ਪੰਜਾਬ

punjab

ETV Bharat / city

ਸੁਸ਼ਮਾ ਸਵਰਾਜ ਪੰਜਾਬੀਆਂ ਲਈ ਦੇਵਦੂਤ ਤੋਂ ਘੱਟ ਨਹੀ ਸੀ - etv bharat

ਸੁਸ਼ਮਾ ਸਵਰਾਜ ਦੇ ਕਾਰਜਕਾਲ ਦਾ ਸਭ ਤੋਂ ਵੱਡਾ ਅਪਰੇਸਨ ਯਮਨ ਵਿੱਚ ਫ਼ਸੇ ਕਰੀਬ 7 ਹਜ਼ਾਰ ਲੋਕਾਂ ਨੂੰ ਕੱਢਿਆ ਸੀ। ਇਸ ਵਿੱਚ ਕਰੀਬ 5 ਹਜ਼ਾਰ ਭਾਰਤੀ ਸੀ ਅਤੇ ਬਾਕੀ 2 ਹਜ਼ਾਰ ਲੋਕ 48 ਦੇਸ਼ਾਂ ਦੇ ਨਾਲ ਸੰਬੰਧ ਰੱਖਦੇ ਸੀ।

ਸੁਸ਼ਮਾ ਸਵਰਾਜ

By

Published : Aug 7, 2019, 2:54 AM IST

ਚੰਡੀਗੜ੍ਹ: ਭਾਰਤ ਦੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਦੇਹਾਂਤ ਹੋ ਗਿਆ। ਸੁਸ਼ਮਾ ਸਵਰਾਜ ਵਿਦੇਸ਼ ਵਿੱਚ ਫ਼ਸੇ ਲੋਕਾਂ ਦੇ ਲਈ ਕਿਸੇ ਦੇਵਦੂਤ ਤੋਂ ਘੱਟ ਨਹੀ ਸੀ। ਉਨ੍ਹਾਂ ਨੇ ਮਹਿਜ ਇੱਕ ਟਵੀਟ ਮਿਲਣ ਤੋਂ ਬਾਅਦ ਕਈ ਲੋਕਾਂ ਨੂੰ ਮੁਸੀਬਤਾਂ 'ਚੋ ਕੱਢ ਕੇ ਦੇਸ਼ ਵਾਪਸ ਲੈ ਕੇ ਆਈ।
ਉਨ੍ਹਾਂ ਨੇ ਕਈ ਇਸ ਤਰ੍ਹਾ ਦੇ ਮਾਮਲੇ 'ਚ ਲੇਕਾਂ ਦੀ ਮਦਦ ਕੀਤੀ ਸੀ। ਜਿੱਥੋ ਉਨ੍ਹਾਂ ਨੂੰ ਕੱਢਣਾ ਨਾਮੁਮਕਿਨ ਸੀ। ਉਨ੍ਹਾਂ ਦੇ ਕਾਰਜਕਾਲ ਦਾ ਸਭ ਤੋਂ ਵੱਡਾ ਅਪਰੇਸਨ ਯਮਨ 'ਚ ਫ਼ਸੇ ਕਰੀਬ 7 ਹਜ਼ਾਰ ਲੋਕਾਂ ਨੂੰ ਕੱਢਿਆ ਸੀ। ਇਸ ਵਿੱਚ ਕਰੀਬ 5 ਹਜ਼ਾਰ ਭਾਰਤੀ ਸੀ ਤੇ ਬਾਕੀ 2 ਹਜ਼ਾਰ ਲੋਕ 48 ਦੇਸ਼ਾਂ ਨਾਲ ਸਬੰਧ ਰੱਖਦੇ ਸਨ। ਸੁਸ਼ਮਾ ਸਵਰਾਜ ਨੇ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਮੁਸ਼ਕਿਲ ਚੋ ਕੱਢਿਆ ਸੀ।

ਸੁਸ਼ਮਾ ਸਵਰਾਜ ਨੇ ਆਪਣੇ ਕਾਰਜਕਾਲ ਸਮੇਂ ਵਿਦੇਸਾਂ 'ਚ ਫ਼ਸਿਆ ਲਈ ਇੱਕ ਟਵੀਟ ਵੀ ਕੀਤਾ ਸੀ ਉਨ੍ਹਾਂ ਟਵੀਟ ਵਿੱਚ ਲਿਖਿਆ ਸੀ ਕਿ ਜੇ ਤੁਸੀ ਮੰਗਲ ਗ੍ਰਹਿ ਤੇ ਵੀ ਫ਼ਸ ਗਏ ਤਾ ਵੀ ਭਾਰਤੀ ਅੰਬੈਸੀ ਤੁਹਾਡੀ ਮਦਦ ਕਰੇਗੀ।

