ਚੰਡੀਗੜ੍ਹ: ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਤੋਂ ਬਚਾਉਣ ਲਈ ਸਰਕਾਰਾਂ ਵੱਲੋਂ ਹਰ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ ਤਾਂ ਜੋ ਲੋਕ ਇਸ ਦੀ ਚਪੇਟ 'ਚ ਨਾ ਆਉਣ। ਅਜਿਹੇ 'ਚ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਦੀ ਲਾਪਰਵਾਹੀ ਦੀ ਪੋਲ ਉਸ ਵੇਲੇ ਖੁਲ੍ਹੀ ਜਦੋਂ ਇਕਾਂਤਵਾਸ 'ਚ ਪੀਣ ਵਾਲੇ ਪਾਣੀ ਦੇ ਕੂਲਰ ਵਿਚੋਂ ਛਿਪਕਲੀ ਨਿਕਲੀ। ਇਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।
ਛਿਪਕਲੀ ਵਾਲਾ ਪਾਣੀ ਪੀਣ ਨੂੰ ਮਜਬੂਰ ਇਕਾਂਤਵਾਸ 'ਚ ਰਹਿ ਰਹੇ ਸ਼ੱਕੀ ਮਰੀਜ਼ - Suspicious patients
ਚੰਡੀਗੜ੍ਹ ਦੇ ਸੈਕਟਰ 25 ਦੇ ਗਰਲਜ਼ ਹੋਸਟਲ ਨੰਬਰ 8 ਦੇ ਇਕਾਂਤਵਾਸ 'ਚ ਪੀਣ ਵਾਲੇ ਪਾਣੀ ਦੇ ਕੂਲਰ ਵਿਚੋਂ ਛਿਪਕਲੀ ਨਿਕਲੀ ਹੈ। ਇਕਾਂਤਵਾਸ 'ਚ ਪੀਣ ਵਾਲੇ ਪਾਣੀ ਵਿੱਚੋਂ ਨਿਕਲੀ ਛਿਪਕਲੀ ਨੇ ਲੋਕਾਂ ਦੇ ਮਨਾ 'ਚ ਪ੍ਰਸ਼ਾਸਨ ਲਈ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।
ਛਿਪਕਲੀ ਵਾਲਾ ਪਾਣੀ ਪੀਣ ਨੂੰ ਮਜਬੂਰ ਇਕਾਂਤਵਾਸ 'ਚ ਰਹਿ ਰਹੇ ਸ਼ੱਕੀ ਮਰੀਜ਼
ਇਹ ਮਾਮਲਾ ਸੈਕਟਰ 25 ਦੇ ਗਰਲਜ਼ ਹੋਸਟਲ ਨੰਬਰ 8 ਤੋਂ ਸਾਹਮਣੇ ਆਇਆ ਹੈ। ਜਿਥੇ ਬਾਪੂ ਧਾਮ ਦੇ ਲੋਕਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਪਾਣੀ ਦੇ ਕੂਲਰ ਅੰਦਰ ਇੱਕ ਜ਼ਿੰਦਾ ਛਿਪਕਲੀ ਨਿਕਲੀ ਹੈ। ਇਸ ਛਿਪਕਲੀ ਦੇ ਨਿਕਲਣ ਤੋਂ ਬਾਅਦ ਸਾਰੇ ਇਕਾਂਤਵਾਸ ਸੈਂਟਰ 'ਚ ਰੋਸ ਦਾ ਮਾਹੌਲ ਹੈ। ਉੱਥੇ ਰਹਿ ਰਹੇ ਲੋਕਾਂ ਨੇ ਹੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਹੈ, ਤਾਂ ਜੋ ਪ੍ਰਸ਼ਾਸਨ ਇਸ ਵੱਲ ਧਿਆਨ ਦੇ ਸਕਣ।