ਪੰਜਾਬ

punjab

ETV Bharat / city

ਪੰਜਾਬ ਸਣੇ ਉੱਤਰ ਪੱਛਮ ਭਾਰਤ ਦਾ ਵਧ ਰਿਹਾ ਤਾਪਮਾਨ, ਲੋਕਾਂ ਲਈ ਖਤਰਾ - Temperature increased Of North West India Including Punjab

ਮੋਹਾਲੀ ਦੇ ਆਈਜ਼ਰ ਵੱਲੋਂ ਕੀਤੀ ਗਈ ਇੱਕ ਖੋਜ ਤੋਂ ਸਾਹਮਣੇ ਆਇਆ ਹੈ ਕਿ ਪੰਜਾਬ ਸਮੇਤ ਉੱਤਰ-ਪੱਛਮੀ ਭਾਰਤ ਦਾ ਤਾਪਮਾਨ ਮਨੁੱਖੀ ਸਹਿਣਸ਼ੀਲਤਾ ਦੀਆਂ ਹੱਦਾਂ ਨੂੰ ਪਾਰ ਕਰਨ ਵੱਲ ਵਧ ਰਿਹਾ ਹੈ।

climate change in punjab
ਤਾਪਮਾਨ ਵਿੱਚ ਬਦਲਾਅ

By

Published : Aug 19, 2022, 6:07 PM IST

ਚੰਡੀਗੜ੍ਹ: ਉੱਤਰ ਭਾਰਤ ਸਣੇ ਪੰਜਾਬ ਹਰਿਆਣਾ ਵਿੱਚ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੋਹਾਲੀ ਸਥਿਤ ਆਈਜਰ ਵੱਲੋਂ ਮੌਸਮ ਚ ਲਗਾਤਾਰ ਆ ਰਹੇ ਬਦਲਾਅ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਗਿਆ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੁਹਾਲੀ ਦੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਵੱਲੋਂ ਇੱਕ ਖੋਜ ਕੀਤੀ ਗਈ ਹੈ। ਉਨ੍ਹਾਂ ਵੱਲੋਂ ਇਹ ਖੋਜ ਪਿਛਲੇ 39 ਸਾਲਾਂ ਦੇ ਡਾਟਾ ਨੂੰ ਇੱਕਠਾ ਕਰਕੇ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਖੋਜਕਰਤਾਵਾਂ ਵੱਲੋਂ 8 ਮੁੱਖ ਸ਼ਹਿਰਾਂ ਦਾ ਨਾਂ ਦੱਸਿਆ ਗਿਆ ਹੈ ਜਿਸ ’ਚ ਅੰਮ੍ਰਿਤਸਰ, ਜਾਧਪੁਰ ਅਤੇ ਪਾਣੀਪਤ ਦੀ ਸਥਿਤੀ ਕਾਫੀ ਚਿੰਤਾਜਨਕ ਹੈ। ਇਨ੍ਹਾਂ ਹੀ ਨਹੀਂ ਮੁਹਾਲੀ ਅਤੇ ਜੈਪੁਰ ਤੇ ਵੀ ਇਸਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਖੋਜ ਚ ਇਹ ਸਾਹਮਣੇ ਆਇਆ ਹੈ ਕਿ ਗਰਮੀ ਦਾ ਤਾਪਮਾਨ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਜੋ ਕਿ ਮਨੁੱਖੀ ਸਰੀਰ ਦੇ ਲਈ ਬਰਦਾਸ਼ਤ ਦੀ ਹੱਦ ਨੂੰ ਪਾਰ ਕਰਨ ਪਾਸੇ ਨੂੰ ਵਧ ਰਿਹਾ ਹੈ। ਜੋ ਕਿ ਲੋਕਾਂ ਦੇ ਲਈ ਸਹੀਣ ਨਹੀਂ ਹੈ। ਖੋਜ ਮੁਤਾਬਿਕ ਮਨੁੱਖੀ ਸਰੀਰ ਧੁੱਪ ਨੂੰ ਖੁੱਲ੍ਹੇ ਆਸਮਾਨ ਦੇ ਹੇਠਾਂ 32 ਡਿਗਰੀ ਤਾਪਮਾਨ ਤੱਕ ਹੋ ਸਹਿ ਸਕਦਾ ਹੈ ਪਰ ਇਸ ਤੋਂ ਬਾਅਦ ਉਹ ਸਹਿਣ ਨਹੀਂ ਕਰ ਸਕਦਾ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਯੂਟੀਸੀਆਈ ਦੇ ਮੁਤਾਬਿਕ ਉੱਤਰ-ਪੱਛਮੀ ਭਾਰਤ ਦਾ ਆਮ ਤਾਪਮਾਨ 27 ਤੋਂ 34.5 ਡਿਗਰੀ ਸੈਲਸੀਅਸ ਦੇ ਦਾਇਰੇ ਵਿੱਚ ਰਿਹਾ ਹੈ, ਜਦਕਿ ਬਾਕੀ ਦੇਸ਼ ਦਾ ਤਾਪਮਾਨ 25.5 ਡਿਗਰੀ ਸੈਲਸੀਅਸ ਹੈ। ਇਸ ਤੋਂ ਇਲਾਵਾ ਜੂਨ ਵਿੱਚ 34.5 ਅਤੇ ਜੁਲਾਈ ਵਿੱਚ 33.5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਸ ਤੋਂ ਇਲਾਵਾ ਥਰਮਲ ਇੰਡੈਕਸ ਦੇ ਮੁਤਾਬਿਕ ਜ਼ਿਆਦਾ ਗਰਮੀ ਵਾਲੇ ਦਿਨ ਅਪ੍ਰੈਲ ਤੋਂ ਜੂਨ ਤੱਕ ਹੁੰਦੇ ਹਨ ਅਤੇ ਇਹ ਜੂਨ ਅਤੇ ਜੁਲਾਈ ਵਿੱਚ ਸਭ ਤੋਂ ਵੱਧ ਹੁੰਦੇ ਹਨ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਲਗਾਤਾਰ 32.9 ਡਿਗਰੀ ਵਾਲ ਦਿਨਾਂ ਚ ਵਾਧਾ ਹੋ ਰਿਹਾ ਹੈ। ਗੱਲ ਕੀਤੀ ਜਾਵੇਗੀ ਸਾਲ 1981 ਦੀ ਤਾਂ ਇਹ ਦਿਨ 60 ਤੋਂ ਵੱਧ ਸੀ ਸਾਲ 2001 ਵਿੱਚ ਇਹ 80 ਨੂੰ ਪਾਰ ਕਰ ਗਿਆ ਸੀ। 2016 ਵਿੱਚ ਵੀ ਅਜਿਹਾ ਹੀ ਹੋਇਆ ਸੀ। ਹਾਲਾਂਕਿ, 2018 ਵਿੱਚ ਇਹ ਦਿਨ ਘਟੇ ਸੀ।

ਇਹ ਵੀ ਪੜੋ:ਨਸ਼ੇੜੀ ਪਤੀ ਦਾ ਦਿਲ ਦਹਿਲਾ ਦੇਣ ਵਾਲਾ ਕਾਰਾ, ਕਹੀ ਮਾਰ ਕੇ ਕੀਤਾ ਪਤਨੀ ਦਾ ਕਤਲ

ABOUT THE AUTHOR

...view details