ਸੁਸ਼ਮਾ ਸਵਰਾਜ

ਸਭ ਤੋ ਵੱਡਾ ਅਭਿਆਨ: ਯਮਨ ਸੰਕਟ ਦੇ ਦੌਰਾਨ ਫ਼ਸੇ ਲੋਕਾਂ ਨੂੰ ਕੱਢਣਾ ਸੁਸ਼ਮਾ ਸਵਰਾਜ ਦੇ ਜੀਵਨ ਦਾ ਸਭ ਤੋਂ ਵੱਡਾ ਅਭਿਆਨ ਸੀ। ਉਸ ਸਮੇਂ 4,741 ਭਾਰਤੀ ਨਾਗਰਿਕ ਅਤੇ 48 ਦੇਸ਼ਾਂ ਦੇ 1,947 ਲੋਕਾਂ ਨੂੰ ਰੇਸਕਿਉ ਕਰਾਇਆ ਗਿਆ ਸੀ। ਇਸ ਅਭਿਆਨ ਦਾ ਨਾਮ ਰਾਹਤ ਰੱਖਿਆ ਸੀ ਇਸੇ ਤਰ੍ਹਾ ਦਾ ਅਪਰੇਸਨ ਲੀਬੀਆ ਅਤੇ ਇਰਾਕ 'ਚ ਵੀ ਚਲਾਇਆ ਸੀ।
ਯਮਨ ਦੀ ਮਹਿਲਾ ਦੇ ਟਵੀਟ ਤੇ ਜਾਣਕਾਰੀ ਮਿਲਣ ਤੇ ਸੁਸ਼ਮਾ ਉਸਨੂੰ ਲੈ ਆਈ ਦੇਸ਼: ਯਮਨ ਸੰਕਟ ਦੇ ਦੌਰਾਨ ਸੁਸ਼ਮਾ ਸਵਰਾਜ ਨੂੰ ਯਮਨ ਦੀ ਇਕ ਮਹਿਲਾ ਦਾ ਟਵੀਟ ਮਿਲਿਆ ਸੀ। ਸੁਸ਼ਮਾ ਨੇ ਅੱਗੇ ਵਧ ਕੇ ਉਸਦੀ ਮਦਦ ਕੀਤੀ ਸੀ ਇਹ ਮਹਿਲਾ ਆਪਣੇ 8 ਮਹੀਨੇ ਦੇ ਬੱਚੇ ਦੇ ਨਾਲ ਫ਼ਸੀ ਹੋਈ ਸੀ।
ਵਿਦੇਸ਼ਾਂ ਵਿੱਚ ਫ਼ਸੇ ਭਾਰਤੀ ਲੋਕਾਂ ਵਿੱਚ ਜਿਆਦਾ ਲੋਕ ਪੰਜਾਬ ਨਾਲ ਸੰਬੰਧ ਰੱਖਦੇ ਸਨ ਜਿਸ ਕਰਕੇ ਸੁਸ਼ਮਾ ਸਵਰਾਜ ਪੰਜਾਬ ਦੇ ਲੋਕਾਂ ਲਈ ਵੀ ਦੇਵਦੂਤ ਤੋਂ ਘੱਟ ਨਹੀ ਸੀ।
ਜਿਸ ਸਮੇਂ ਵਿਦੇਸ਼ਾਂ 'ਚ ਫ਼ਸੇ ਪੰਜਾਬੀ ਨੌਜਵਾਨ ਮਦਦ ਦੀ ਗੁਹਾਰ ਲਗਾਉਦੇ ਉਸੇ ਸਮੇਂ ਸੁਸ਼ਮਾ ਕਾਰਵਾਈ ਕਰਕੇ ਉਨ੍ਹਾਂ ਨੂੰ ਦੇਸ਼ ਵਿੱਚ ਲੈ ਕੇ ਆਉਦੀ ਸੀ।

ABOUT THE AUTHOR

...view details