ਹੈਦਰਾਬਾਦ: ਰੁਜ਼ਗਾਰ ਦੀ ਤਲਾਸ਼ ਕਰ ਰਹੇ ਬੇਰੁਜ਼ਗਾਰ ਨੌਜਵਾਨਾਂ ਲਈ ਟੈਲੀਗ੍ਰਾਮ ਟੀਵੀ ਚੈਨਲ ਸ਼ੁਰੂ ਕੀਤਾ ਗਿਆ ਹੈ। ਇਸ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਉਨ੍ਹਾਂ ਲਈ ਨਵੇਂ ਦਰਵਾਜ਼ੇ ਖੋਲ੍ਹੇਗਾ ਜੋ ਰੋਜ਼ਗਾਰ ਦੀ ਤਲਾਸ਼ ਕਰ ਰਹੇ ਹਨ। ਚੈਨਲ ਜਲੰਧਰ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਖੋਲ੍ਹਿਆ ਜਾ ਰਿਹਾ ਹੈ ਜੋ ਕਿ ਰੁਜਗਾਰ ਲੱਭ ਰਹੇ ਨੌਜਵਾਨਾਂ ਅਤੇ ਵਿਦਿਆਰਖੀਆਂ ਦੀ ਸਹੁਲਤ ਲਈ ਹੋਵੇਗਾ।
ਇਸ ਦੀ ਜਾਣਕਾਰੀ ਡਾਇਰੈਕਟਰ ਯਸ਼ਵੰਤ ਰਾਏ ਨੇ ਦਿੰਦਿਆ ਕਿਹਾ ਹੈ ਕਿ ਬਿਊਰੋ ਵੱਲੋਂ ਰੁਜਗਾਰ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ, ਜਿਵੇਂ ਕਿ ਪਲੇਸਮੈਂਟ ਕੈਂਪ, ਰੋਜ਼ਗਾਰ ਮੇਲਿਆਂ ਦਾ ਸਮਾਂ ਸਾਰਣੀ, ਸਵੈ-ਰੁਜ਼ਗਾਰ ਮੇਲੇ, ਕਰੀਅਰ ਕਾਊਂਸਲਿੰਗ ਇਨ੍ਹਾਂ ਦੀ ਜਾਣਕਾਰੀ ਇਸ 'ਤੇ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਕਿਲ ਡਿਵੈਲਪਮੈਂਟ ਟਰੇਨਿੰਗ ਕੋਰਸ, ਸਰਕਾਰੀ ਨੌਕਰੀਆਂ ਲਈ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਕੋਚਿੰਗ ਆਦਿ ਨਾਲ ਸਬੰਧਤ ਜਾਣਕਾਰੀ ਵੀ ਇਸ ਚੈਨਲ ਦੇ ਰਾਹੀਂ ਮਿਲ ਸਕੇਗੀ।