ਚੰਡੀਗੜ੍ਹ:ਪੰਜਾਬ ਦੇ ਕੈਬਨਿਟ ਮੰਤਰੀ (Cabinet Minister) ਪਰਗਟ ਸਿੰਘ ਦੇ ਘਰ ਦੇ ਬਾਹਰ ਕੱਚੇ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ ਹੈ।ਇਸ ਮੌਕੇ ਅਧਿਆਪਕਾਂ ਦਾ ਕਹਿਣਾ ਹੈ ਕਿ 4500 ਦੀ ਭਰਤੀ ਵਿਚੋਂ ਸਿਰਫ 180 ਅਧਿਆਪਕਾਂ ਨੂੰ ਹੀ ਭਰਤੀ ਕੀਤਾ ਗਿਆ ਹੈ।ਅਧਿਆਪਕਾਂ ਦਾ ਕਹਿਣਾ ਹੈ ਕਿ ਇਕ ਇਸ਼ਤਿਹਾਰ,ਇਕ ਭਰੋਸਾ, ਇਕੋ ਪੋਸਟ ਉਤੇ ਇਕ ਹੀ ਦਿਨ ਹੀ ਰੈਗੂਲਰ (Regular) ਪੋਸਟ ਉਤੇ ਪੰਜ ਸਾਲ ਨੌਕਰੀ ਕਰਨ ਦੇ ਬਾਅਦ ਅਲੱਗ ਅਲੱਗ ਤਨਖਾਹ ਕਿਹੜੇ ਕਾਨੂੰਨ ਦੇ ਤਹਿਤ ਦਿੱਤੀ ਜਾ ਰਹੀ ਹੈ।
ਇਸ ਮੌਕੇ ਅਧਿਆਪਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।ਉਧਰ ਨਵਜੋਤ ਸਿੰਘ ਸਿੱਧੂ ਨੇ ਸ਼ਾਮ ਦੇ 7 ਵਜੇ ਬੈਠਕ ਦਾ ਸਮਾਂ ਦਿੱਤਾ ਗਿਆ ਹੈ ਅਤੇ ਕਿਹਾ ਸੀ ਕਿ ਮਾਮਲੇ ਦਾ ਹੱਲ ਕੀਤਾ ਜਾਵੇਗਾ।