ਪੰਜਾਬ

punjab

By

Published : Jun 2, 2020, 12:29 PM IST

ETV Bharat / city

ਤਾਲਾਬੰਦੀ ਕਾਰਨ ਮੰਦਰਾਂ ਨੂੰ ਝੱਲਣੀ ਪੈ ਰਹੀ ਮੰਦੀ ਦੀ ਮਾਰ

ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਦੇ ਚਲਦਿਆਂ 2 ਮਹੀਨੇ ਤੋਂ ਵੱਧ ਸਮੇਂ ਤੱਕ ਮੰਦਰ ਬੰਦ ਸਨ ਤੇ ਉੱਥੇ ਕੰਮ ਕਰਨ ਵਾਲਿਆਂ ਦੀ ਤਨਖਾਹ ਕੱਢਣੀ ਔਖੀ ਹੋ ਗਈ ਹੈ।

ਤਾਲਾਬੰਦੀ ਕਾਰਨ ਮੰਦਰਾਂ ਨੂੰ ਝੱਲਣੀ ਪੈ ਰਹੀ ਮੰਦੀ ਦੀ ਮਾਰ
ਤਾਲਾਬੰਦੀ ਕਾਰਨ ਮੰਦਰਾਂ ਨੂੰ ਝੱਲਣੀ ਪੈ ਰਹੀ ਮੰਦੀ ਦੀ ਮਾਰ

ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦਾ ਸਭ ਤੋਂ ਵੱਧ ਅਸਰ ਆਮ ਲੋਕਾਂ 'ਤੇ ਪਿਆ ਹੈ। ਮਹਾਂਮਾਰੀ ਦੀ ਮਾਰ ਝੱਲ ਰਹੇ ਧਾਰਮਿਕ ਸਥਾਨ ਵੀ ਬੀਤੇ 2 ਮਹੀਨੇ ਤੋਂ ਬੰਦ ਹਨ। ਅਜਿਹੇ 'ਚ ਸਰਕਾਰਾਂ ਨੇ ਕੁੱਝ ਸਰਕਾਰੀ ਹਿਦਾਇਤਾਂ ਤੋਂ ਬਾਅਦ ਠੇਕੇ ਖੋਲ੍ਹ ਦਿੱਤੇ ਪਰ ਧਾਰਮਿਕ ਸਥਾਨ ਹੀਂ ਖੋਲ੍ਹੇ ਜਿਸ ਕਰਕੇ ਲੋਕਾਂ 'ਚ ਰੋਸ ਵੇਖਣ ਨੂੰ ਮਿਲ ਰਿਹਾ ਹੈ। ਲੋਕਾਂ ਨੇ ਕਿਹਾ ਕਿ ਜੇ ਠੇਕੇ ਖੋਲ੍ਹੇ ਜਾ ਸਕਦੇ ਹਨ ਤਾਂ ਮੰਦਰ ਕਿਉ ਨਹੀਂ।

ਤਾਲਾਬੰਦੀ ਕਾਰਨ ਮੰਦਰਾਂ ਨੂੰ ਝੱਲਣੀ ਪੈ ਰਹੀ ਮੰਦੀ ਦੀ ਮਾਰ

ਦੂਜੇ ਪਾਸੇ ਲੌਕਡਾਊਨ ਦੇ ਚਲਦੇ ਮੰਦਰ 2 ਮਹੀਨੇ ਤੋਂ ਵੱਧ ਸਮੇਂ ਲਈ ਬੰਦ ਹਨ, ਜਿਸ ਕਾਰਨ ਮੰਦਰ ਪਰਿਸਰ 'ਚ ਕੰਮ ਕਰਨ ਵਾਲਿਆਂ ਦੀ ਤਨਖਾਹ ਕੱਢਣੀ ਵੀ ਔਖੀ ਹੋ ਗਈ ਹੈ। ਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਹਾਲਾਤ ਅਜਿਹੇ ਹੋ ਗਏ ਹਨ ਕਿ ਉਹ ਆਪਣੇ ਘਰ (ਉੱਤਰਾਖੰਡ) ਵੀ ਵਾਪਿਸ ਨਹੀਂ ਜਾ ਸਕਦੇ ਹਨ। ਇਸ ਮੰਦਰ ਦੇ ਹੈੱਡ ਪੁਜਾਰੀ ਗੁਰੂ ਪ੍ਰਸਾਦ ਨੇ ਦੱਸਿਆ ਕਿ ਲੌਕਡਾਊਨ ਦੇ ਕਾਰਨ ਕਈ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ।

ABOUT THE AUTHOR

...view details