ਚੰਡੀਗੜ੍ਹ: ਭਾਰਤੀ ਰੇਲਵੇ ਦੀ ਡ੍ਰੀਮ ਟਰੇਨ 'ਤੇਜਸ' ਇਕ ਸਾਲ ਪਹਿਲਾਂ ਹੀ ਤਿਆਰ ਹੋ ਗਈ ਸੀ। ਰੇਲ ਕੋਚ ਫੈਕਟਰੀ ਕਪੂਰਥਲਾ ਵਿੱਚ ਇਸ ਨੂੰ ਤਿਆਰ ਕੀਤਾ ਗਿਆ ਸੀ। ਇੱਥੋਂ ਤੱਕ ਕਿ ਪਿਛਲੇ ਸਾਲ ਮਈ ਵਿੱਚ ਵੀ ਇਸ ਨੂੰ ਚਲਾਉਣ ਦੀਆਂ ਤਿਆਰੀਆਂ ਵੀ ਹੋ ਗਈਆਂ ਸੀ ਪਰ ਚੰਡੀਗੜ੍ਹ-ਨਵੀਂ ਦਿੱਲੀ ਦੇ ਵਿਚਕਾਰ ਹਾਈ ਸਪੀਡ 'ਤੇਜਸ' ਦਾ ਮਾਮਲਾ ਇੰਝ ਲਟਕਿਆ ਕਿ ਇੱਕ ਸਾਲ ਤੱਕ ਸ਼ੁਰੂ ਹੀ ਨਹੀਂ ਹੋਈ।
ਹੁਣ ਇੱਕ ਵਾਰ ਫਿਰ ਅਗਸਤ ਵਿੱਚ ਇਸ ਨੂੰ ਚਲਾਉਣ ਦੀ ਗੱਲ ਕਹੀ ਜਾ ਰਹੀ ਹੈ। ਨਾਰਦਰਨ ਰੇਲਵੇ, ਨਵੀਂ ਦਿੱਲੀ ਡਿਵੀਜਨ ਦੇ ਚੀਫ਼ ਪਬਲਿਕ ਰਿਲੇਸ਼ਨ ਅਫ਼ਸਰ ਦੀਪਕ ਕੁਮਾਰ ਦਾ ਕਹਿਣਾ ਹੈ ਕਿ ਅਗਸਤ ਵਿੱਚ ਟਰੇਨ ਚੱਲਣ ਦੀ ਤਰੀਕ ਅਜੇ ਤੈਅ ਨਹੀਂ ਕੀਤੀ ਗਈ ਹੈ। ਟਾਇਮ ਟੇਬਲ ਮੁਤਾਬਕ ਇਸ ਦੇ ਕਰਨਾਲ ਅਤੇ ਅੰਬਾਲਾ ਵਿੱਚ ਵੀ ਸਟਾਪ ਹੋਣਗੇ।