ਚੰਡੀਗੜ੍ਹ: 2 ਮਹੀਨੇ ਦੇ ਲੌਕਡਾਊਨ ਤੋਂ ਬਾਅਦ ਕੌਮਾਂਤਰੀ ਏਅਰਪੋਰਟ 'ਤੇ ਘਰੇਲੂ ਫਲਾਈਟਾਂ ਸ਼ੁਰੂ ਹੋ ਗਈਆਂ ਹਨ। ਫਲਾਇਟ ਦੇ ਸ਼ੁਰੂ ਹੋਣ ਨਾਲ ਜਿੱਥੇ ਯਾਤਰੀਆਂ ਨੂੰ ਰਾਹਤ ਮਿਲੀ ਹੈ ਉੱਥੇ ਏਅਰਪੋਰਟ ਦੇ ਟੈਕਸੀ ਡਰਾਇਵਰਾਂ ਨੂੰ ਵੀ ਕੰਮ ਮਿਲਣ ਦੀ ਉਮੀਦ ਹੋਈ, ਪਰ ਟੈਕਸੀ ਡਰਾਇਵਰਾਂ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ।
ਚੰਡੀਗੜ੍ਹ ਏਅਰਪੋਰਟ 'ਚ ਫਲਾਇਟਾਂ ਘੱਟ ਹਨ ਤੇ ਲੋਕ ਵੀ ਕੋਰੋਨਾ ਕਾਰਨ ਘੱਟ ਸਫ਼ਰ ਕਰ ਰਹੇ ਹਨ ਜਿਸ ਕਰਕੇ ਟੈਕਸੀ ਡਰਾਇਵਰਾਂ ਦਾ ਕੰਮ ਠੱਪ ਹੋ ਗਿਆ ਹੈ। ਪਹਿਲਾਂ ਲੌਕਡਾਊਨ ਹੋਣ ਕਾਰਨ ਉਹ ਕੰਮ ਨਹੀਂ ਕਰ ਰਹੇ ਸੀ ਹੁਣ ਲੌਕਡਾਊਨ ਖੁੱਲ੍ਹਣ ਨਾਲ ਉਨ੍ਹਾਂ ਨੂੰ ਕੁਝ ਖ਼ਾਸ ਕੰਮ ਨਹੀਂ ਮਿਲ ਰਿਹਾ ਜਿਸ ਨਾਲ ਉਨ੍ਹਾਂ ਨੂੰ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ।
ਟੈਕਸੀ ਡਰਾਇਵਰਾਂ ਨੇ ਦੱਸਿਆ ਕਿ ਇੱਕ ਪਾਸੇ ਕੋਰੋਨਾ ਦਾ ਕਹਿਰ ਹੈ ਤੇ ਦੂਜੇ ਪਾਸੇ ਕੰਮ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਕੰਮ ਨਾ ਹੋਣ ਕਾਰਨ ਉਹ ਭੁੱਖੇ ਮਰਨ ਦੀ ਕਗਾਰ 'ਤੇ ਹਨ। ਉਨ੍ਹਾਂ ਦੱਸਿਆ ਕਿ ਲੌਕਡਾਊਨ ਸਮੇਂ ਉਨ੍ਹਾਂ ਦੇ ਕੋਲ ਕੁਝ ਜਮਾਂ ਪੁੰਜੀ ਸੀ ਜਿਸ ਨਾਲ ਉਨ੍ਹਾਂ ਨੇ ਗੁਜ਼ਾਰਾ ਕਰ ਲਿਆ ਹੈ ਹੁਣ ਉਹ ਸਾਰੀ ਜੰਮਾਂ ਪੁੰਜੀ ਖ਼ਤਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਬੱਚਿਆ ਦੀ ਸਕੂਲ ਦੀ ਫੀਸ ਪੈਡਿੰਗ ਹੈ ਤੇ ਗੱਡੀ ਦੀਆਂ ਕਿਸ਼ਤਾਂ ਵੀ ਦੇਣੀਆ ਹਨ।