚੇ ਤੇ ਉਨ੍ਹਾਂ ਨੂੰ ਰੈਗੂਲਰ ਕਰ ਦਾ ਵਿਸ਼ਵਾਸ ਦਿੱਤਾ ਹੈ।

ਕੱਚੇ ਅਧਿਆਪਕਾਂ ਦਾ ਧਰਨਾ 22ਵੇ ਦਿਨ 'ਚ ਤਬਦੀਲ

ਕੈਬਨਿਟ ਮੀਟਿੰਗ ਦਾ ਹੈ ਇੰਤਜ਼ਾਰ
ਚੰਡੀਗੜ੍ਹ ਦੇ ਵਿੱਚ ਜਿਹੜੀ ਤਸ਼ੱਦਦ ਪੁਲਿਸ ਵੱਲੋਂ ਅਧਿਆਪਕਾਂ ਤੇ ਕੀਤੀ ਗਈ ਹੈ। ਉਸ ਵਿੱਚ ਕਈ ਅਧਿਆਪਕ ਜ਼ਖ਼ਮੀ ਹੋਏ ਹਨ, ਇੱਕ ਸਾਥੀ ਮੋਹਾਲੀ ਹਸਪਤਾਲ ਵਿੱਚ ਆਈ.ਸੀ.ਯੂ ਵਿੱਚ ਹੈ, ਜਿਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ। ਉਨ੍ਹਾਂ ਨੇ ਕਿਹਾ, ਕਿ ਉਸ ਦਿਨ ਚੰਡੀਗੜ੍ਹ ਪੁਲਿਸ ਨੇ ਸਾਡੇ ਨਾਲ ਅਜਿਹਾ ਵਿਵਹਾਰ ਕੀਤਾ, ਜਿਵੇਂ ਕਿ ਅਸੀਂ ਕੋਈ ਅੱਤਵਾਦੀ ਹਾਂ,ਅਸੀ ਵੀ ਘਰਾਂ ਤੋਂ ਬਾਹਰ ਨਿਕਲ ਕੇ ਪ੍ਰਦਰਸ਼ਨ ਕਰ ਰਹੇ ਹਾਂ, ਇਹ ਕੋਈ ਸੌਖਾ ਕੰਮ ਨਹੀਂ ਔਖਾ ਹੈ, ਪਰ ਪਰਿਵਾਰ ਵਾਲਿਆਂ ਦਾ ਕਾਫ਼ੀ ਸਾਥ ਮਿਲ ਰਿਹਾ ਹੈ, ਕਿਉਂਕਿ ਇਹ ਸਾਡਾ ਅਠਾਰਾਂ ਸਾਲ ਦਾ ਸੰਘਰਸ਼ ਹੈ।

ਜਖ਼ਮੀ ਅਧਿਆਪਕ ਬਲਜੀਤ ਕੌਰ ਨੇ ਦੱਸਿਆ, ਕਿ ਉਨ੍ਹਾਂ ਨੂੰ ਪ੍ਰਦਰਸ਼ਨ ਦੇ ਦੌਰਾਨ ਕਾਫ਼ੀ ਸੱਟਾਂ ਲੱਗੀਆਂ ਹਨ। ਉਹ ਬੈਰੀਕੇਟਿੰਗ ਦੇ ਵਿੱਚ ਫਸ ਗਈ ਸੀ। ਉਨ੍ਹਾਂ ਨੇ ਦੱਸਿਆ, ਕਿ ਕਿਵੇਂ ਉਸ ਦਿਨ ਜਦੋਂ ਮੀਟਿੰਗ ਟਲੀ ਤਾਂ ਸਾਰੇ ਅਧਿਆਪਕਾਂ ਦਾ ਸਬਰ ਦਾ ਬੰਨ੍ਹ ਟੁੱਟ ਗਿਆ, ਅਤੇ ਅਸੀਂ ਸਿਰਫ਼ ਆਪਣੀ ਗੱਲ ਕਹਿਣਾ ਚਾਹੁੰਦੇ ਸੀ, ਪਰ ਸਾਡੀ ਇੱਕ ਵੀ ਨਹੀ ਸੁਣੀ ਗਈ, ਸਾਡੇ ਉੱਤੇ ਲਾਠੀਚਾਰਜ ਕੀਤਾ ਗਿਆ।

ਸਰਕਾਰਾਂ ਚੋਣਾਂ ਤੋਂ ਬਾਅਦ ਵਾਅਦੇ ਭੁੱਲ ਜਾਂਦੀ ਹੈ
ਗਗਨ ਕੌਰ ਨੇ ਕਿਹਾ, ਕਿ ਇਸ ਵੇਲੇ ਵਿਰੋਧੀ ਧਿਰ ਆ ਕੇ ਸਾਡੇ ਨਾਲ ਵਾਅਦੇ ਕਰਦੀ ਹੈ, ਕਿ ਜੇਕਰ ਉਨ੍ਹਾਂ ਦੀ ਸਰਕਾਰ ਆਵੇਗੀ, ਤਾਂ ਉਹ ਉਨ੍ਹਾਂ ਨੂੰ ਰੈਗੂਲਰ ਕਰਨਗੇ। ਪਰ ਇਹ ਸੁਣਦੇ ਸੁਣਦੇ ਉਨ੍ਹਾਂ ਨੂੰ 18 ਸਾਲ ਹੋ ਗਏ, ਅਕਾਲੀ ਦਲ ਸਰਕਾਰ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਧਿਆਪਕਾਂ ਦੇ ਧਰਨੇ ਵਿੱਚ ਆ ਕੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ, ਕਿ ਉਨ੍ਹਾਂ ਨੂੰ ਰੈਗੂਲਰ ਕੀਤਾ ਜਾਵੇਗਾ,ਪਰ ਅਜਿਹਾ ਕੁਝ ਨਹੀਂ ਕੀਤਾ ਗਿਆ। ਇਸ ਕਰਕੇ ਵਿਰੋਧੀ ਧਿਰ ਤਾਂ ਅਸੀਂ ਕਹਿ ਸਕਦੀ ਹੈ, ਪਰ ਕੰਮ ਸਰਕਾਰਾਂ ਨੇ ਕਰਨਾ ਹੁੰਦਾ ਹੈ।

ਇਹ ਵੀ ਪੜ੍ਹੋ:-1 ਅਗਸਤ ਤੋਂ ਭਾਂਬੜ ਪਾਉਣ ਦੀ ਤਿਆਰੀ 'ਚ ਰਾਕੇਸ਼ ਟਿਕੈਤ

ABOUT THE AUTHOR

...view details