ਚੰਡੀਗੜ੍ਹ: ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਦਾਅਵੇ ਕੀਤੇ ਜਾ ਰਹੇ ਸਨ ਕਿ ਸੂਬੇ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਥਾਂ ਦਿੱਲੀ ਬੈਠੇ ਆਗੂ ਸਰਕਾਰ ਚਲਾਉਣਗੇ। ਜਿਸ 'ਤੇ ਆਮ ਆਦਮੀ ਪਾਰਟੀ ਨੂੰ ਕਈ ਤਰ੍ਹਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਹੈ।
ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਕੈਬਨਿਟ ਨੇ ਰਾਜ ਭਵਨ ਵਿਖੇ ਸਹੁੰ ਚੁੱਕੀ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇੱਥੇ 10 ਮੰਤਰੀਆਂ ਨੂੰ ਸਹੁੰ ਚੁਕਾਈ। ਇਸ ਦੇ ਨਾਲ ਹੀ ਕਾਂਗਰਸ ਲੀਡਰ ਸੁਨੀਲ ਜਾਖੜ ਨੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗੈਰ-ਹਾਜ਼ਰੀ 'ਤੇ ਚੁਟਕੀ ਲਈ ਹੈ।
ਉਹਨਾਂ ਨੇ ਸਹੁੰ ਚੁੱਕਣ ਤੋਂ ਬਾਅਦ ਸੀਐਮ ਭਗਵੰਤ ਮਾਨ ਅਤੇ ਰਾਜਪਾਲ ਦੇ ਨਾਲ 10 ਨਵੇਂ ਮੰਤਰੀਆਂ ਦੀਆਂ ਫੋਟੋ ਟਵੀਟ ਕੀਤੀ ਹੈ। ਇਸ ਵਿਚ ‘ਆਪ’ ਸੁਪਰੀਮੋ ਸਮੇਤ ਹੋਰ ਕੋਈ ਆਗੂ ਸ਼ਾਮਲ ਨਹੀਂ ਹੈ। ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸੁਨੀਲ ਜਾਖੜ ਨੇ ਲਿਖਿਆ ਕਿ ਲੱਗਦਾ ਹੈ ਭਗਵੰਤ ਮਾਨ ਦਿੱਲੀ ਲੀਡਰਸ਼ਿਪ ਦੇ ਪਰਛਾਵੇਂ ਵਿਚੋਂ ਬਾਹਰ ਆ ਗਏ ਹਨ।
ਉਨ੍ਹਾਂ ਨਾਲ ਹੀ ਲਿਖਿਆ ਕਿ ਇਸ ਨਾਲ ਦਿੱਲੀ 'ਚ ਬੈਠੇ 'ਆਪ' ਮੁਖੀਆਂ ਦੀਆਂ ਚਿੰਤਾਵਾਂ ਵਧ ਸਕਦੀਆਂ ਹਨ ਪਰ ਪੰਜਾਬ ਅਜਿਹੇ ਮੁੱਖ ਮੰਤਰੀ ਦਾ ਹੱਕਦਾਰ ਹੈ ਜੋ ਖੁਦ ਮੁਖਤਿਆਰ ਹੈ। ਸੁਨੀਲ ਜਾਖੜ ਨੇ ਟਵੀਟ ਕਰਕੇ ਲਿਖਿਆ ਕਿ ਪੰਜਾਬ ਅਜਿਹੇ ਮੁੱਖ ਮੰਤਰੀ ਦਾ ਹੱਕਦਾਰ ਹੈ, ਜੋ ਖੁਦ ਖੁਦ ਮੁਖਤਿਆਰ ਹੋਵੇ ਨਾ ਕਿ ਰਿਮੋਟ ਕੰਟਰੋਲ।
ਇਹ ਵੀ ਪੜ੍ਹੋ:ਭਾਜਪਾ ਨੇ ਮੁੜ ਸ਼ੁਰੂ ਕੀਤੀ ਕਿਸਾਨ ਵਿਰੋਧੀ ਨੀਤੀ, ਕਾਂਗਰਸੀ ਆਗੂ ਢਿੱਲੋਂ ਨੇ ਕਿਹਾ...