ਚੰਡੀਗੜ੍ਹ:ਪੰਜਾਬ ਕਾਂਗਰਸ ਦੀ ਸੀਨੀਅਰ ਆਗੂ ਸੁਨੀਲ ਜਾਖੜ ਪਿਛਲੇ ਕਈ ਮਹੀਨਿਆਂ ਤੋਂ ਅਲੱਗ-ਅਲੱਗ ਬਿਆਨਬਾਜ਼ੀ ਕਰ ਇਕ ਨਵਾਂ ਵਿਵਾਦ ਖੜ੍ਹਾ ਕਰ ਦਿੰਦੇ ਹਨ। ਇਸੇ ਤਰ੍ਹਾਂ ਹੀ ਉਨ੍ਹਾਂ ਦਾ ਇੱਕ ਹੋਰ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਾਂਗਰਸ ਦੀ ਸੀਨੀਅਰ ਆਗੂ ਅੰਬਿਕਾ ਸੋਨੀ ਉੱਤੇ ਵੱਡਾ ਇਲਜ਼ਾਮ ਲਾਇਆ ਹੈ। ਸੁਨੀਲ ਜਾਖੜ ਨੇ ਕਿਹਾ ਕਿ ‘ਜਦੋਂ ਮੇਰੇ ਹੱਕ ਵਿੱਚ 40 ਵਿਧਾਇਕ ਸਨ ਤਾਂ ਮੈਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ। ਮੈਂ ਅੰਬਿਕਾ ਸੋਨੀ ਨੂੰ ਉਸ ਸਮੇਂ ਵੀ ਕਿਹਾ ਸੀ ਕਿ ਤੁਸੀਂ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਸੀ।
ਸੁਨੀਲ ਜਾਖੜ ਚੰਡੀਗੜ੍ਹ ਵਿੱਚ ਮੀਡੀਆ ਦੇ ਨਾਲ ਗੱਲਬਾਤ ਹੋਏ ਤੇ ਉਨ੍ਹਾਂ ਨੇ ਅੰਬਿਕਾ ਸੋਨੀ ਨੂੰ ਆਪਣੇ ਮੁੱਖ ਮੰਤਰੀ ਨਾ ਬਣਨ ਵਜੋਂ ਜ਼ਿੰਮੇਦਾਰ ਠਹਿਰਾਇਆ ,ਉਨ੍ਹਾਂ ਨੇ ਕਿਹਾ ਅੰਬਿਕਾ ਸੋਨੀ ਕਾਂਗਰਸ ਨਹੀਂ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸੀ ਤੇ ਉਨ੍ਹਾਂ ਦੇ ਬਿਆਨ ਤੇ ਟਵੀਟ ਇਸ ਗੱਲ ਦੀ ਹੋਰ ਇਸ਼ਾਰਾ ਕਰ ਰਹੇ ਸੀ ਕਿ ਉਹ ਪੰਜਾਬ ਕਾਂਗਰਸ ਦੇ ਵਿਚ ਹੋ ਰਹੀ ਚੀਜ਼ਾਂ ਤੋਂ ਸਹਿਮਤ ਨਹੀਂ ਹੈ। ਪਾਰਟੀ ਨੇ ਉਨ੍ਹਾਂ ਦੀ ਨਾਰਾਜ਼ਗੀ ਨੂੰ ਦੂਰ ਕਰਨ ਦੇ ਲਈ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਕੈਂਪੇਨਿੰਗ ਕਮੇਟੀ ਦਾ ਪ੍ਰਧਾਨ ਬਣਾਇਆ ਪਰ ਨਾਰਾਜ਼ਗੀ ਫਿਰ ਵੀ ਦੂਰ ਹੁੰਦੀ ਨਜ਼ਰ ਨਹੀਂ ਆਈ, ਉਨ੍ਹਾਂ ਦੇ ਦਿਲ ਵਿੱਚ ਮੁੱਖ ਮੰਤਰੀ ਨਾ ਬਣਨ ਦਾ ਦਰਦ ਸਾਫ਼ ਦਿਖਾਈ ਦਿੱਤਾ।
ਹਿਜਾਬ ਦਾ ਮਸਲਾ ਪੰਜਾਬ ਦੇ ਲਈ ਖ਼ਤਰਾ
ਕਰਨਾਟਕਾ ਦੇ ਵਿਚ ਹੋਏ ਹਿਜਾਬ ਵਿਵਾਦ ਨੂੰ ਲੈ ਕੇ ਸੁਨੀਲ ਜਾਖੜ ਨੇ ਭਾਜਪਾ ਤੇ ਗੰਭੀਰ ਆਰੋਪ ਲਗਾਏ ਅਤੇ ਕਿਹਾ ਕਿ ਇਸ ਵੇਲੇ ਲੋਕੀਂ ਇਸ ਮਸਲੇ ਨੂੰ ਗੰਭੀਰਤਾ ਤੋਂ ਨਹੀਂ ਲੈ ਰਹੇ ਹਨ ਅਤੇ ਇਸ ਮੁੱਦੇ ਤੇ ਰਾਜਨੀਤੀ ਕਰ ਰਹੀ ਹੈ ਜਦਕਿ ਅਜਿਹਾ ਨਹੀਂ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕਰਨਾਟਕ ਦੇ ਸੀਐਮ ਦਾ ਕਹਿਣਾ ਹੈ ਕਿ ਸਕੂਲ ਅਤੇ ਕਾਲਜ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਧਾਰਮਿਕ ਡ੍ਰੈੱਸ ਨਹੀਂ ਪਾਣੀ ਚਾਹੀਦੀ ਹੈ ਪਰ ਉਨ੍ਹਾਂ ਦੇ ਇਸ ਬਿਆਨ ਦਾ ਪੰਜਾਬ ਦੇ ਵਿੱਚ ਵੀ ਵੱਡਾ ਅਸਰ ਦੇਖਣ ਨੂੰ ਮਿਲ ਸਕਦਾ ਹੈ, ਜਿਹੜੇ ਕਿ ਹੁਣ ਲੋਕੀਂ ਅਤੇ ਹੋਰ ਸਿਆਸੀ ਆਗੂ ਵੀ ਨਹੀਂ ਦੇਖ ਰਹੇ।