ਨਵੀ ਦਿੱਲੀ: ਭਾਰਤੀ ਟੀਮ ਤੋਂ ਬਹੁਤ ਸਮੇਂ ਤੋਂ ਬਾਹਰ ਚੱਲ ਰਹੇ ਬੱਲੇਬਾਜ਼ ਸੁਰੇਸ਼ ਰੈਨਾ ਨੇ ਸ਼ੁਕਰਵਾਰ ਨੂੰ ਐਮਸਟਰਡਮ ' ਚ ਗੋਡੇ ਦੀ ਸਰਜਰੀ ਕਰਾ ਲਈ ਹੈ। ਜਿਸ ਲਈ ਇਸ ਮਹੀਨੇ ਦੇ ਅਖੀਰ ਵਿੱਚ ਸ਼ੁਰੂ ਹੋਣ ਵਾਲੇ ਭਾਰਤ ਦੇ ਜਿਆਦਾਤਰ ਮੈਚ ਨਹੀ ਖੇਡ ਸਕਣਗੇ।
ਸੁਰੇਸ਼ ਰੈਨਾ ਨੇ ਕਰਾਈ ਗੋਡੇ ਦੀ ਸਰਜਰੀ - ਭਾਰਤੀ ਟੀਮ
ਸੁਰੇਸ਼ ਰੈਨਾ ਨੇ ਆਪਣੇ ਗੋਡੇ ਦੀ ਸਰਜਰੀ ਕਰਾਈ ਹੈ। ਉਹ ਪਿਛਲੇ ਕੁਝ ਸਮੇਂ ਤੋਂ ਇਸ ਸਮੱਸਿਆਂ ਨਾਲ ਲੜ ਰਿਹਾ ਸੀ। ਹੁਣ ਰੈਨਾ ਇੱਕ ਸਾਲ ਮੈਚ ਨਹੀ ਖੇਡ ਸਕਣਗੇ।
ਸੁਰੇਸ਼ ਰੈਨਾ
ਇਹ ਵੀ ਪੜੋ: ਐੱਚਐੱਸ ਫੂਲਕਾ ਦਾ ਅਸਤੀਫ਼ਾ ਮਨਜ਼ੂਰ
ਉਥੇ ਹੀ ਬੀਸੀਸੀਆਈ ਨੇ ਕਿਹਾ ਕਿ ਸੁਰੇਸ਼ ਰੈਨਾ ਦੇ ਗੋਡੇ ਦੀ ਸਰਜਰੀ ਹੋਈ ਹੈ।
ਰੈਨਾ ਭਾਰਤ ਟੀਮ ਤੋਂ ਲੰਬੇ ਸਮੇਂ ਤੋਂ ਬਾਹਰ ਚੱਲ ਰਹੇ ਹੈ ਉਹ ਆਖਰੀ ਵਾਰ ਜੁਲਾਈ 2018 ਵਿੱਚ ਇੰਗਲੈਡ ਦੇ ਵਿਰੁੱਧ ਖੇਡੇ ਸੀ। ਰੈਨਾ ਨੇ ਭਾਰਤ ਟੀਮ ਲਈ 18 ਟੈਸਟ, 226 ਵਨਡੇ, ਅਤੇ 78 ਟੀ20 ਮੁਕਾਬਲੇ ਖੇਡੇ। ਪਰ ਫਿਰ ਖਰਾਬ ਪ੍ਰਦਰਸ਼ਨ ਕਰਕੇ ਬਾਹਰ ਕਰ ਦਿੱਤੇ ਗਏ।